ਕਰੋਨਾਵਾਇਰਸ ਦੀਆਂ ਪਾਬੰਦੀਆਂ ਨੇ ਨਵੇਂ ਸਾਲ ਦੇ ਇਸ ਵਾਰ ਦੇ ਜਸ਼ਨਾਂ ਨੂੰ ਫਿੱਕਾ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ।
ਐਨਐਸਡਬਲਯੂ ਵਿੱਚ ਕੇਸ ਵਧਣ ਦੇ ਨਾਲ, ਅਧਿਕਾਰੀਆਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਜ਼ਦੀਕੀ ਕਲੀਨਿਕ ਵਿੱਚ ਜਾਂਚ ਕਰਵਾਉਣ ਜੇਕਰ ਉਹ ਵਾਇਰਸ ਦੇ ਕਿਸੇ ਲੱਛਣ ਨਾਲ਼ ਜੂਝਦੇ ਹੋਣ।
ਆਓ ਜਾਣੀਏ ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ।
ਉੱਤਰੀ ਬੀਚ ਇਲਾਕਾ
ਸਿਡਨੀ ਦੇ ਉੱਤਰੀ ਬੀਚ ਖੇਤਰ ਜੋ ਕਿ ਵੱਧ ਰਹੇ ਕਰੋਨਾਵਾਇਰਸ ਦੇ ਪ੍ਰਕੋਪ ਦਾ ਕੇਂਦਰ ਹੈ, ਲਈ ਸਭ ਤੋਂ ਸਖਤ ਕਰੋਨਾ ਪਾਬੰਦੀਆਂ ਲਾਗੂ ਹਨ।
ਉੱਤਰੀ ਜ਼ੋਨ ਵਿੱਚ ਰਹਿਣ ਵਾਲੇ ਘੱਟੋ-ਘੱਟ 9 ਜਨਵਰੀ ਤੱਕ ਘਰਾਂ ਵਿੱਚ ਰਹਿਣ ਵਾਲ਼ੇ ਸਖਤ ਆਦੇਸ਼ਾਂ ਦੇ ਅਧੀਨ ਹਨ ਹਾਲਾਂਕਿ ਵਸਨੀਕਾਂ ਨੂੰ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਛੋਟ ਮਿਲ ਰਹੀ ਹੈ ਜਿਸ ਤਹਿਤ ਉਹ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੇਜ਼ਬਾਨੀ ਕਰ ਸਕਦੇ ਹਨ। ਬਸ਼ਰਤੇ ਕਿ ਇਹ ਉਸੇ ਹੀ ਖੇਤਰ ਦਾ ਘਰ ਹੋਵੇ।
ਉੱਤਰੀ ਬੀਚਾਂ ਦੇ ਦੱਖਣੀ ਜ਼ੋਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਵਿੱਚ ਵੀ ਬੱਚਿਆਂ ਸਮੇਤ ਪੰਜਾਂ ਲੋਕਾਂ ਦੀ ਮੇਜ਼ਬਾਨੀ ਕਰਨ ਦੀ ਇਜ਼ਾਜ਼ਤ ਦਿੱਤੀ ਜਾਏਗੀ, ਪਰ ਗ੍ਰੇਟਰ ਸਿਡਨੀ ਤੋਂ ਆਏ ਮਹਿਮਾਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਉੱਤਰੀ ਬੀਚਾਂ ਦੇ ਦੋਵਾਂ ਜ਼ੋਨਾਂ ਵਿੱਚ ਬਾਰ, ਰੈਸਟੋਰੈਂਟ ਅਤੇ ਸਥਾਨ ਕੇਵਲ ਟੇਕਵੇਅ ਲਈ ਖੁੱਲ੍ਹੇ ਰਹਿਣਗੇ।
ਗ੍ਰੇਟਰ ਸਿਡਨੀ
