ਇਸ ਵੈਲੇਨਟਾਈਨ ਡੇਅ ਮੌਕੇ ਐਸ ਬੀ ਐਸ ਵਲੋਂ ‘ਦਿ ਮੈਚਮੇਕਰਜ਼’ ਦੇ ਨਾਲ ਮਿਲ ਕੇ ਮੁਹੱਬਤ ਦੀ ਕਿਤਾਬ ਮੁੜ ਤੋਂ ਲਿਖੀ ਜਾਵੇਗੀ। ਇਹ ਦਿਲ ਨੂੰ ਛੂਹ ਲੈਣ ਵਾਲੀ ਪਰ ਸੰਘਰਸ਼ ਭਰਪੂਰ ਦਸਤਾਵੇਜ਼ੀ ਲੜੀ ਹੈ ਜੋ ਆਸਟ੍ਰੇਲੀਆ ਦੇ ਤਿੰਨ ਸਭ ਤੋਂ ਸਫ਼ਲ ਸੱਭਿਆਚਾਰਕ ਮੈਚਮੇਕਰਜ਼ ਦੀ ਵਿਲੱਖਣ ਅਤੇ ਨਿੱਜੀ ਦੁਨੀਆਂ ਵਿੱਚ ਦਖਲ ਹੁੰਦੀ ਹੈ।
ਇਸ ਲੜੀ ਦੇ ਸਾਰੇ ਤਿੰਨ ਭਾਗ ਬੁੱਧਵਾਰ 14 ਫਰਵਰੀ ਤੋਂ ਐੱਸਬੀਐੱਸ ਆਨ ਡਿਮਾਂਡ ’ਤੇ ਮੁਫਤ ਸਟ੍ਰੀਮ ਕਰਨ ਲਈ ਉਪਲਬਧ ਹੋਣਗੇ। ਇਹ ਭਾਗ ਐੱਸਬੀਐੱਸ ’ਤੇ ਹਫਤਾਵਰੀ ਤੌਰ ’ਤੇ ਰਾਤ 8:40 ਵਜੇ ਪ੍ਰਸਾਰਤ ਕੀਤੇ ਜਾਣਗੇ।
ਆਨਲਾਈਨ ਡੇਟਿੰਗ, ਪ੍ਰੋਫਾਈਲ ਪਿਕਸ, ਸਵਾਈਪ ਰਾਈਟਸ ਅਤੇ ਤਲਾਕ ਦੇ ਵੱਧ ਰਹੇ ਮਾਮਲਿਆਂ ਦੇ ਦੌਰ ਵਿੱਚ ਬਹੁਤ ਸਾਰੇ ਆਸ਼ਾਵਾਦੀ ਆਸਟ੍ਰੇਲੀਅਨ ਕਿਸੇ ‘ਇੱਕ’ ਨੂੰ ਲੱਭਣ ਲਈ ਮੈਚਮੇਕਿੰਗ ਦੀਆਂ ਪੁਰਾਣੀਆਂ ਰਵਾਇਤਾਂ ਦਾ ਰੁੱਖ ਕਰ ਰਹੇ ਹਨ। ‘ਦਿ ਮੈਚਮੇਕਰਜ਼’, ਸੀਰੀਜ਼ ਰਾਹੀਂ ਆਸਟ੍ਰੇਲੀਆ ਦੇ ਰਵਾਇਤੀ ਯਹੂਦੀ, ਮੁਸਲਿਮ ਅਤੇ ਹਿੰਦੁ ਮੈਚਮੇਕਰਜ਼ ਆਸਟ੍ਰੇਲੀਆ ਵਿੱਚ ਪਿਆਰ ਦੀ ਭਾਲ ਕਰ ਰਹੇ ਇਕੱਲੇ ਲੋਕਾਂ ਦੀ ਮਦਦ ਕਰਦੇ ਹਨ।
ਪਹਿਲੀ ਮੁਲਾਕਾਤ, ਅਜੀਬ ਮੁਲਾਕਾਤਾਂ ਅਤੇ ਸਾਰੀਆਂ ਧਿਰਾਂ ਵਿਚਕਾਰ ਸੰਵੇਦਨਸ਼ੀਲ ਗੱਲਬਾਤ- ਹਰੇਕ ਨਾਟਕੀ ਅਤੇ ਦਿਲ ਧੜਕਾਉਣ ਵਾਲੇ ਪਲਾਂ ਨੂੰ ਕਵਰ ਕਰਦੇ ਹੋਏ- ਇਹ ਲੜੀ ਦੋ ਪਰਿਵਾਰਾਂ ਨੂੰ ਇਕੱਠਾ ਕਰਨ ਵਿੱਚ ਮਹੱਤਵਪੂਰਨ ਸੰਵੇਦਨਸ਼ੀਲ ਅਤੇ ਸੂਖਮ ਗੱਲਬਾਤ ਨੂੰ ਪਹਿਲੀ ਕਤਾਰ ਵਿਚ ਲੈ ਆਉਂਦੀ ਹੈ ਕਿਉਂਕਿ ‘ਮੈਚ ਮੇਕਰਜ਼’ ਇਹ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕਰਦੇ ਹਨ ਕਿ ਉਨ੍ਹਾਂ ਦਾ ਸੱਭਿਆਚਾਰ ਅਗਲੀ ਪੀੜੀ ਦੁਆਰਾ ਜਾਰੀ ਰਹੇ।

