ਸਕਿਲਡ ਮਾਈਗ੍ਰੇਸ਼ਨ ਲਈ ਪੁਆਇੰਟ ਟੈਸਟ ਵਿੱਚ ਵਾਧਾ ਦੇਸ਼ ਹਿੱਤ ਵਿੱਚ: ਮੰਤਰੀ

ਆਸਟ੍ਰੇਲੀਆ ਸਰਕਾਰ ਵੱਲੋਂ ਸਕਿਲਡ ਮਾਈਗ੍ਰੇਸ਼ਨ ਲਈ ਘੱਟੋ ਘੱਟ ਲੋੜੀਂਦੇ ਪੁਆਇੰਟਾਂ ਨੂੰ 60 ਤੋਂ ਵਾਧਾ ਕੇ 65 ਕੀਤਾ ਗਿਆ ਹੈ।

Australia's Home Affairs Minister Peter Dutton

Five terrorists stripped of Australian citizenship Source: AAP

ਹੋਮ ਅਫੇਯਰ ਮੰਤਰੀ ਪੀਟਰ ਡਟਣ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਕਿਲਡ ਮਾਈਗ੍ਰੇਸ਼ਨ ਲਈ ਪੁਆਇੰਟਾਂ ਚ ਕੀਤਾ ਵਾਧਾ ਆਸਟ੍ਰੇਲੀਆ ਵਿੱਚ ਆਉਣ ਵਾਲੇ ਪ੍ਰਵਾਸੀਆਂ ਦੀ ਗੁਣਵੱਤਾ ਵਧਾਉਣ ਵਿੱਚ ਸਹਾਈ ਹੋਵੇਗਾ।

ਫੈਡਰਲ ਸਰਕਾਰ ਨੇ ਵੀਸਾ ਸਬਕਲਾਸ 189, 190 ਅਤੇ 489 ਲਈ ਲੋੜੀਂਦੇ ਪੁਆਇੰਟ 1 ਜੁਲਾਈ 2018 ਤੋਂ 60 ਦੀ ਥਾਂ 65 ਕਰ ਦਿੱਤੇ ਹਨ, ਜਿਸ ਕਾਰਨ ਕਈ ਬਿਨੈਕਾਰਾਂ ਨੂੰ ਡਰ ਹੈ ਕਿ ਉਹ ਇਹ ਨਵੇਂ ਨਿਯਮ ਅਨੁਸਾਰ ਵੀਜ਼ਾ ਹਾਸਿਲ ਕਰਨ ਦੀ ਯੋਗਤਾ ਪੂਰੀ ਨਹੀਂ ਕਰ ਸਕਦੇ।

ਭਾਰਤੀ ਪਰਵਾਸੀ ਰਮਨਦੀਪ ਸਿੰਘ ਨੇ ਪਿਛਲੇ ਸਾਲ ਕੈਨਬੇਰਾ ਰਹਿਣਾ ਸ਼ੁਰੂ ਕੀਤਾ ਸੀ ਤਾਂ ਜੋ ਉਹ ਆਪਣੇ ਵੀਜ਼ੇ ਲਈ ਲੋੜੀਂਦੇ 60 ਪੁਆਇੰਟ ਪੂਰੇ ਕਰ ਸਕਦਾ। ਪਰੰਤੂ ਸਰਕਾਰ ਵੱਲੋਂ ਪੁਆਇੰਟਾਂ ਵਿੱਚ ਕੀਤੇ ਵਾਧੇ ਕਾਰਨ ਉਸਦੀ ਯੋਜਨਾ ਹੁਣ ਕਾਮਯਾਬ ਹੁੰਦੀ ਨਹੀਂ ਜਾਪਦੀ।