ਉੱਤਰੀ ਬੀਚਾਂ ਦੇ ਦੱਖਣੀ ਜ਼ੋਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਵਿੱਚ ਵੀ ਬੱਚਿਆਂ ਸਮੇਤ ਪੰਜਾਂ ਲੋਕਾਂ ਦੀ ਮੇਜ਼ਬਾਨੀ ਕਰਨ ਦੀ ਇਜ਼ਾਜ਼ਤ ਦਿੱਤੀ ਜਾਏਗੀ, ਪਰ ਗ੍ਰੇਟਰ ਸਿਡਨੀ ਤੋਂ ਆਏ ਮਹਿਮਾਨਾਂ ਨੂੰ ਇਸ ਇਜਾਜ਼ਤ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ।
ਉੱਤਰੀ ਬੀਚਾਂ ਦੇ ਦੋਵਾਂ ਜ਼ੋਨਾਂ ਵਿੱਚ ਬਾਰ, ਰੈਸਟੋਰੈਂਟ ਅਤੇ ਹੋਰ ਸਥਾਨ ਕੇਵਲ ਟੇਕਵੇਅ ਲਈ ਖੁੱਲ੍ਹੇ ਰਹਿਣਗੇ।
ਵਿਕਟੋਰੀਆ
ਇਸ ਸਾਲ ਆਸਟ੍ਰੇਲੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਤਾਲਾਬੰਦੀ ਝੱਲਣ ਤੋਂ ਬਾਅਦ, ਵਿਕਟੋਰੀਅਨ ਲੋਕਾਂ ਨੂੰ 60 ਦਿਨਾਂ ਦੇ ਬੇਹਤਰ ਹਾਲਤ ਦੇ ਚਲਦਿਆਂ, ਕਈ ਜਗਾਹ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਦਾ ਮੌਕਾ ਹੋਵੇਗਾ।
ਇਸ ਦੌਰਾਨ 30 ਤੱਕ ਲੋਕਾਂ ਦੇ ਘਰੇਲੂ ਇਕੱਠ ਦੀ ਅਤੇ 100 ਲੋਕਾਂ ਤੱਕ ਦੇ ਬਾਹਰੀ ਇਕੱਠ ਦੀ ਆਗਿਆ ਹੈ।
ਬਾਰ, ਰੈਸਟੋਰੈਂਟ ਅਤੇ ਹੋਰ ਸਥਾਨ ਜਿਵੇਂ ਕਿ ਨਾਈਟ ਕਲੱਬ ਖੁੱਲੇ ਹਨ, ਪਰ ਇਸ ਦੌਰਾਨ ਆਉਣ ਵਾਲਿਆਂ ਦੀ ਸੰਖਿਆ ਉੱਤੇ ਸੀਮਾ ਲਾਗੂ ਹੋਵੇਗੀ।
ਯਾਰਾ ਦਰਿਆ ਉੱਤੇ ਹੁੰਦੀ ਮੈਲਬੌਰਨ ਦੀ ਸਾਲਾਨਾ ਆਤਿਸ਼ਬਾਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਰਾਜ ਸਰਕਾਰ ਨੇ ਲੋਕਾਂ ਨੂੰ ਮੈਲਬੌਰਨ ਸੀਬੀਡੀ ਤੋਂ ਇਹ ਕਹਿ ਕੇ ਦੂਰ ਰਹਿਣ ਦੀ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਕਿਸੇ ਖਾਸ ਸਥਾਨ 'ਤੇ ਬੁਕਿੰਗ ਕਰਵਾਉਣ ਵਾਲਿਆਂ ਨੂੰ ਹੀ ਸ਼ਹਿਰ ਅੰਦਰ ਆਉਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ।
ਕੁਈਨਜ਼ਲੈਂਡ

آتشبازی شب سال نو بر فراز دریای یارا در ملبورن Source: AAP
ਕੁਈਨਜ਼ਲੈਂਡ ਵਿੱਚ ਲੰਬੇ ਸਮੇਂ ਤੋਂ ਬਿਨਾਂ ਕਿਸੇ ਕਰੋਨਾਵਾਇਰਸ ਕੇਸ ਦੇ ਚਲਦਿਆਂ ਘਰਾਂ ਵਿੱਚ 50 ਤੱਕ ਮਹਿਮਾਨ ਹੋ ਸਕਦੇ ਹਨ।