Indian matchmakers Preeti and Heena. Credit: SBS
ਆਸਟ੍ਰੇਲੀਅਨ ਆਬਾਦੀ ਵਿੱਚ ਯਹੂਦੀਆਂ ਦੀ ਸਿਰਫ 0.4% ਆਬਾਦੀ ਹੋਣ ਦੇ ਨਾਤੇ, ਸਿਡਨੀ ਦੇ ਮੈਚਮੇਕਰ ਟੌਬੀ ਲੀਡਰ ਆਪਣੀ ਵਿਸ਼ਵ ਪੱਧਰੀ ਮੁਹਾਰਤ ਦਾ ਇਸਤੇਮਾਲ ਇੱਕ ਆਸ਼ਾਵਾਦੀ ਵਿਅਕਤੀ ਨਾਲ ਮਿਲਣ ਲਈ ਕਰਦਾ ਹੈ; ਸ਼ੇਖ ਅਲਾ ਅਲਜ਼ੋਕਮ ਮੈਲਬਰਨ ਵਿੱਚ ਵੱਧਦੇ ਮੁਸਲਿਮ ਭਾਈਚਾਰੇ ਵਿੱਚ ਵਿਆਹ ਦੀ ਸਹੂਲਤ ਪ੍ਰਦਾਨ ਕਰਦੇ ਹਨ; ਇਸੇ ਤਰ੍ਹਾਂ ਪ੍ਰੀਤੀ ਅਤੇ ਹੀਨਾ ਭਾਰਤੀ ਪਰਿਵਾਰਾਂ ਵਿਚਕਾਰ ਜੋੜਿਆਂ ਨੂੰ ਮਿਲਾਉਣ ਲਈ ਵੱਖ-ਵੱਖ ਉਲਝਣਾਂ ਨਾਲ ਨਜਿੱਠਦੀਆਂ ਹਨ।

Melbourne's Sheikh Alaa Elzokm. Credit: SBS

Tony Lieder in 'The Matchmakers'. Credit: SBS
ਬੀਸੀ ਸਟੂਡੀਓਜ਼ ਪ੍ਰੋਡਕਸ਼ਨਜ਼ ਆਸਟ੍ਰੇਲੀਆ ਦੀ ਜਨਰਲ ਮੈਨੇਜਰ ਅਤੇ ਕ੍ਰੀਏਟਵ ਡਾਇਰੈਕਟਰ ਕਾਇਲੀ ਵਾਸ਼ਿੰਗਟਨ ਦਾ ਕਹਿਣਾ ਹੈ, “ਇਹ ਸ਼ੋਅ ਸੱਭਿਆਚਾਰਕ ਉਮੀਦਾਂ ਦੇ ਪਿਛੋਕੜ ਦੇ ਉਲਟ ਪਿਆਰ, ਪਰਿਵਾਰਕ ਉਮੀਦਾਂ ਅਤੇ ਜੀਵਨ ਦੀਆਂ ਰੀਝਾਂ ਦੀ ਪੜਤਾਲ ਕਰਦਾ ਹੈ। ਆਸਟ੍ਰੇਲੀਆ ਵਿੱਚ ਵਿਆਹ ਅਸਫਲ ਰਹਿਣ ਦੀ ਉੱਚ ਦਰ ਦੇ ਨਾਲ, ਕੀ ਉਸ ਦ੍ਰਿਸ਼ਟੀਕੋਣ ਤੋਂ ਜਿਆਦਾ ਸਿੱਖਿਆ ਜਾ ਸਕਦਾ ਹੈ ਜੋ ਪਿਆਰ ਨੂੰ ਇਕੱਲੇ ਮੌਕਾ ਦੇਣ ਤੋਂ ਇਨਕਾਰ ਕਰਦਾ ਹੈ?"
