ਸਰਹੱਦਾਂ ਬੰਦ ਰਹਿਣ ਕਾਰਨ ਲਗਭਗ 100,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਛੱਡਿਆ ਆਸਟ੍ਰੇਲੀਆ

ਫ਼ੈਡਰਲ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਵਿੱਤੀ ਸਾਲ ਦੌਰਾਨ 100,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਰਹੱਦਾਂ ਬੰਦ ਰਹਿਣ ਕਾਰਨ ਆਸਟ੍ਰੇਲੀਆ ਨੂੰ ਛੱਡ ਗਏ।

International students

Source: Getty Images/supersizer

ਫ਼ੈਡਰਲ ਸਰਕਾਰ ਦੇ ਮਈ 2019 ਤੋਂ ਮਈ 2021 ਤੱਕ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਨਵੇਂ ਦਾਖਲਿਆਂ ਵਿੱਚ 30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਰਗੇ ਪ੍ਰਮੁੱਖ ਵਿਦਿਆਰਥੀ ਟਿਕਾਣਿਆਂ ਵਿੱਚ ਲਗੇ ਲੋਕਡਾਊਨਸ ਨੇ ਰਾਜਾਂ ਦੇ ਪਾਇਲਟ ਪ੍ਰੋਗਰਾਮਾਂ ਰਾਹੀਂ ਵਿਦੇਸ਼ੀ ਵਿਦਿਆਰਥੀਆਂ ਦੀ ਵਾਪਸੀ ਨੂੰ ਹੋਰ ਪਿੱਛੇ ਕਰ ਦਿੱਤਾ ਹੈ।

ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਦੇ ਅਨੁਮਾਨਾਂ ਅਨੁਸਾਰ ਹਰ ਇੱਕ ਵਿਦਿਆਰਥੀ ਦੇ ਆਸਟ੍ਰੇਲੀਆ ਨੂੰ ਛੱਡਣ ਨਾਲ਼ ਸਥਾਨਕ ਆਰਥਿਕਤਾ ਨੂੰ ਲਗਭੱਗ 60,000 ਡਾਲਰਾਂ ਦਾ ਨੁਕਸਾਨ ਹੁੰਦਾ ਹੈ।

ਟਾਈਮਜ਼ ਹਾਇਰ ਐਜੂਕੇਸ਼ਨ ਵਲੋਂ ਆਯੋਜਿਤ ਇੱਕ ਸਮਾਗਮ ਵਿੱਚ ਬੋਲਦਿਆਂ ਸੰਘੀ ਸਿੱਖਿਆ ਮੰਤਰੀ ਐਲਨ ਟੱਜ ਨੇ ਸੰਕੇਤ ਦਿੱਤਾ ਕਿ ਆਸਟ੍ਰੇਲੀਆ ਵਿੱਚ 70 ਤੋਂ 80 ਪ੍ਰਤੀਸ਼ਤ ਵੇਕਸੀਨੇਸ਼ਨ ਦਾ ਟੀਚਾ ਪ੍ਰਾਪਤ ਕੀਤੇ ਬਗੈਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਹੱਦਾਂ ਨੂੰ ਦੁਬਾਰਾ ਨਹੀਂ ਖੋਲਿਆ ਜਾ ਸੱਕਦਾ।

 

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Published 9 August 2021 10:36am
Updated 12 August 2022 3:06pm
By Avneet Arora, Ravdeep Singh


Share this with family and friends