ਮਾਰੀਆ ਨੂੰ ਇਹ ਸਵੀਕਾਰ ਕਰਨ ਵਿੱਚ ਕਈ ਸਾਲ ਲੱਗ ਗਏ ਕਿ ਉਹ ਘਰੇਲੂ ਸ਼ੋਸ਼ਣ ਦਾ ਸ਼ਿਕਾਰ ਰਹੀ ਸੀ।
ਅਰਜਨਟੀਨਾ ਦੀ ਜੰਮੀ ਪਰਵਾਸੀ ਮਾਰਿਆ ਆਪਣੇ ਆਸਟ੍ਰੇਲੀਆਈ ਸਾਥੀ ਦੇ ਨਾਲ 12 ਸਾਲ ਰਹੀ ਜਿਸ ਦੌਰਾਨ ਉਸ ਨਾਲ ਭਾਵਨਾਤਮਕ, ਜ਼ੁਬਾਨੀ ਅਤੇ ਵਿੱਤੀ ਸ਼ੋਸ਼ਣ ਦੀ ਸ਼ੁਰੂਆਤ ਹੋਈ।
ਉਸਦੇ ਸਾਥੀ ਨੇ ਉਸ ਨੂੰ ਕਦੇ ਮਾਰਿਆ ਨਹੀਂ, ਪਰ ਫਿਰ ਵੀ ਉਹ ਆਪਣੇ ਬੱਚਿਆਂ ਉੱਤੇ ਇਸ 'ਜ਼ਹਿਰੀਲੇ ਰਿਸ਼ਤੇ' ਦੇ ਸੰਭਾਵਿਤ ਮਾਨਸਿਕ ਨੁਕਸਾਨ ਬਾਰੇ ਕਾਫੀ ਚਿੰਤਤ ਸੀ।
ਇੱਕ ਰਾਤ ਖਾਣਾ ਖਾਣ ਵੇਲੇ, ਜਦੋਂ ਮੇਰਾ ਪਤੀ ਮੇਰਾ ਅਪਮਾਨ ਕਰ ਰਿਹਾ ਸੀ ਤਾ ਮੇਰੀ ਧੀ ਨੇ ਮੇਜ਼ ਦੇ ਹੇਠੋਂ ਮੇਰਾ ਹੱਥ ਫੜ੍ਹ ਲਿਆ। ਇਹ ਬਹੁਤ ਦੁਖਦਾਈ ਸੀ।
ਮਾਰੀਆ ਨੂੰ ਆਪਣੇ ਸਾਥੀ ਦੇ ਵਿਵਹਾਰ ਪ੍ਰਤੀ ਬਹਾਨੇ ਲੱਭਣਾ ਬੰਦ ਕਰਨ ਵਿੱਚ ਤਿੰਨ ਸਾਲ ਲੱਗ ਗਏ ਅਤੇ ਜਦੋਂ ਨਿਰਾਸ਼ਾ ਦੇ ਕਾਰਨ, ਉਸਨੇ 1800RESPECT ਨਾਲ ਸੰਪਰਕ ਕੀਤਾ ਅਤੇ ਇਸੇ ਦੌਰਾਨ ਉਸਨੂੰ ਪਤਾ ਚੱਲਿਆ ਕਿ ਧਮਕੀ ਅਤੇ ਅਪਮਾਨ ਭਰੇ ਵਤੀਰੇ ਦਾ ਇੱਕ ਨਾਮ ਵੀ ਹੈ ਜੋ ਕਿ ਉਸਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਸੀ - ਉਸਨੇ ਜ਼ਬਰਦਸਤੀ ਨਿਯੰਤਰਣ ਅਤੇ ਗੈਸਲਾਈਟਿੰਗ ਜਿਹੇ ਸ਼ਬਦਾਂ ਦੇ ਪਿੱਛੇ ਅਰਥ ਨੂੰ ਪਹਿਲੀ ਵਾਰ ਸਮਝਿਆ।