100 ਤੱਕ ਲੋਕਾਂ ਦੇ ਬਾਹਰੀ ਇਕੱਠਾਂ ਦੀ ਵੀ ਆਗਿਆ ਹੈ।
ਦੱਖਣੀ ਆਸਟ੍ਰੇਲੀਆ
ਦੱਖਣੀ ਆਸਟ੍ਰੇਲੀਆ ਵਿੱਚ, 50 ਵਿਅਕਤੀਆਂ ਦੇ ਘਰੇਲੂ ਇਕੱਠ ਦੀ ਆਗਿਆ ਹੈ, ਬਸ਼ਰਤੇ ਕਿ ਹਰ ਦੋ ਵਰਗ ਮੀਟਰ ਲਈ ਇਕ ਤੋਂ ਵੱਧ ਵਿਅਕਤੀ ਨਾ ਹੋਣ।
200 ਤੋਂ ਵੱਧ ਲੋਕ ਇੱਕ ਨਿੱਜੀ ਸਮਾਰੋਹ ਲਈ ਇੱਕ ਸਥਾਨ ਤੇ ਇਕੱਠੇ ਹੋ ਸਕਦੇ ਹਨ, ਜੇ ਉਹ ਉਸੇ ਵਰਗ ਮੀਟਰ ਦੇ ਨਿਯਮ ਦੀ ਪਾਲਣਾ ਕਰਦੇ ਹਨ।
ਸਬੰਧਿਤ ਪੇਸ਼ਕਾਰੀ

ਆਸਟ੍ਰੇਲੀਅਨ ਰਾਜਾਂ ਅਤੇ ਪ੍ਰਦੇਸ਼ਾਂ ਦੇ ਕੋਵਿਡ-19 ਉਪਾਅ
ਪੱਛਮੀ ਆਸਟ੍ਰੇਲੀਆ
ਪੱਛਮੀ ਆਸਟ੍ਰੇਲੀਆ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਇਕੱਤਰਤਾ ਦੀ ਗਿਣਤੀ ਨਹੀਂ ਹੈ, ਬਸ਼ਰਤੇ ਕਿ ਹਰ ਦੋ ਵਰਗ ਮੀਟਰ ਲਈ ਇਕ ਤੋਂ ਵੱਧ ਵਿਅਕਤੀ ਨਾ ਹੋਣ।
ਤਸਮਾਨੀਆ
ਤਸਮਾਨੀਆ ਵਿੱਚ ਵੀ ਦੋ ਵਰਗ ਮੀਟਰ ਨਿਯਮ ਲਾਗੂ ਹੈ, ਪਰ ਇਕ ਅੰਦਰੂਨੀ ਜਗ੍ਹਾ ਵਿੱਚ 250 ਵਿਅਕਤੀਆਂ ਦੀ ਉਪਰਲੀ ਸੀਮਾ ਹੈ।
1000 ਤੱਕ ਲੋਕਾਂ ਨੂੰ ਬਾਹਰਲੀਆਂ ਥਾਵਾਂ 'ਤੇ ਇਕੱਠੇ ਹੋਣ ਦੀ ਆਗਿਆ ਹੈ।
ਉੱਤਰੀ ਪ੍ਰਦੇਸ਼ ਅਤੇ ਏਸੀਟੀ
ਉੱਤਰੀ ਪ੍ਰਦੇਸ਼ ਵਿੱਚ ਕੋਈ ਸੀਮਾਵਾਂ ਲਾਗੂ ਨਹੀਂ ਹਨ ਕਿ ਕਿੰਨੇ ਲੋਕ ਘਰ ਦੇ ਅੰਦਰ ਜਾਂ ਬਾਹਰ ਇਕੱਠੇ ਹੋ ਸਕਦੇ ਹਨ, ਪਰ ਅਜੇ ਵੀ ਲੋਕਾਂ ਨੂੰ 1.5 ਮੀਟਰ ਦੂਰ ਰਹਿਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਏਸੀਟੀ ਵਿੱਚ ਲੋਕਾਂ ਦੇ ਘਰ ਆਉਣ ਵਾਲਿਆਂ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੈ। ਰਾਜਧਾਨੀ ਕੈਨਬੇਰਾ ਵਿੱਚ ਬਾਹਰੀ ਇਕੱਠ ਵੱਧ ਤੋਂ ਵੱਧ 500 ਵਿਅਕਤੀਆਂ ਤੱਕ ਸੀਮਿਤ ਹਨ, ਜਿੱਥੇ ਦੋ ਵਰਗ ਮੀਟਰ ਦੇ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ ਉੱਤੇ ਉਪਲਬਧ ਹਨ।
, , , , , , .
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