ਭਾਰਤ ਦੇ ਦੱਖਣੀ ਰਾਜ ਆਂਧਰਾ ਪ੍ਰਦੇਸ਼ ਤੋਂ ਤਸਮੇਨੀਆ ਯੂਨੀਵਰਸਿਟੀ ਵਿੱਚ ਫਾਰਮਾ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਕਾਰਥੀਕ ਕਾਮਦਾਨਾ ਇਸ ਐਲਾਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।
ਉਸਦੇ ਵਰਗੇ ਬਹੁਤ ਸਾਰੇ ਹੋਰਨਾਂ ਨੇ ਵੀ ਫੈਡਰਲ ਸਰਕਾਰ ਦੁਆਰਾ ਫਾਰਮਰਸਿਸਟਾਂ ਨੂੰ 'ਪ੍ਰਾਥਮਿਕਤਾ ਮਾਈਗ੍ਰੇਸ਼ਨ ਸਕਿੱਲ ਆਕੂਪੇਸ਼ਨ ਲਿਸਟ' (ਪੀ ਐਮ ਐਸ ਓ ਐਲ) ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਜੋ ਕਿ ਨਾ ਸਿਰਫ ਬਿਨੈਕਾਰਾਂ ਲਈ ਇੱਕ ਤੇਜ਼ ਅਤੇ ਸਥਾਈ ਨਿਵਾਸ ਦਾ ਰਾਹ ਪੱਧਰਾ ਕਰੇਗਾ ਬਲਕਿ ਆਸਟ੍ਰੇਲੀਆ ਦੀ ਕਰੋਨਾਵਾਇਰਸ ਟੀਕਾਕਰਣ ਮੁਹਿੰਮ ਦੀ ਰਫਤਾਰ ਵਿੱਚ ਤੇਜ਼ੀ ਲਿਆਉਣ ਵਿੱਚ ਵੀ ਮਦਤ ਕਰੇਗਾ।
ਇਸ ਤੋਂ ਇਲਾਵਾ, ਇਸ ਨੂੰ ਮਹਾਂਮਾਰੀ ਦੇ ਬਾਅਦ ਦੇ ਆਰਥਿਕ ਸੁਧਾਰ ਵਿੱਚ ਹੁਨਰਮੰਦ ਪ੍ਰਵਾਸੀਆਂ ਦੀ ਵੱਧ ਰਹੀ ਜ਼ਰੂਰਤ ਨੂੰ ਹੱਲ ਕਰਨ ਦੇ ਇੱਕ ਉਪਾਅ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਐਸ ਬੀ ਐਸ ਹਿੰਦੀ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਮਦਾਨਾ ਨੇ ਕਿਹਾ ਕਿ ਉਹ ਇਸ ਘੋਸ਼ਣਾ ਨੂੰ ਆਪਣੇ ਵਰਗੇ ਚਾਹਵਾਨ ਫਾਰਮਾਸਿਸਟ ਜੋ ਕਿ ਆਸਟ੍ਰੇਲੀਆ ਦੇ ਸਥਾਈ ਵਸਨੀਕ ਬਣਨਾ ਚਾਹੁੰਦੇ ਹਨ ਲਈ ਇੱਕ ਚੰਗੀ ਖਬਰ ਵਜੋਂ ਦੇਖਦੇ ਹਨ ।
“ਮੈਂ ਬਹੁਤ ਉਤਸੁਕ ਹਾਂ। ਮੈਂ ਪਿਛਲੇ ਹਫ਼ਤੇ ਫਾਰਮਾਸਿਊਟੀਕਲ ਸਾਇੰਸਜ਼ ਦਾ ਇੱਕ ਹੁਨਰ ਮੁਲਾਂਕਣ ਟੈਸਟ ਦਿੱਤਾ ਹੈ। ਇਸਦਾ ਨਤੀਜਾ ਆਉਣ ਤੋਂ ਬਾਅਦ ਮੈਂ ਸਥਾਈ ਨਿਵਾਸ ਲਈ ਅਰਜ਼ੀ ਦੇਵਾਂਗਾ,” ਉਸਨੇ ਕਿਹਾ।
27 ਜੁਲਾਈ ਨੂੰ, ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁਸਭਿਆਚਾਰਕ ਮਾਮਲਿਆਂ ਦੇ ਮੰਤਰੀ ਐਲੇਕਸ ਹਾਕ ਨੇ ਤਿੰਨ ਸ਼੍ਰੇਣੀਆਂ - ਹਸਪਤਾਲ ਫਾਰਮਾਸਿਸਟ, ਪ੍ਰਚੂਨ ਫਾਰਮਾਸਿਸਟ ਅਤੇ ਉਦਯੋਗਿਕ ਫਾਰਮਾਸਿਸਟ ਨੂੰ ਪੀ ਐਮ ਐਸ ਓ ਐਲ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ।