ਇਨਟੱਚ ਮਲਟੀਕਲਚਰਲ ਸੈਂਟਰ ਅਗੇਂਸਟ ਫੈਮਿਲੀ ਵਾਇਲੈਂਸ ਦੀ ਸੀਈਓ, ਮਿਸ਼ੇਲ ਮੌਰਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੇਂਦਰ ਵਿੱਚ ਆਉਣ ਵਾਲੀਆਂ 60 ਪ੍ਰਤੀਸ਼ਤ ਔਰਤਾਂ 'ਜ਼ਬਰਦਸਤੀ ਨਿਯੰਤਰਣ ਅਤੇ ਗੈਸਲਾਈਟਿੰਗ' ਤੋਂ ਅਣਜਾਣ ਹੁੰਦੀਆਂ ਹਨ, ਜਦੋਂ ਕਿ ਤਕਰੀਬਨ 70 ਪ੍ਰਤੀਸ਼ਤ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਨਹੀਂ ਹੁੰਦੀਆਂ।
ਮਾਰੀਆ ਦਾ ਕਹਿਣਾ ਹੈ ਕਿ ਉਪਲਬਧ ਸਹਾਇਤਾ ਵਾਲੀਆਂ ਫੋਨ ਲਾਈਨਾਂ ਪਹਿਲੇ ਕਦਮ ਵਜੋਂ ਕਾਫੀ ਮਦਦਗਾਰ ਹਨ ਕਿਉਂਕਿ ਫੋਨ ਤੇ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਜਾਂਦਾ ਹੈ ਅਤੇ ਭਾਵਨਾਵਾਂ ਨੂੰ ਪ੍ਰਮਾਣਿਤ ਕੀਤਾ ਜਾਂਦਾ ਹੈ।
ਇਹ ਇੰਨਾ ਦੁਖਦਾਈ ਹੈ ਕਿ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ ਉਸਨੂੰ ਸ਼ਬਦਾਂ ਵਿੱਚ ਲਿਖਣ ਲਈ ਤੁਹਾਨੂੰ ਬਾਹਰੋਂ ਕਿਸੇ ਵਿਅਕਤੀ ਦੀ ਸਹਾਇਤਾ ਲੈਣੀ ਪੈਂਦੀ ਹੈ, ਪਰ ਮੈਂ ਇਹ ਮੰਨਣ ਵਿੱਚ ਵੀ ਸ਼ਰਮਿੰਦਾ ਹੋ ਰਹੀ ਸੀ ਕਿ ਮੈਂ ਸ਼ੋਸ਼ਣ ਦਾ ਸ਼ਿਕਾਰ ਹੋਈ ਹਾਂ।
ਬਿਨਾ ਕਿਸੇ ਪੈਸੇ ਦੇ, ਦੋ ਬੱਚਿਆਂ ਅਤੇ ਇਕ ਸਾਥੀ ਦੇ ਨਾਲ ਜਿਸ ਦੁਆਰਾ ਨਿਯੰਤਰਣ ਅਤੇ ਬਦਸਲੂਕੀ ਬਹੁਤ ਤੇਜ਼ੀ ਨਾਲ ਵਧ ਰਹੀ ਸੀ, ਮਾਰੀਆ ਕਹਿੰਦੀ ਹੈ ਕਿ ਉਸਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹ ਪਰਿਵਾਰਕ ਕਾਨੂੰਨ ਪ੍ਰਣਾਲੀ ਜ਼ਰੀਏ ਕੀ ਪੈਰਵੀ ਕਰ ਸਕਦੀ ਹੈ ਅਤੇ ਭਾਵਨਾਤਮਕ ਅਤੇ ਵਿੱਤੀ ਸ਼ੋਸ਼ਣ ਨਾਲ ਕਿਵੇਂ ਨਜਿੱਠ ਸਕਦੀ ਹੈ।
ਇੱਕ ਤੋਂ ਬਾਅਦ ਇੱਕ ਅਪਰਵਾਨਗੀ:
"ਘਰੇਲੂ ਹਿੰਸਾ ਤੋਂ ਬਚਣਾ ਤੁਹਾਨੂੰ ਭਾਵਨਾਤਮਕ ਤੌਰ 'ਤੇ ਕਮਜ਼ੋਰ ਅਤੇ ਇਕੱਲਿਆਂ ਕਰ ਦਿੰਦਾ ਹੈ। ਕਦੋਂ, ਕਿਵੇਂ, ਕਿੱਥੇ ਅਤੇ ਕੌਣ ਤੁਹਾਡੀ ਨੁਮਾਇੰਦਗੀ ਕਰਨ ਜਾ ਰਿਹਾ ਹੈ ਇਸ ਬਾਰੇ ਪਤਾ ਲਗਾਉਣਾ ਅਤੇ ਜਾਣਕਾਰੀ ਦੀ ਸਮਝ ਬਣਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਜਦੋਂ ਤੱਕ ਤੁਹਾਡਾ ਸਾਥੀ ਤੁਹਾਡੇ ਨਾਲ ਸਰੀਰਕ ਸ਼ੋਸ਼ਣ ਨਹੀਂ ਕਰਦਾ ਅਤੇ ਪੁਲਿਸ ਇਸ ਮਸਲੇ ਵਿੱਚ ਸ਼ਾਮਲ ਨਹੀਂ ਹੁੰਦੀ, ਤੁਸੀਂ ਆਪਣੇ ਆਪ ਨੂੰ ਬੇਚੈਨ ਅਤੇ ਡਰਿਆ ਹੋਇਆ ਮਹਿਸੂਸ ਕਰਦੇ ਹੋ।"
ਆਖਿਰਕਾਰ ਮੈਂ ਬਹੁਤ ਸਾਰੀਆਂ ਸੇਵਾਵਾਂ ਨੂੰ ਕਾਲ ਕੀਤਾ, ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਸ ਨਾਲ ਗੱਲ ਕਰ ਰਹੀ ਹਾਂ। ਇਹ ਬਹੁਤ ਹੀ ਵਧੀਆ ਹੋਏਗਾ ਜੇਕਰ ਕਿਸੇ ਇੱਕ ਕੇਂਦਰਿਤ ਸੰਪਰਕ ਵੱਲ ਨਿਰਦੇਸ਼ਿਤ ਕੀਤਾ ਜਾਵੇ ਅਤੇ ਪੀੜਤਾਂ ਲਈ ਇੱਕ ਕਸਟਮਾਈਜ਼ਡ ਕਾਨੂੰਨੀ ਸੇਵਾ ਹੋਵੇ।
ਮਾਰੀਆ ਦੀ ਪਹਿਲੀ ਸਲਾਹ ਨਜ਼ਦੀਕੀ ਨੇਬਰਹੁੱਡ ਸੈਂਟਰ ਵਿਚ ਸੀ। ਦੋ ਹਫ਼ਤਿਆਂ ਬਾਅਦ, ਉਸਨੇ ਕਿਸੇ ਵਕੀਲ ਨਾਲ ਇੱਕ ਘੰਟੇ ਦੀ ਇੱਕ ਮੁਫਤ ਮੁਲਾਕਾਤ ਬੁੱਕ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਪਰ ਜਿਸ ਦਿਨ ਉਸਦਾ ਵਕੀਲ ਲੇਟ ਹੋ ਗਿਆ ਤਾਂ ਮਾਰੀਆ ਨੂੰ ਚਿੰਤਾ ਹੋਣ ਲੱਗੀ ਕਿਉਂਕਿ ਉਸਨੂੰ ਡਰ ਸੀ ਕਿ ਜੇਕਰ ਉਸਨੂੰ ਦੇਰ ਹੋ ਗਈ ਤਾਂ ਉਸਦਾ ਸਾਥੀ ਉਸਦੀ ਭਾਲ ਕਰਦਿਆਂ ਸੈਂਟਰ ਵਿੱਚ ਆ ਜਾਵੇਗਾ।