"ਮੈਨੂੰ ਯਕੀਨ ਨਹੀਂ ਹੋ ਰਿਹਾ। ਮੈਂ 60 ਪੁਆਇੰਟ ਪੂਰੇ ਕਰਕੇ ਸਕਿਲਡ ਮਾਈਗ੍ਰੇਸ਼ਨ ਲਈ ਅਰਜੀ ਦਾਖਿਲ ਕੀਤੀ ਸੀ। ਪਰੰਤੂ ਹੁਣ, ਮੇਰੀ ਸਮਝ ਮੁਤਾਬਿਕ, ਇਹ ਕਾਫੀ ਨਹੀਂ ਹੈ," ਉਸਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।

"ਮੈਂ ਪਿਛਲੇ ਸਾਲ ਤੋਂ ਕੈਨਬੇਰਾ ਵਿੱਚ ਹਨ। ਪਰੰਤੂ ਹੁਣ ਇਸ ਐਲਾਨ ਮਗਰੋਂ ਮੇਰਾ ਇਥੇ ਹੋਣ ਦਾ ਕੋਈ ਫਾਇਦਾ ਨਹੀਂ ਹੈ।"
closeup of australian visa in passport
closeup of australian visa in passport Source: Public Domain
 

ਪਰੰਤੂ ਸ਼੍ਰੀ ਡੱਟਣ ਦਾ ਕਹਿਣਾ ਹੈ ਕਿ ਪੁਆਇੰਟ ਵਧਾਉਣ ਨਾਲ ਆਸਟ੍ਰੇਲੀਆ ਦਾ ਸਕਿਲਡ ਵੀਜ਼ਾ ਪ੍ਰਬੰਧ ਹੋਰ ਮਜਬੂਤ ਹੋਵੇਗਾ।

"ਚਾਹੇ ਇਹ ਆਸਟ੍ਰੇਲੀਆ ਦਾ ਟੈਕਸ ਪ੍ਰਬੰਧ ਹੋਵੇ ਜਾਂ ਮਾਈਗ੍ਰੇਸ਼ਨ, ਸਰਕਾਰ ਹਮੇਸ਼ਾ ਆਸਟ੍ਰੇਲੀਅਨ ਕਾਮਿਆਂ ਬਾਰੇ ਪਹਿਲਾਂ ਸੋਚਦੀ ਹੈ," ਓਹਨਾ ਕਿਹਾ। 

"ਪਰੰਤੂ ਜਦੋਂ ਕੀਤੇ ਕਿਸੇ ਨੌਕਰੀ ਲਈ ਕੋਈ ਆਸਟ੍ਰੇਲੀਅਨ ਕਾਮਾ ਨਾ ਮਿਲੇ, ਸਾਨੂੰ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਕਾਰੋਬਾਰ ਮਹਾਰਤੀ ਕਾਮੇ ਹਾਸਿਲ ਕਰ ਸਕਣ ਤਾਂ ਜੋ ਉਹ ਵਧਦੇ ਫੁੱਲਦੇ ਰਹਿਣ। ਪੁਆਇੰਟ ਟੈਸਟ ਵਿੱਚ ਵਾਧਾ ਕਰਨ ਨਾਲ ਇਹ ਯਕੀਨੀ ਹੋਵੇਗਾ ਕਿ ਇਥੇ ਆਉਣ ਵਾਲੇ ਕਾਮਿਆਂ ਕੋਲ ਲੋੜੀਂਦੀ ਮਹਾਰਤ ਅਤੇ ਇਥੇ ਏਕੀਕਰਨ ਦੀ ਸਮਰੱਥਾ ਹੋਵੇਗੀ।"

