ਭਾਰਤੀ ਰਸੋਈਏ ਵੱਲੋਂ ਰੈਸਟੋਰੈਂਟ ਮਲਿਕ ਤੇ 2 ਲੱਖ ਡਾਲਰ ਦਾ ਦਾਅਵਾ

ਫੇਯਰ ਵਰਕ ਓਮਬਡਸਮਨ ਅਨੁਸਾਰ ਆਪਣੇ ਹੀ ਭਾਈਚਾਰੇ ਦੇ ਲੋਕਾਂ ਵੱਲੋਂ ਅਰਜ਼ੀ ਕਾਮਿਆਂ ਦਾ ਸ਼ੋਸ਼ਣ ਇੱਕ ਚਿੰਤਾ ਦਾ ਵਿਸ਼ਾ ਹੈ।

Indian restaurant

The Image is for representation only. Source: Pixabay

ਭਾਰਤੀ ਰਸੋਈਏ ਮੀਧੁਨ ਬਾਸੀ ਵੱਲੋਂ ਨਿਊ ਸਾਊਥ ਵੇਲਜ਼ ਵਿੱਚ ਇੱਕ ਰੇਸੋਤਰੇਂਟ ਤੇ ਦੋ ਲੱਖ ਡਾਲਰ ਤੋਂ ਵੀ ਵੱਧ ਦਾ ਦਾਅਵਾ ਕੀਤਾ ਗਿਆ ਹੈ। ਭਾਰਤ ਤੋਂ ਦੋ ਸਾਲ ਪਹਿਲਾਂ 457 ਵੀਜ਼ੇ ਤੇ ਆਉਣ ਮਗਰੋਂ ਹੁਣ ਬਾਸੀ ਕੋਲ ਨਾ ਤਾਂ ਕੋਈ ਨੌਕਰੀ ਹੈ ਅਤੇ ਨਾ ਹੀ ਕੋਈ ਸਪੌਂਸਰ ਹੈ।

ਉਸਦਾ ਦਾਅਵਾ ਹੈ ਕਿ ਸੂਬੇ ਦੇ ਨੌਰਾ ਇਲਾਕੇ ਵਿਚਲੇ ਅਦਿਤਿਆ ਕੇਰਲਾ ਰੈਸਟੋਰੈਂਟ ਤੇ ਨੌਕਰੀ ਦੌਰਾਨ ਉਸਤੋਂ ਤੈਅ ਸਮੇ ਤੋਂ ਵੱਧ ਕੰਮ ਕਰਵਾ ਕੇ ਕਾਨੂੰਨ ਦੁਆਰਾ ਨਿਰਧਾਰਿਤ ਤਨਖਾਹ ਤੋਂ ਕੀਤੇ ਘੱਟ ਅਦਾਇਗੀ ਕੀਤੀ ਗਈ।

ਉਸਨੇ ABC ਨੂੰ ਦੱਸਿਆ ਕਿ ਉਹ ਆਸਕਰ ਹਫਤੇ ਵਿੱਚ 70 ਘੰਟੇ ਤੱਕ ਕੰਮ ਕਰਦਾ ਸੀ ਅਤੇ ਉਸਨੂੰ ਕੇਵਲ 38 ਘੰਟੇ ਦੀ ਤਨਖਾਹ ਦਿੱਤੀ ਜਾਂਦੀ ਸੀ ਤੇ ਉਸ ਵਿੱਚ ਵੀ ਕੋਈ ਪੇਨਲਟੀ ਰੇਟ ਸ਼ਾਮਿਲ ਨਹੀਂ ਹੁੰਦੇ ਸਨ।