ਉਹ ਕਹਿੰਦੀ ਹੈ, "ਜਦੋਂ ਅਖੀਰ ਵਿੱਚ ਮੈਂ ਆਪਣੀ ਕਹਾਣੀ ਵਕੀਲ ਨੂੰ ਦੱਸੀ ਤਾਂ ਉਸਨੇ ਕਿਹਾ ਕਿ ਉਹ ਮੇਰੀ ਮਦਦ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਅਪਰਾਧਕ ਵਕੀਲ ਹੈ, ਨਾ ਕਿ ਇੱਕ ਪਰਿਵਾਰਕ ਵਕੀਲ।"
ਇੱਕ ਕਾਨੂੰਨੀ ਸਹਾਇਤਾ ਸੇਵਾ ਤੋਂ ਦੂਜੀ ਕਾਨੂੰਨੀ ਸਹਾਇਤਾ ਸੇਵਾ ਤੱਕ ਦੇ ਲੰਮੇ ਸਫ਼ਰ ਦਰਮਿਆਨ, ਮੁਫਤ ਜਾਂ ਸਸਤੀ ਕਾਨੂੰਨੀ ਸਹਾਇਤਾ ਲੱਭਣ ਦੀ ਕੋਸ਼ਿਸ਼ ਵਿੱਚ ਮਾਰੀਆ ਚੱਕਰ ਵਿੱਚ ਘੁੰਮ ਰਹੀ ਸੀ।
ਉਹ ਕਹਿੰਦੀ ਹੈ ਕਿ ਇੱਕ ਹੋਰ ਮੌਕੇ ਦੌਰਾਨ ਉਸਨੇ ਇੱਕ ਵੱਖਰੇ ਨੇਬਰਹੁੱਡ ਸੈਂਟਰ ਵਿੱਚ ਮੁਫਤ ਕਾਨੂੰਨੀ ਸੇਵਾ ਦੀ ਕੋਸ਼ਿਸ਼ ਕੀਤੀ। ਉਸ ਦਿਨ, ਵਕੀਲ ਦੀ ਲੈਪਟਾਪ ਦੀ ਬੈਟਰੀ ਖਤਮ ਸੀ ਅਤੇ ਉਸ ਕੋਲ ਚਾਰਜਰ ਨਹੀਂ ਸੀ। ਮਾਰੀਆ ਦੀ ਫਾਈਲ ਖੋਲ੍ਹਣ ਵਿੱਚ ਅਸਮਰੱਥ, ਵਕੀਲ ਨੇ ਮੀਟਿੰਗ ਕੀਤੀ ਅਤੇ ਕਾਗਜ਼ ਉੱਤੇ ਕੁਝ ਨੁਕਤੇ ਲਿਖੇ।
ਜਦੋਂ ਉਨ੍ਹਾਂ ਦੀ ਗੱਲਬਾਤ ਲਗਭਗ ਖਤਮ ਹੋਣ ਵਾਲੀ ਸੀ ਤਾਂ, ਵਕੀਲ ਨੂੰ ਅਹਿਸਾਸ ਹੋਇਆ ਕਿ ਉਸ ਦੁਆਰਾ ਦਿੱਤੀ ਗਈ ਸਲਾਹ ਪੂਰੀ ਤਰ੍ਹਾਂ ਸਹੀ ਨਹੀਂ ਸੀ ਕਿਉਂਕਿ ਉਸਨੂੰ ਲੱਗਿਆ ਕਿ ਮਾਰੀਆ ਵਿਆਹੀ ਹੋਈ ਹੈ, ਜਦੋਂ ਕਿ ਉਹ ਇੱਕ 'ਡੀ-ਫੈਕਟੋ' ਰਿਸ਼ਤੇ ਵਿੱਚ ਰਹਿ ਰਹੀ ਸੀ ਅਤੇ ਇਸੇ ਤਰ੍ਹਾਂ ਮੁਫਤ ਸਲਾਹ-ਮਸ਼ਵਰੇ ਦਾ ਅਨਮੋਲ ਸਮਾਂ ਇੱਕ ਵਾਰ ਫਿਰ ਬਰਬਾਦ ਹੋ ਗਿਆ।
