ਕੋਰੋਨਵਾਇਰਸ ਕਾਰਨ ਆ ਰਹੀ ਸਟਾਫ਼ ਦੀ ਘਾਟ ਕਾਰਨ ਵਿਆਪਕ ਸਪਲਾਈ ਚੇਨ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ ਜਿਸਦਾ ਹੱਲ ਕੱਢਣ ਲਈ ਇਕਾਂਤਵਾਸ ਨਿਯਮਾਂ ਵਿੱਚ ਢਿੱਲ ਦੇਣ ਬਾਰੇ ਮੰਤਰੀਆਂ ਅਤੇ ਉਦਯੋਗਿਕ ਮਾਹਰਾਂ ਵਿਚਾਲੇ ਅਹਿਮ ਮੀਟਿੰਗਾਂ ਹੋਇਆਂ ਹਨ।
'ਛੋਟੇ ਕਾਰੋਬਾਰ' ਮੰਤਰਾਲਾ ਸੰਭਾਲ ਰਹੇ ਕਾਰਜਕਾਰੀ ਮੰਤਰੀ ਐਨੀ ਰਸਟਨ ਅਤੇ ਉਦਯੋਗ ਸਮੂਹਾਂ ਵਿੱਚਕਾਰ ਵੀ ਇਸ ਚੁਣੌਤੀ ਦਾ ਹਲ ਕੱਢਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਹਜ਼ਾਰਾਂ ਕਰਮਚਾਰੀਆਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਨਾਲ਼ ਜਾਂ ਨਜ਼ਦੀਕੀ ਸੰਪਰਕ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਜ਼ਰੂਰੀ ਸੇਵਾਵਾਂ ਦੀ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ ਨੇ ਸਲਾਹ ਦਿੱਤੀ ਹੈ ਕਿ ਜੇਕਰ ਨਜ਼ਦੀਕੀ ਸੰਪਰਕ ਕਰਾਰ ਕੀਤੇ ਗਏ ਗਰੋਸਰੀ ਸਪਲਾਈ ਕਰਨ ਵਾਲੇ ਕਰਮਚਾਰੀਆਂ ਦਾ ਟੈਸਟ ਨਕਾਰਾਤਮਕ ਆਉਂਦਾ ਹੈ ਤਾਂ ਉਨ੍ਹਾਂ ਨੂੰ ਇਕਾਂਤਵਾਸ ਤੋਂ ਕੰਮ 'ਤੇ ਵਾਪਸ ਆਉਣ ਦੇ ਯੋਗ ਕਰਾਰ ਦੇ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਮੈਡੀਕਲ ਸਪਲਾਇਰ, ਹਵਾਬਾਜ਼ੀ, ਚਾਈਲਡ ਕੇਅਰ ਅਤੇ ਸਿੱਖਿਆ ਵਰਗੇ ਹੋਰ ਜ਼ਰੂਰੀ ਖੇਤਰਾਂ ਨੂੰ ਵੀ ਇਨ੍ਹਾਂ ਨਿਯਮਾਂ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖ਼ਬਰਾਂ ਅਤੇ ਜਾਣਕਾਰੀ ਉੱਤੇ ਉਪਲੱਬਧ ਹੈ।