ਸ੍ਰੀ ਹਾਕ ਦੇ ਦਫ਼ਤਰ ਤੋਂ ਜਾਰੀ ਇੱਕ ਮੀਡੀਆ ਬਿਆਨ ਵਿੱਚ ਕਿਹਾ ਗਿਆ ਹੈ ਕਿ “ਆਸਟ੍ਰੇਲੀਆ ਵਿੱਚ ਕੋਵਿਡ-19 ਟੀਕਾ ਰੋਲਆਉਟ ਦੀ ਗਤੀ ਵਿੱਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ ਹਜ਼ਾਰਾਂ ਕਮਿਉਨਿਟੀ ਫਾਰਮੇਸੀਆਂ ਨੂੰ ਕੋਵਿਡ -19 ਟੀਕਾ ਰੋਲਆਊਟ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।”
“ਮੌਰੀਸਨ ਸਰਕਾਰ ਪੂਰੇ ਆਸਟ੍ਰੇਲੀਆ ਵਿੱਚ ਫਾਰਮੇਸੀਆਂ ਦਾ ਸਮਰਥਨ ਕਰੇਗੀ, ਜਿਸ ਵਿੱਚ ਹੁਨਰਮੰਦ ਮਾਈਗ੍ਰੇਸ਼ਨ ਵੀ ਸ਼ਾਮਲ ਹੈ, ਕਿਉਂਕਿ ਇਸ ਨਾਲ ਕੋਵੀਡ -19 ਟੀਕੇ ਲਾਉਣ ਦੀ ਦਰ ਅਗਲੇ ਕੁਝ ਹਫ਼ਤਿਆਂ ਵਿੱਚ ਵੱਧ ਸਕੇਗੀ।”

Immigration Minister Alex Hawke Source: AAP Image/Lukas Coch
ਸ੍ਰੀ ਹਾਕ ਨੇ ਕਿਹਾ ਕਿ ਮੌਜੂਦਾ ਹੁਨਰਮੰਦ ਪਰਵਾਸ ਕਿੱਤੇ ਦੀਆਂ ਸੂਚੀਆਂ ਉਸੇ ਤਰਾਂਹ ਲਾਗੂ ਹਨ ਅਤੇ ਸਾਰੇ ਹੁਨਰਮੰਦ ਪ੍ਰਵਾਸੀਆਂ ਨੂੰ ਕੁਆਰਨਟੀਨ ਪ੍ਰਬੰਧਾਂ ਲਈ ਖਰਚਾ ਖੁਦ ਚੁੱਕਣਾ ਪਵੇਗਾ।
ਨਵਿਆ ਸ੍ਰਵਾਨੀ ਪਾਥੁਰੀ, ਜੋ ਕਿ ਇੱਕ ਫਾਰਮਾ ਵਿਦਿਆਰਥੀ ਵਜੋਂ 2017 ਵਿੱਚ ਆਂਧਰਾ ਪ੍ਰਦੇਸ਼ ਤੋਂ ਆਸਟ੍ਰੇਲੀਆ ਆਈ ਸੀ, ਨੂੰ ਪਿਛਲੇ ਮਹੀਨੇ ਉਸਦੀ ਸਥਾਈ ਵੀਜ਼ਾ ਪ੍ਰਵਾਨਗੀ ਮਿਲੀ ਸੀ, ਜੋ ਕਿ ਤੇਜ਼ੀ ਨਾਲ ਟਰੈਕ ਨਹੀਂ ਕੀਤੀ ਗਈ ਸੀ।
ਨਵਿਆ ਸ੍ਰਵਾਨੀ ਪਾਥੁਰੀ, ਜੋ ਕਿ ਇੱਕ ਫਾਰਮਾ ਵਿਦਿਆਰਥੀ ਵਜੋਂ 2017 ਵਿੱਚ ਆਂਧਰਾ ਪ੍ਰਦੇਸ਼ ਤੋਂ ਆਸਟ੍ਰੇਲੀਆ ਆਈ ਸੀ, ਨੂੰ ਪਿਛਲੇ ਮਹੀਨੇ ਉਸਦੀ ਸਥਾਈ ਵੀਜ਼ਾ ਪ੍ਰਵਾਨਗੀ ਮਿਲੀ ਸੀ, ਪਰ ਇਹ ਤੇਜ਼ੀ ਨਾਲ ਟਰੈਕ ਨਹੀਂ ਕੀਤੀ ਗਈ ਸੀ।

Navya Sravani Pathuri, an intern pharmacist at Wodonga. Source: Supplied by Navya Sravani Pathuri
ਉਸਨੇ ਕਿਹਾ, “ਮੇਰਾ ਸਥਾਈ ਨਿਵਾਸ ਪ੍ਰਾਪਤ ਕਰਨ ਵਿੱਚ ਮੈਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗਿਆ। ਕੋਵਿਡ -19 ਦੇ ਕਾਰਨ ਮੈਂ ਪਿਛਲੇ ਸਾਲ ਆਪਣੇ ਹੁਨਰ ਮੁਲਾਂਕਣ ਟੈਸਟ ਲਈ ਵੀ ਨਹੀਂ ਬੈਠ ਸਕੀ ਸੀ।"
ਉਸਨੂੰ ਉਮੀਦ ਹੈ ਕਿ ਹੁਣ ਇਹ ਐਲਾਨ ਉਸ ਵਰਗੇ ਲੋਕਾਂ ਲਈ ਪਰਵਾਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਕ ਹੋਵੇਗਾ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।