ਆਖਰਕਾਰ, ਉਸਨੇ ਇੱਕ ਕਾਨੂੰਨੀ ਸਹਾਇਤਾ ਗ੍ਰਾਂਟ ਲਈ ਅਰਜ਼ੀ ਦਿੱਤੀ ਅਤੇ ਪ੍ਰੀ-ਟੈਸਟ ਪਾਸ ਕੀਤਾ ਜਿਸ ਨਾਲ ਉਸ ਨੂੰ ਆਪਣਾ ਬਿਨੈ-ਪੱਤਰ ਭੇਜਣ ਲਈ ਉਤਸ਼ਾਹ ਮਿਲਿਆ। ਹਾਲਾਂਕਿ, ਉਸਨੇ 'ਮੀਨਜ਼ ਟੈਸਟ' ਪਾਸ ਨਹੀਂ ਕੀਤਾ।
ਤੱਥ ਇਹ ਨਿਕਲਿਆ ਕਿ ਉਸਦੇ ਪਰਿਵਾਰਕ ਘਰ ਦੀ ਸਹਿ-ਮਲਕੀਅਤ ਨੇ ਉਸ ਨੂੰ ਕਾਨੂੰਨੀ ਸਹਾਇਤਾ ਜਾਂ ਨੁਮਾਇੰਦਗੀ ਲਈ ਅਯੋਗ ਬਣਾ ਦਿੱਤਾ ਸੀ। ਮਾਰੀਆ ਆਪਣੇ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਡਰ ਤੋਂ ਉਸ ਘਰ ਤੋਂ ਬਾਹਰ ਚਲੀ ਗਈ ਸੀ ਪਰ ਇਸ ਨਾਲ ਵੀ ਕੋਈ ਫ਼ਰਕ ਨਹੀਂ ਪਿਆ।
ਵਿੱਚ ਆਸਟਰੇਲੀਆ ਬਾਰੇ ਕਿਹਾ ਗਿਆ ਹੈ: 'ਕਾਨੂੰਨੀ ਸਹਾਇਤਾ ਵਿੱਚ ਔਰਤਾਂ ਦੀ ਪਹੁੰਚ ਵਿੱਚ ਇੱਕ ਵਿਸ਼ੇਸ਼ ਰੁਕਾਵਟ ਕਾਨੂੰਨੀ ਸਹਾਇਤਾ ਦੀ ਯੋਗਤਾ ਦੇ ਵਿੱਤੀ ਮਾਪਦੰਡਾਂ ਨਾਲ ਸਬੰਧਤ ਹੈ, ਜੋ ਅਕਸਰ ਯੋਗਤਾ ਲਈ ਔਰਤਾਂ ਦੀ ਵਿਅਕਤੀਗਤ ਆਮਦਨ ਦੀ ਬਜਾਏ ਸਮੁੱਚੀ ਘਰੇਲੂ ਆਮਦਨੀ 'ਤੇ ਵਿਚਾਰ ਕਰਦੀ ਹੈ।"
ਮਾਰੀਆ ਉਪਲਬਧ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਭਾਲ ਕਰਦੀ ਰਹੀ। ਅੰਤ ਵਿੱਚ, ਉਸਨੂੰ ਇੱਕ ਪ੍ਰਦਾਤਾ ਮਿਲਿਆ ਜੋ ਘੱਟੋ-ਘੱਟ ਉਸ ਦੇ ਖਾਸ ਕੇਸ ਬਾਰੇ ਸਲਾਹ ਦੇ ਸਕਦਾ ਸੀ।
ਇਸ ਸਥਿਤੀ ਵਿੱਚ, ਉਹ ਯੋਗ ਸੀ, ਪਰ ਸੇਵਾ ਪ੍ਰਦਾਤਾ ਉਸਦੀ ਸਹਾਇਤਾ ਨਹੀਂ ਕਰ ਸਕਿਆ ਕਿਉਂਕਿ ਉਥੇ ਵਿਅਕਤੀਗਤ ਦਿਲਚਸਪੀ ਦਾ ਟਕਰਾਅ ਸੀ। ਉਸ ਦੇ ਸਾਬਕਾ ਸਾਥੀ ਨੂੰ ਇਹ ਸੇਵਾ ਉਸਤੋਂ ਪਹਿਲਾਂ ਮਿਲ ਗਈ ਸੀ, ਅਤੇ ਕਾਨੂੰਨੀ ਸੇਵਾ ਪ੍ਰਦਾਤਾ ਇਕੋ ਝਗੜੇ ਵਿਚ ਸ਼ਾਮਲ ਦੋਵੇਂ ਧਿਰਾਂ ਨੂੰ ਸਲਾਹ ਨਹੀਂ ਦੇ ਸਕਦੇ।
