ਬਲਜੀਤ ਸਿੰਘ ਨੂੰ ਮਜਬੂਰੀ ਵਿੱਚ ਆਪਣੇ ਨਾਂ ਪਿੱਛੇ 'ਘੋਤੜਾ' ਜੋੜਣਾ ਪਿਆ। ਅਸਲ ਵਿੱਚ ਸਾਲ 2013 ਵਿੱਚ ਬਤੌਰ ਇੱਕ ਵਿਦਿਆਰਥੀ ਆਸਟ੍ਰੇਲੀਆ ਆਉਣ ਮਗਰੋਂ ਉਸਨੂੰ ਬੈਂਕ ਅਤੇ ਹੋਰ ਵਿੱਤੀ ਅਦਾਰੇ ਉਸਦਾ ਨਾ ਅਤੇ ਜਨਮ ਤਰੀਕ ਇੱਕ ਅਜਿਹੇ ਵਿਅਕਤੀ ਜਿਸਨੇ ਵਿੱਤੀ ਫਰੇਬ ਕੀਤਾ ਸੀ, ਕਾਰਨ ਕਰੈਡਿਟ ਕਾਰਡ ਅਤੇ ਕਰਜਾ ਦੇਣ ਤੋਂ ਇਨਕਾਰ ਕਰਦੇ ਰਹੇ।
ਭਾਰਤ ਅਤੇ ਆਸਟ੍ਰੇਲੀਆ ਦੇ ਅਖਬਾਰਾਂ ਵਿੱਚ ਆਪਣਾ ਨਾਂ ਬਦਲਣ ਦੇ ਇਸ਼ਤਿਹਾਰ ਦੇਣ ਸਮੇਤ ਸਾਰੀਆਂ ਸਰਕਾਰੀ ਕਾਰਵਾਈਆਂ ਪੂਰੀਆਂ ਕੀਤੀਆਂ ਅਤੇ ਨਵੇਂ ਨਾਂ ਤੇ ਭਾਰਤੀ ਪਾਸਪੋਰਟ ਬਣਵਾਇਆ। ਪਰੰਤੂ, ਇਸਦੇ ਬਾਵਜੂਦ ਉਸਦੇ ਵਿੱਤੀ ਅਤੇ ਪੁਲਿਸ ਰਿਕਾਰਡ ਵਿੱਚ ਉਸ ਹੋਰ ਬਲਜੀਤ ਸਿੰਘ ਦੇ ਕੀਤੇ ਕਾਰੇ ਹੀ ਝਲਕਦੇ ਰਹੇ।
ਅੱਜਕੱਲ ਆਸਟ੍ਰੇਲੀਆ ਸਰਕਾਰ ਦੇ ਇੱਕ ਮਹਿਕਮੇ ਵਿੱਚ ਬਤੌਰ ਆਈ ਟੀ ਪਰੋਫੈਸ਼ਨਲ ਕੰਮ ਕਰ ਰਹੇ ਬਲਜੀਤ ਨੇ ਦੱਸਿਆ ਕਿ ਉਸਦੇ ਜੀਵਨ ਦੇ ਸਭ ਤੋਂ ਔਖੇ ਦਿਨਾਂ ਦੌਰਾਨ ਵੀ ਉਸਤੇ ਸਰਕਾਰੀ ਮਹਿਕਮਿਆਂ ਦੀ ਇਸ ਗ਼ਲਤੀ ਨੂੰ ਠੀਕ ਕਰਾਉਣ ਦਾ ਦਬਾਅ ਰਿਹਾ।
"ਸਾਲ 2014 ਵਿੱਚ ਮੇਰੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਇੱਕ ਪਾਸੇ ਮੈਂ ਉਸ ਬੇਹੱਦ ਔਖੇ ਸਮੇਂ ਵਿਚੋਂ ਲੰਘ ਰਿਹਾ ਸੀ ਅਤੇ ਦੂਜੇ ਪਾਸੇ ਮੈਂਨੂੰ ਪਤਾ ਨਹੀਂ ਕਿੰਨੀ ਹੀ ਵਾਰ ਇਹ ਸਾਬਤ ਕਰਨਾ ਪੈ ਰਿਹਾ ਸੀ ਕਿ ਮੈਂ ਕੋਈ ਮੁਜਰਮ ਨਹੀਂ ਅਤੇ ਨਾ ਹੀ ਮੈਂ ਕਿਸੇ ਕਰਜੇ ਦਾ ਡਿਫਾਲਟਰ ਹਾਂ।"
ਇੱਕ ਮੌਕੇ ਉਸਦੇ ਬੈਂਕ ਖਾਤੇ ਵਿੱਚੋਂ ਨਿਊ ਸਾਊਥ ਵੇਲਜ਼ ਵਿੱਚ ਕੀਤੇ ਇੱਕ ਟ੍ਰੈਫਿਕ ਅਪਰਾਧ ਦੇ ਫਾਈਨ ਕਰਕੇ ਤਕਰੀਬਨ $450 ਇੱਕ ਸਰਕਾਰੀ ਏਜੇਂਸੀ ਵੱਲੋਂ ਕਢਵਾਏ ਗਏ। ਬਲਜੀਤ ਮੁਤਾਬਕ ਜਿਸ ਵੇਲੇ ਦੇ ਉਹ ਫਾਈਨ ਸਨ ਉਸ ਵੇਲੇ ਉਹ ਕੈਨਬੇਰਾ ਵਿੱਚ ਸੀ।
"ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਕਿਸੇ ਹੋਰ ਬਲਜੀਤ ਸਿੰਘ ਦੇ ਫਾਈਨ ਮੇਰੇ ਤੇ ਪਾ ਰਹੇ ਹਨ ਤਾਂ ਉਹਨਾਂ ਮੇਰੇ ਪੈਸੇ ਵਾਪਸ ਕਰ ਦਿੱਤੇ। ਪਰ ਇੱਕ ਵਾਰ ਫੇਰ ਇਹੋ ਹੋਇਆ ਅਤੇ ਮੈਨੂੰ ਇੱਕ ਵਾਰ ਫੇਰ ਦੋਬਾਰਾ ਓਹੀ ਕਹਾਣੀ ਦੱਸਣੀ ਪਈ।
"ਇਹ ਤਾਂ ਇੱਕ ਕਿੱਸਾ ਹੈ। ਪਰ ਮੈਂ ਪਿਛਲੇ ਛੇ ਸਾਲਾਂ ਦੌਰਾਨ ਇੱਕੋ ਗੱਲ ਸੈਕੜੇਂ ਵਾਰ ਦੱਸ ਚੁੱਕਿਆ ਹਾਂ ਅਤੇ ਕਈ ਵਾਰ ਇਸ ਕਰਕੇ ਗੁੱਸਾ ਵੀ ਆਉਂਦਾ ਹੈ।"
ਸਾਲ 2018 ਵਿੱਚ ਬਲਜੀਤ ਦੀ ਆਸਟ੍ਰੇਲੀਆ ਦੀ ਨਾਗਰਿਕਤਾ ਅਰਜ਼ੀ ਵੇਲੇ ਉਸਦੇ ਪੁਲਿਸ ਰਿਕਾਰਡ ਮੁਤਾਬਕ ਉਸਨੂੰ ਢਾਈ ਸਾਲ ਦੀ ਕੈਦ ਕੱਟਦੇ ਹੋਏ ਦਿਖਾਇਆ ਗਿਆ। ਨਿਊ ਸਾਊਥ ਵੇਲਜ਼ ਪੁਲਿਸ ਦੀ ਇੱਕ ਅਧਿਕਾਰੀ ਵੱਲੋਂ ਇਹ ਸਾਫ ਕਰਨ ਤੇ ਕਿ ਇਹ ਬਲਜੀਤ ਸਿੰਘ ਉਹ ਨਹੀਂ ਹੈ ਜਿਸਨੇ ਇਹ ਅਪਰਾਧ ਕੀਤੇ ਹਨ, ਉਸਦੀ ਨਾਗਰਿਕਤਾ ਅਰਜ਼ੀ ਮਨਜ਼ੂਰ ਕੀਤੀ ਗਈ।
ਬਲਜੀਤ ਮੁਤਾਬਕ ਉਸਨੇ ਕਈ ਵਾਰ ਪੁਲਿਸ ਅਤੇ ਏ ਐਫ ਪੀ ਨੂੰ ਆਪਣਾ ਰਿਕਾਰਡ ਠੀਕ ਕਰਨ ਲਈ ਕਿਹਾ ਪਰੰਤੂ ਇਸਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ।
ਏ ਐਫ ਪੀ ਨੇ ਕਾਨੂੰਨ ਦਾ ਹਵਾਲਾ ਦੇ ਕੇ ਬਲਜੀਤ ਦੇ ਮਾਮਲੇ ਤੇ ਟਿੱਪਣੀ ਕਰਣ ਤੋਂ ਇਨਕਾਰ ਕਰ ਦਿੱਤਾ। ਪਰੰਤੂ ਕਿਹਾ ਕਿ ਅਜੀਹੇ ਮਾਮਲਿਆਂ ਦਾ ਨਿਪਟਾਰਾ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਹ ਪੂਰੀ ਖਬਰ ਤੁਸੀਂ ਅੰਗ੍ਰੇਜੀ ਵਿੱਚ ਹੇਠਾਂ ਪੜ੍ਹ ਸਕਦੇ ਹੋ
An Indian migrant says he “lived through hell” when he was mistaken for another man with a criminal record and bad credit history, weighing down on his personal life, including during the most difficult times.