"ਮੇਰੀ ਉਸਨੂੰ ਕੁਝ ਪੁੱਛਣ ਦੀ ਹਿੱਮਤ ਨਹੀਂ ਪੈਂਦੀ ਸੀ ਕਿਉਂਕਿ ਮੇਨੂ ਡਰ ਸੀ ਕਿ ਉਹ ਮੇਰਾ ਵੀਜ਼ਾ ਕੈਂਸਲ ਕਰਵਾ ਕੇ ਮੇਨੂ ਵਾਪਿਸ ਭਾਰਤ ਭੇਜ ਸਕਦਾ ਸੀ," ਬਾਸੀ ਨੇ ਕਿਹਾ। ਉਸਦਾ ਇਹ ਵੀ ਦਾਅਵਾ ਹੈ ਕਿ ਰੈਸਟੋਰੈਂਟ ਮਲਿਕ ਅਕਸਰ ਉਸਤੋਂ ਦਿੱਤੀ ਤਨਖਾਹ ਦਾ ਇੱਕ ਹਿੱਸਾ ਨਕਦ ਵਾਪਿਸ ਲੈਂਦਾ ਸੀ।

ਰੈਸਟੋਰੈਂਟ ਮਲਿਕ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਹ ਨਕਦ ਵਾਪਸੀ ਬਾਸੀ ਨੂੰ ਦਿੱਤੇ ਕਰਜੇ ਦੀ ਅਦਾਇਗੀ ਦੇ ਤੌਰ ਤੇ ਲੈਂਦਾ ਸੀ।

ਪਰ ਬਾਸੀ ਅਜਿਹੇ ਹਾਲਤਾਂ ਵਿੱਚ ਫਸਣ ਵਾਲਾ ਕੋਈ ਇਕੱਲਾ ਪਰਵਾਸੀ ਨਹੀਂ ਹੈ। ਸਾਲ 2017 ਦੀ ਵੇਜ ਥੇਫਟ ਰਿਪੋਰਟ ਮੁਤਾਬਿਕ ਹਜ਼ਾਰਾਂ ਹੀ ਆਰਜ਼ੀ ਪਰਵਾਸੀ ਇਸ ਤਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਬਣਦੇ ਹਨ।

ਮਾਲਵਿੰਦਰ ਸਿੰਘ* ਜੋ ਕਿ ਪਰਥ ਵਿੱਚ ਇੱਕ ਬੇਕਰੀ ਤੇ ਕੰਮ ਕਰਦਾ ਹੈ, ਨੇ ਵੀ ਹਾਲ ਹੀ ਵਿੱਚ ਫੇਯਰ ਵਰਕ ਓਮਬਡਸਮਨ ਨੂੰ ਆਪਣੇ ਮਲਿਕ ਵਿਰੁੱਧ ਸ਼ਿਕਾਇਤ ਕੀਤੀ ਹੈ।
ਆਪਣੀ ਸ਼ਿਕਾਇਤ ਵਿੱਚ ਉਸਨੇ ਕਿਹਾ ਹੈ ਕਿ ਉਸਦਾ ਮਲਿਕ ਉਸਨੂੰ ਕਾਨੂੰਨ ਅਨੁਸਾਰ ਬਣਦੀ ਤਨਖਾਹ ਤੋਂ ਘੱਟ ਅਦਾਇਗੀ ਕਰਦਾ ਹੈ ਅਤੇ ਨਾਲ ਹੀ ਹਰ ਮਹੀਨੇ $400 ਨਕਦ ਵਾਪਿਸ ਵੀ ਲੈਂਦਾ ਹੈ।

ਪਰੰਤੂ ਆਪਣੇ ਏਮਪਲੋਏਰ ਵਿਰੁੱਧ ਆਵਾਜ਼ ਚੁੱਕਣ ਮਗਰੋਂ ਉਸਨੂੰ ਮੀਧੁਨ ਬਾਸੀ ਵਾਂਗ ਜ਼ਿਆਦਾ ਸਮਾਂ ਬੇਰੋਜ਼ਗਾਰ ਨਹੀਂ ਰਹਿਣਾ ਪਿਆ। ਬਲਕਿ ਮਾਲਵਿੰਦਰ ਨੂੰ ਜਲਦੀ ਹੀ ਇੱਕ ਰੈਸਟੋਰੈਂਟ ਵਿੱਚ ਨੌਕਰੀ ਮਿਲ ਗਈ ਜਿਸ ਕਰਕੇ ਉਹ ਆਪਣੇ ਹੋਏ ਸ਼ੋਸ਼ਣ ਵਿਰੁੱਧ ਡਟ ਕੇ ਲੜਨ ਦੀ ਹਿੰਮਤ ਕਰ ਪਾ ਰਿਹਾ ਹੈ।