ਉਸ ਨਾਲ ਬਦਸਲੂਕੀ ਕਰਨ ਵਾਲੇ ਉਸਦੇ ਸਾਥੀ ਤੋਂ ਬਚਣ ਲਈ ਕਰਜ਼ੇ ਹੇਠ ਆਉਣਾ:
ਮਾਰੀਆ ਕੋਲ ਇਕ ਨਿੱਜੀ ਵਕੀਲ ਲੱਭਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ।
ਉਸਨੇ ਦੱਸਿਆ ਕਿ, "ਵਕੀਲ ਫ਼ੋਨ ਕਾਲਾਂ ਦਾ ਜਵਾਬ ਦੇਣ ਅਤੇ ਈਮੇਲਾਂ ਦਾ ਜਵਾਬ ਦੇਣ ਲਈ ਚਾਰਜ ਕਰਦੇ ਹਨ। ਮੈਂ 1.5 ਘੰਟੇ ਦੀ ਦੂਰੀ 'ਤੇ ਸਥਿਤ ਇਕ ਉਸਾਰੀ ਵਾਲੀ ਜਗ੍ਹਾ' ਤੇ 11.5 ਘੰਟਿਆਂ ਦੀ ਸਫਾਈ ਦੇ ਕੰਮ ਤੋਂ ਬਾਅਦ ਥੱਕ ਕੇ ਘਰ ਵਾਪਸ ਜਾ ਰਹੀ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਉਸ ਦਿਨ ਦੀ ਕਮਾਈ ਮੇਰੇ ਵਕੀਲ ਦੀ ਫੀਸ ਦੇ ਸਿਰਫ 30 ਮਿੰਟ ਹੀ ਦੇਵੇਗੀ, ਇੱਕ ਈਮੇਲ ਲਿਖਣ ਦੇ ਬਰਾਬਰ ਹੈ।"
ਮੇਰੇ ਅਜੇ ਅਦਾਲਤ ਵਿੱਚ ਪੈਰ ਨਹੀਂ ਲੱਗੇ ਅਤੇ ਪਿਛਲੇ ਢਾਈ ਸਾਲਾਂ ਵਿੱਚ ਮੈਂ ਆਪਣੇ ਪੂਰੇ ਸੁਪਰਐਨੂਏਸ਼ਨ ਤੋਂ ਵੀ ਜ਼ਿਆਦਾ ਖਰਚ ਕਰ ਚੁੱਕੀ ਹਾਂ ਅਤੇ ਹੁਣ ਕਰਜ਼ੇ ਥੱਲੇ ਹਾਂ।
ਵਕੀਲ ਨਾਲ ਹਰ ਗੱਲਬਾਤ ਦਾ ਅਰਥ ਸੀ ਹਰ ਉਹ ਪੈਸਾ ਜੋ ਮਾਰੀਆ ਕੋਲ ਨਹੀਂ ਸੀ। ਇੱਕ ਵਾਰ ਜਦੋਂ ਉਸ ਦੇ ਵਕੀਲ ਨੇ ਕੋਈ ਗਲਤੀ ਕੀਤੀ ਅਤੇ ਮਾਰੀਆ ਨੇ ਰਾਤ ਨੂੰ ਜਾਗਦਿਆਂ ਇਹ ਸੋਚਿਆ ਕਿ ਵਕੀਲ ਦੇ ਈਮੇਲ ਨੂੰ ਪੜ੍ਹਨ, ਗਲਤੀ ਨੂੰ ਸਮਝਣ ਅਤੇ ਇਸ ਨੂੰ ਸੁਲਝਾਉਣ ਵਿਚ ਕਿੰਨਾ ਪੈਸਾ ਖਰਚਣਾ ਪੈ ਸਕਦਾ ਹੈ।