Baljeet Singh was forced to change his name and add surname ‘Ghotra’ after he came to know that having the same name and date of birth as a convicted fraudster was the reason that he was being blocked by the banks. But it did little to ameliorate his situation and the issue continued to dog him for years.
He was stopped at the airport and investigated for over an hour when he travelled to India in 2017, and he couldn’t get security clearance for a job with the Department of Home Affairs because of an adverse police record.
The financial malfeasance in his credit record actually predated his arrival in Australia.
“I was first refused a credit card after I came to Australia in 2013. At that time though, I was more focused on my studies. But the issue began to weigh down on my life in more ways than one,” he told SBS Punjabi.
“While I was dealing with the loss of my mother in 2014, I was having to deal with these issues at the same time. You can imagine the state of mind one would be in dealing with all that,” he said.
Mr Ghotra said he has had money taken out of his bank for debt owed on account of unpaid traffic fines. Though he could get the payment’s reversed, he said it was “extremely frustrating” for him to repeat the same story to different agencies.
Mr Ghotra’s citizenship application hit a roadblock when at the time of the interview in January 2018 his police check showed him serving a two and half year jail term for fraud.
He said he wrote to the Australian Federal Police and the New South Wales Police to explain and was told his record had been amended.
But his police check once again showed multiple offences when his wife’s partner visa application was considered by the Immigration Department.
“I have had to repeat the same story so many times and I am still not certain that it won’t happen again, because all their assurances are verbal,” Mr Ghotra told SBS Punjabi.
"Where it is identified that a person may have the same name and date of birth as a [criminally] recorded person, steps are taken to mitigate risks associated with misidentifying the person so that records are not confused. - Australian Federal Police
The AFP declined to comment on Mr Ghotra’s case citing privacy laws.
A spokesperson said while there was no mandatory time period for fixing disputes, they are handled “as quickly as possible”.
“However, delays may occur where the AFP has to seek information from other sources [such as, courts, other Police agencies]. In 2019, the average time for a dispute to be finalised is less than 6 days,” the spokesperson said.
“The AFP does not have any control of records held by State or Territory Police for offences against their relevant State or Territory laws.”
Mr Ghotra said the police checks showed offences committed in New South Wales at times when he was in the ACT.
Credit reporting body Equifax that took over Veda in 2016 told SBS Punjabi that errors can occur in a small number of instances.
It said consumers are encouraged to check their credit report regularly so that any inaccuracies could be investigated.
“It is important that consumers understand that if they feel something on their credit report is inaccurate that they can have it investigated for free by a credit reporting body,” it said.
"From time to time with the volume of credit information that credit reporting bodies handle, in a small number of instances errors can occur."- Equifax Australia
Mr Ghotra who currently works with a government department as an IT professional, says he has lost similar opportunities before, due to wrong police records.
“The job required baseline security clearance but despite repeatedly repeating the same story to different government agencies, my record continued to be confused with that of my name sake.”
When eventually the security clearance came through, the job opportunity had passed.
“What amazes me that in today’s day and age when there is advanced technology available for record-keeping, two people with the same name and date of birth can be confused with one another. And still worse that despite repeatedly being notified, it’s not rectified,” he says.
“What I have gone through due to this bureaucratic bungle is so distressing. Just imagine having to prove you are innocent at every step of the way.
“No one should have to face this.”