ਸਕ੍ਰੀਨ ਐੱਨਐੱਸਡਬਲਿਊ ਦੇ ਮੁਖੀ ਕਯਾਸ ਹੈਪਵਰਥ ਕਹਿੰਦੇ ਹਨ, “ਸਕ੍ਰੀਨ ਐੱਨਐੱਸਡਬਲਿਊ, ਨਿਊ ਸਾਊਥ ਵੇਲਜ਼ ਦੇ ਭਾਈਚਾਰਿਆਂ ਤੋਂ ਨਵੀਂਆਂ ਅਤੇ ਦਿਲਚਸਪ ਕਹਾਣੀਆਂ ਨੂੰ ਦੱਸਣ ਦਾ ਲਾਗਾਤਰ ਸਮਰਥਨ ਕਰਦਾ ਹੈ ਅਤੇ ਇਹ ਨਿਰੀਖਣ ਦਸਤਾਵੇਜ਼ੀ, ਦਰਸ਼ਕਾਂ ਨੂੰ ਮੈਚਮੇਕਿੰਗ ਦੇ ਸੱਭਿਆਚਾਰ ਅਤੇ ਰਵਾਇਤਾਂ ਬਾਰੇ ਇੱਕ ਵਿਲੱਖਣ ਝਲਕ ਪੇਸ਼ ਕਰੇਗੀ।"
‘ਦਿ ਮੈਚਮੇਕਰਜ਼’, ਐੱਸਬੀਐੱਸ ਦੇ ਲਈ ਬੀਬੀਸੀ ਸਟੂਡੀਓਜ਼ ਪ੍ਰੋਡਕਸ਼ਨਜ਼ ਆਸਟ੍ਰੇਲੀਆ ਸੀਰੀਜ਼ ਹੈ।
ਐੱਸਬੀਐੱਸ ਦੇ ਸਹਿਯੋਗ ਨਾਲ ਸਕ੍ਰੀਨ ਐੱਨਐੱਸਡਬਲਿਊ ਵਲੋਂ ਪ੍ਰਮੁੱਖ ਨਿਰਮਾਣ ਨਿਵੇਸ਼ ।
‘ਦਿ ਮੈਚਮੇਕਰਜ਼’ ਦੇ ਸਾਰੇ ਤਿੰਨ ਭਾਗ ਬੁੱਧਵਾਰ 14 ਫਰਵਰੀ ਤੋਂ ਐੱਸਬੀਐੱਸ ਆਨ ਡਿਮਾਂਡ ’ਤੇ ਮੁਫਤ ਸਟ੍ਰੀਮ ਕਰਨ ਲਈ ਉਪਲਬਧ ਹੋਣਗੇ। ਇਹ ਭਾਗ ਐੱਸਬੀਐੱਸ ’ਤੇ ਹਫਤਾਵਰੀ ਤੌਰ ’ਤੇ ਰਾਤ 8:40 ਵਜੇ ਪ੍ਰਸਾਰਤ ਕੀਤੇ ਜਾਣਗੇ।
‘ਦਿ ਮੈਚਮੇਕਰਜ਼’ 8 ਭਾਸ਼ਾਵਾਂ ਵਿੱਚ ਸਬ-ਟਾਈਟਲਜ਼ ਨਾਲ ਐੱਸਬੀਐੱਸ ਆਨ ਡਿਮਾਂਡ ਉੱਤੇ ਸਟ੍ਰੀਮ ਕਰਨ ਲਈ ਮੁਹੱਈਆ ਹੋਣਗੇ : ਸਰਲ ਚਾਇਨੀਜ਼, ਅਰਬੀ, ਵਿਅਤਨਾਮੀ, ਰਵਾਇਤੀ ਚਾਇਨੀਜ਼, ਕੋਰੀਅਨ, ਵਿਅਤਨਾਮੀ, ਪੰਜਾਬੀ ਅਤੇ ਹਿੰਦੀ। ਇਹ ਲੜੀ ਨੇਤਰਹੀਣਾਂ ਅਤੇ ਘੱਟ ਨਜ਼ਰ ਵਾਲਿਆਂ ਲਈ ਵੀ ਆਡੀਓ ਵਰਣਨ ਦੇ ਰੂਪ ਵਿਚ ਉਪਲਬਧ ਹੋਵੇਗੀ।