“ਮੈਂ ਇਹ ਪੁੱਛਣ ਤੋਂ ਘਬਰਾ ਗਈ ਕਿ ਕੀ ਉਹ ਆਪਣੀ ਗਲਤੀ ਲਈ ਮੈਨੂੰ ਚਾਰਜ ਕਰੇਗੀ, ਪਰ ਆਖਰਕਾਰ, ਮੈਂ ਹੌਂਸਲਾ ਕੀਤਾ ਅਤੇ ਉਸਨੂੰ ਪੁੱਛਿਆ। ਮੈਂ ਉਸ ਰਾਹਤ ਨੂੰ ਬਿਆਨ ਨਹੀਂ ਕਰ ਸਕਦੀ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਅਜਿਹਾ ਨਹੀਂ ਕਰੇਗੀ। ਇਹ ਕੁਝ ਅਜਿਹਾ ਤਣਾਅ ਹੈ ਜਿਸਤੋਂ ਤੁਹਾਨੂੰ ਗੁਜ਼ਰਨਾ ਪੈ ਸਕਦਾ ਹੈ। ਲੋਕ ਉਦੋਂ ਤੱਕ ਸਮਝ ਨਹੀਂ ਪਾਉਂਦੇ ਜਦ ਤਕ ਉਹ ਇਸਦਾ ਅਨੁਭਵ ਨਹੀਂ ਕਰਦੇ। "
ਮਾਰੀਆ ਦਾ ਮਾਮਲਾ ਅਜੇ ਵੀ ਹੱਲ ਨਹੀਂ ਹੋਇਆ ਹੈ, ਅਤੇ ਕਾਨੂੰਨੀ ਫਰਮ ਨਾਲ ਕਰਜ਼ਾ ਵਧਦਾ ਜਾ ਰਿਹਾ ਹੈ।
ਐਸ ਬੀ ਐਸ ਦੀ ਦਸਤਾਵੇਜ਼ੀ ਲੜੀ ਵਿੱਚ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਬਾਰੇ ਹੋਰ ਜਾਣੋ ਦੇਖੋ 'ਸੀ ਵੱਟ੍ਹ ਯੂ ਮੇਡ ਮੀ ਡੂ।' ਇਸਨੂੰ , , , , ਅਤੇ ਵਿੱਚ ਉਪਸਿਰਲੇਖਾਂ ਨਾਲ ਐਸਬੀਐਸ ਆਨ ਡਿਮਾਂਡ 'ਤੇ ਮੁਫਤ ਸਟ੍ਰੀਮ ਕਰੋ।
ਜੇ ਤੁਸੀਂ, ਕੋਈ ਬੱਚਾ, ਜਾਂ ਕੋਈ ਹੋਰ ਵਿਅਕਤੀ ਤੁਰੰਤ ਖਤਰੇ ਵਿੱਚ ਹੈ, ਤਾਂ 000 ਨੂੰ ਕਾਲ ਕਰੋ।
ਜੇ ਤੁਹਾਨੂੰ, ਜਾਂ ਕਿਸੇ ਨੂੰ ਜਿਸ ਨੂੰ ਤੁਸੀਂ ਜਾਣਦੇ ਹੋ ਸਹਾਇਤਾ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਹੇਠਾਂ ਦਿੱਤੀਆਂ ਸੰਸਥਾਵਾਂ ਨਾਲ ਸੰਪਰਕ ਕਰੋ:
1800 RESPECT
ਟੈਲੀਫੋਨ: 1800 737 732
ਕਿਡਜ਼ ਹੈਲਪਲਾਈਨ ਟੈਲੀਫੋਨ:
1800 55 1800
ਮਰਦਾਂ ਦੀ ਰੈਫਰਲ ਸਰਵਿਸ
ਫੋਨ: 1300 766 491
ਲਾਈਫਲਾਈਨ
ਟੈਲੀਫੋਨ: 13 11 14