"ਪਹਿਲਾਂ ਜ਼ਾਹਿਰ ਤੌਰ ਤੇ ਮੈਂ ਉਸਦੇ ਵਿਰੁੱਧ ਸ਼ਿਕਾਇਤ ਨਹੀਂ ਕਰ ਸਕਦਾ ਸੀ। ਪਰੰਤੂ ਹੁਣ ਮੇਰੇ ਕੋਲ ਨੌਕਰੀ ਹੋਣ ਕਾਰਨ ਮੈਂ ਸੁਰੱਖਿਅਤ ਮਹਿਸੂਸ ਕਰਦਾ ਹਾਂ, ਕਿਉਂਕਿ ਉਹ ਮੇਰਾ ਵੀਜ਼ਾ ਕੈਂਸਲ ਨਹੀਂ ਕਰਵਾ ਸਕਦਾ," ਉਸਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।

"ਪਰ ਜਿਸ ਗੱਲ ਦਾ ਦੁੱਖ ਹੈ ਕਿ ਮੇਰੇ ਸਾਬਕਾ ਐਮਪਲੋਏਰ ਨੇ ਮੇਰੇ ਆਪਣੇ ਭਾਈਚਾਰੇ ਤੋਂ ਹੋਣ ਦੇ ਬਾਵਜੂਦ ਹੀ ਮੇਰਾ ਸ਼ੋਸ਼ਣ ਕੀਤਾ। ਜਦੋਂ ਆਪਣੇ ਹੀ ਲੋਕ ਅਜਿਹਾ ਵਤੀਰਾ ਕਰਦੇ ਹਨ ਫੇਰ ਤੁਹਾਨੂੰ ਕਿਸੇ ਤੇ ਯਕੀਨ ਨਹੀਂ ਰਹਿੰਦਾ। "

ਮਾਲਵਿੰਦਰ ਦੇ ਅਨੁਸਾਰ ਅਜਿਹੀ ਸਥਿਤੀ ਵਿੱਚ ਫਸੇ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਕਿ ਉਹ ਮਦਦ ਕਿਥੋਂ ਲੈ ਸਕਦੇ ਹਨ।

ਆਸਟ੍ਰੇਲੀਆ ਦੇ ਵਰਕ ਪਲੇਸ ਵਾਚ ਡਾਗ ਫੇਯਰ ਵਰਕ ਓਮਬਡਸਮਨ ਨੇ ਇਕ ਔਨਲਾਈਨ ਪੇ ਕੈਲਕੁਲੇਟਰ ਉਪਲਬਧ ਕਰਾਇਆ ਹੈ ਜਿਸਤੇ ਹਰ ਕੋਈ ਆਪਣੀ ਜਾਇਜ਼ ਤਨਖਾਹ ਦਾ ਹਿਸਾਬ ਲਗਾ ਸਕਦਾ ਹੈ।

ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸਨੂੰ ਜਾਇਜ਼ ਨਾਲੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਤਾਂ ਉਹ ਫੇਯਰ ਵਰਕ ਓਮਬਡਸਮਨ ਕੋਲ ਇਸਦੀ ਸ਼ਿਕਾਇਤ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਉਪਲਬਧ ਹੈ।

www.fairwork.gov.au/how-we-will-help/how-we-help-you/help-resolving-workplace-issues/default

Follow SBS Punjabi on Facebook and Twitter.


Share

Published

By Avneet Arora


Share this with family and friends