ਦਿੱਤੀ ਜਾਣਕਾਰੀ ਮੁਤਾਬਿਕ, ਸਾਲ 2011 ਵਿੱਚ ਇਸਤੋਂ ਪਹਿਲਾਂ ਪੁਆਇੰਟ ਟੈਸਟ ਤੇ ਵਿਚਾਰ ਕੀਤਾ ਗਿਆ ਸੀ। ਉਸ ਵੇਲੇ ਲੇਬਰ ਸਰਕਾਰ ਨੇ 65 ਪੁਆਇੰਟ ਤੈਅ ਕੀਤੇ ਸਨ ਪਰੰਤੂ ਸਾਲ ਬਾਅਦ ਇਸਨੂੰ ਮੁੜ 60 ਕੀਤਾ ਗਿਆ ਸੀ।
Citizenship Minister Alan Tudge (AAP)
Minister for Citizenship, Alan Tudge Source: AAP
ਨਾਗਰਿਕਤਾ ਮੰਤਰੀ ਐਲਨ ਟੱਜ ਨੇ ਕਿਹਾ ਕਿ ਆਸਟ੍ਰੇਲੀਆ ਦਾ ਵੀਜ਼ਾ ਪ੍ਰਬੰਧ ਦੇਸ਼ ਹਿੱਤ ਵਿੱਚ ਹੋਣਾ ਚਾਹੀਦਾ ਹੈ। 

"ਪੁਆਇੰਟ ਟੈਸਟ ਨੂੰ ਮੁੜ ਉਸ ਪੱਧਰ ਤੇ ਲਿਜਾਣਾ ਇਹ ਯਕੀਨੀ ਬਣਾਏਗਾ ਕਿ ਆਸਟ੍ਰੇਲੀਆ ਵਿਸ਼ਵ ਭਰ ਤੋਂ ਬੇਹਤਰੀਨ ਪ੍ਰਤਿਭਾ ਨੂੰ ਆਕਰਸ਼ਿਤ ਕਰੇ," ਸ਼੍ਰੀ ਟੱਜ ਨੇ ਕਿਹਾ।

"ਅਸੀਂ ਚਾਹੁੰਦੇ ਹਾਂ ਕਿ ਪ੍ਰਤਿਭਾਵਾਨ ਕਾਮੇ ਆਸਟ੍ਰੇਲੀਆ ਆਉਣ ਤਾਂ ਜੋ ਕਾਰੋਬਾਰਾਂ ਅਤੇ ਆਸਟ੍ਰੇਲੀਆ ਵਿੱਚ ਸਾਰਿਆਂ ਲਈ ਪੂੰਜੀ ਅਤੇ ਮੌਕਿਆਂ ਦੀ ਸਿਰਜਣਾ ਹੋ ਸਕੇ। "

ਸਰਕਾਰ ਵੱਲੋਂ ਕੀਤੇ ਬਦਲਾਅ ਦਾ ਅਸਰ ਇੰਡਿਪੈਂਡੈਂਟ ਸਕਿਲਡ ਵੀਸਾ (ਪਰਮਾਨੈਂਟ), ਸਕਿਲਡ ਨੋਮੀਨੇਟੇਡ (ਪਰਮਾਨੈਂਟ) ਅਤੇ ਸਕਿਲਡ (ਆਰਜ਼ੀ) ਖੇਤਰੀ ਵੀਜ਼ੇ ਦੇ ਬਿਨੈਕਾਰਾਂ ਤੇ ਅਸਰ ਹੋਵੇਗਾ। 

1 ਜੁਲਾਈ 2018 ਤੋਂ ਪਹਿਲਾਂ ਏਕ੍ਸਪ੍ਰੇਸ਼ਨ ਓਫ ਇੰਟਰਸਟ ਦਾਖਿਲ ਕਰ ਚੁੱਕੇ ਉਹ ਬਿਨੇਕਾਰ ਹੁਣ ਇਹਨਾਂ ਵੀਜ਼ਿਆਂ ਲਈ ਅਰਜੀ ਦਾਖਿਲ ਨਹੀਂ ਕਰ ਸਕਣਗੇ ਜੋ 65 ਪੁਆਇੰਟ ਪੂਰੇ ਨਹੀਂ ਕਰਦੇ।

Share
Published 3 July 2018 11:27am
Updated 3 July 2018 11:29am
By Shamsher Kainth


Share this with family and friends