'ਘਰ ਹੀ ਰਹੋ' ਨਿਯਮ ਇਸ ਵੇਲੇ ਗ੍ਰੇਟਰ ਸਿਡਨੀ ਵਿੱਚ ਰਹਿਣ ਵਾਲਿਆਂ 'ਤੇ ਲਾਗੂ ਹਨ ਜਿਨ੍ਹਾਂ ਵਿੱਚ ਬਲੂ ਮਾਊਨਟੇਨਸ ਅਤੇ ਵੋਲੋਂਗੋਂਗ ਸਥਾਨਕ ਸਰਕਾਰੀ ਖੇਤਰ ਸ਼ਾਮਲ ਹਨ ਪਰ ਜਿਵੇਂ ਕਿ ਟੀਕਾਕਰਣ ਦੀਆਂ ਦਰਾਂ ਵਧਦੀਆਂ ਜਾ ਰਹੀਆਂ ਹਨ, ਕੁਝ ਪਾਬੰਦੀਆਂ ਨੂੰ ਸੌਖਾ ਕੀਤਾ ਜਾ ਰਿਹਾ ਹੈ।
ਐਨ ਐਸ ਡਬਲਯੂ ਹੈਲਥ ਨੇ ਕੋਵਿਡ-19 ਦੀ ਡੈਲਟਾ ਕਿਸਮ ਦੇ ਫੈਲਣ ਕਾਰਨ ਸਿਡਨੀ ਵਿੱਚ ਚਿੰਤਾ ਪੈਦਾ ਕਰਦੇ 12 ਸਥਾਨਕ ਸਰਕਾਰੀ ਖੇਤਰਾਂ (ਐਲ ਜੀ ਏ) ਦੀ ਪਛਾਣ ਕੀਤੀ ਹੈ ਜਿਸਦੇ ਚਲਦਿਆਂ 13 ਸਤੰਬਰ 2021 ਤੋਂ:
ਉਨ੍ਹਾਂ ਲੋਕਾਂ ਲਈ ਜੋ ਚਿੰਤਾ ਦੇ ਐਲ ਜੀ ਏ ਖੇਤਰਾਂ ਤੋਂ ਬਾਹਰ ਰਹਿੰਦੇ ਹਨ ਅਤੇ ਪੂਰੀ ਤਰ੍ਹਾਂ ਟੀਕੇ ਲਵਾ ਚੁੱਕੇ ਹਨ, ਕਿਸੇ ਐਲ ਜੀ ਏ ਜਾਂ ਓਥੇ ਦੇ ਘਰ ਦੇ ਪੰਜ ਕਿਲੋਮੀਟਰ ਦੇ ਅੰਦਰ ਪੰਜ ਲੋਕਾਂ (ਬੱਚਿਆਂ ਤੋਂ ਬਗੈਰ) ਦੇ ਬਾਹਰੀ ਇਕੱਠ ਦੀ ਆਗਿਆ ਹੋਵੇਗੀ।
ਉਨ੍ਹਾਂ ਲੋਕਾਂ ਲਈ ਜੋ ਅੰਦਰ ਰਹਿੰਦੇ ਹਨ, ਸਾਰੇ ਬਾਲਗਾਂ ਵਾਲੇ ਪਰਿਵਾਰ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ, ਉਹ ਮੌਜੂਦਾ ਨਿਯਮਾਂ ਦੇ ਅੰਦਰ (ਪਿਕਨਿਕ ਸਮੇਤ) ਮਨੋਰੰਜਨ ਲਈ ਬਾਹਰ ਇਕੱਠੇ ਹੋ ਸਕਣਗੇ (ਸਿਰਫ ਇੱਕ ਘੰਟੇ ਲਈ, ਘਰ ਦੇ ਪੰਜ ਕਿਲੋਮੀਟਰ ਦੇ ਘੇਰੇ ਅੰਦਰ)।
ਇਹ ਕਸਰਤ ਲਈ ਮਨਜ਼ੂਰ ਕੀਤੇ ਗਏ ਇੱਕ ਘੰਟੇ ਤੋਂ ਇਲਾਵਾ ਹੈ। ਪਰ ਇਸ ਲਈ ਤੁਹਾਡੇ ਕੋਲ ਹਰ ਸਮੇਂ ਆਪਣੇ ਟੀਕਾਕਰਣ ਦਾ ਸਬੂਤ ਹੋਣਾ ਚਾਹੀਦਾ ਹੈ।

There are 12 Local Government Areas (LGAs) of concern in Greater Sydney including some suburbs in Penrith. Source: SBS
ਖੇਤਰੀ ਨਿਊ ਸਾਊਥ ਵੇਲਜ਼
ਖੇਤਰੀ ਨਿਊ ਸਾਊਥ ਵੇਲਜ਼ ਦੇ ਕੁਝ ਹਿੱਸੇ ਜਿਨ੍ਹਾਂ ਨੂੰ ਘੱਟ ਜੋਖਮ ਵਾਲ਼ਾ ਮੰਨਿਆ ਜਾਂਦਾ ਹੈ ਅਤੇ ਜਿਥੇ ਘੱਟੋ-ਘੱਟ 14 ਦਿਨਾਂ ਲਈ ਕੋਈ ਕੋਵਿਡ ਕੇਸ ਨਹੀਂ ਪਾਇਆ ਗਿਆ ਅਤੇ ਉਹ 11 ਸਤੰਬਰ ਤੋਂ ਤਾਲਾਬੰਦੀ ਤੋਂ ਬਾਹਰ ਆਏ ਹਨ, ਕੁਝ ਪਾਬੰਦੀਆਂ ਦੇ ਅਧੀਨ ਕੰਮ ਕਰਦੇ ਰਹਿਣਗੇ।
- ਇੱਕ ਘਰ ਵਿੱਚ ਪੰਜ ਲੋਕਾਂ ਦੇ ਆਉਣ ਨੂੰ ਆਗਿਆ ਦਿੱਤੀ ਜਾਏਗੀ (12 ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਸਮੇਤ)
- ਬਾਹਰਵਾਰ 20 ਲੋਕ ਇਕੱਠੇ ਹੋ ਸਕਦੇ ਹਨ।
- ਪ੍ਰਾਹੁਣਚਾਰੀ, ਪ੍ਰਚੂਨ ਸਟੋਰ ਅਤੇ ਜਿਮ ਸਮੇਤ ਸਥਾਨ ਪਾਬੰਦੀਆਂ ਦੇ ਅਧੀਨ ਖੁੱਲ੍ਹ ਸਕਦੇ ਹਨ।
ਮੈਟਰੋਪੋਲੀਟਨ ਸਿਡਨੀ ਦਾ ਨਕਸ਼ਾ
70 ਅਤੇ 80 ਪ੍ਰਤੀਸ਼ਤ ਟੀਕਾਕਰਣ ਵਾਲਿਆਂ ਲਈ ਪਾਬੰਦੀਆਂ ਵਿੱਚ ਹੋਰ ਢਿੱਲ

Map showing Metropolitan Sydney Source: NSW Government
ਜਿੰਨਾ ਲੋਕਾਂ ਦੇ ਲੋੜ੍ਹੀਂਦੇ ਦੋ ਟੀਕੇ ਲੱਗ ਚੁੱਕੇ ਹਨ, ਉਨ੍ਹਾਂ ਲਈ ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਜਾ ਰਹੀ ਹੈ।
ਐਨ ਐਸ ਡਬਲਯੂ ਸਰਕਾਰ ਮੁਤਾਬਿਕ ਜਦੋਂ 70 ਪ੍ਰਤੀਸ਼ਤ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਜਾਵੇਗਾ ਤਾਂ “ਪਰਿਵਾਰਕ, ਉਦਯੋਗਕ, ਭਾਈਚਾਰੇ ਅਤੇ ਆਰਥਿਕ ਪਾਬੰਦੀਆਂ ਦਾ ਖਾਸ ਹਿੱਸਾ” ਉਨ੍ਹਾਂ ਲੋਕਾਂ ਲਈ ਹਟਾ ਦਿੱਤਾ ਜਾਵੇਗਾ ਜਿੰਨੇ ਦੇ ਦੋਨੋ ਟੀਕੇ ਲੱਗ ਚੁੱਕੇ ਹਨ।
ਇਸ ਵਿੱਚ ਕਿਹਾ ਗਿਆ ਹੈ, “ਜਿਨ੍ਹਾਂ ਬਾਲਗਾਂ ਨੂੰ ਕੋਵਿਡ-19 ਟੀਕੇ ਦੇ ਦੋਨੋਂ ਟੀਕੇ ਲੱਗੇ ਹੋਏ ਹਨ, ਉਨ੍ਹਾਂ ਦੇ ਘਰ ਰਹਿਣ ਦੇ ਆਦੇਸ਼ ਸੋਮਵਾਰ ਤੋਂ ਹਟਾ ਦਿੱਤੇ ਜਾਣਗੇ ਜਦੋਂ ਐਨ ਐਸ ਡਬਲਯੂ 70 ਪ੍ਰਤੀਸ਼ਤ ਦਾ ਦੋਹਰਾ ਟੀਕਾਕਰਣ ਟੀਚਾ ਪਾਰ ਕਰ ਲਵੇਗਾ।”
ਸਿਰਫ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕ ਅਤੇ ਜਿਨ੍ਹਾਂ ਨੂੰ ਮੈਡੀਕਲ ਅਧਾਰ ਉੱਤੇ ਛੋਟ ਹੈ ਉਨ੍ਹਾਂ ਨੂੰ ਮੁੜ ਖੁੱਲਣ ਵਾਲੇ ਦੇ ਅਧੀਨ "ਮਨਜ਼ੂਰਸ਼ੁਦਾ ਖੁੱਲ" ਹੋਵੇਗੀ।
80 ਪ੍ਰਤੀਸ਼ਤ ਲੋਕਾਂ ਵਿੱਚ ਪੂਰਨ ਟੀਕਾਕਰਣ ਪਿੱਛੋਂ ਉਦਯੋਗ, ਭਾਈਚਾਰੇ ਅਤੇ ਅਰਥ ਵਿਵਸਥਾ 'ਤੇ ਪਾਬੰਦੀਆਂ ਨੂੰ ਹੋਰ ਸੌਖਾ ਕੀਤਾ ਜਾਵੇਗਾ ਜਿਨਾਂ ਦੇ ਵੇਰਵਿਆਂ 'ਤੇ ਅਜੇ ਕੰਮ ਕੀਤਾ ਜਾ ਰਿਹਾ ਹੈ।
ਗ੍ਰੇਟਰ ਸਿਡਨੀ, ਸੈਂਟਰਲ ਕੋਸਟ, ਸ਼ੈਲਹਰਬਰ, ਬਲੂ ਮਾਊਂਟੇਨਜ਼, ਵੋਲੋਂਗੋਂਗ ਦਾ ਨਕਸ਼ਾ
ਤਾਜ਼ੀਆਂ ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ ਉੱਤੇ ਉਪਲੱਬਧ ਹਨ।

Greater Sydney, Central Coast, Shellharbour, Blue Mountains and Wollongong, showing where restrictions applied. Source: NSW Government
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