ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕਨੇਡਾ ਦੇ ਸੁਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਲਜਾਮ ਲਗਾਇਆ ਸੀ ਕਿ ਇਹਨਾਂ ਦੇ ਖਾਲਿਸਤਾਨ ਦੇ ਸਮਰਥਕਾਂ ਨਾਲ ਸਬੰਧ ਹਨ। ਕੈਪਟਨ ਨੇ ‘ਆਊਟਲੁੱਕ’ ਮੈਗਜ਼ੀਨ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਸ਼੍ਰੀ ਟਰੂਡੋ ਦੇ ਮੰਤਰੀ ਮੰਡਲ ਵਿੱਚਲੇ ਕਈ ਮੰਤਰੀਆਂ ਦੇ ਖਾਲਸਤਾਨੀ ਸਮਰਥਕਾਂ ਨਾਲ ਸਬੰਧ ਹੋਣ ਦੇ ਸਬੂਤ ਮਿਲਦੇ ਹਨ’।
ਬੇਸ਼ਕ ਕਈ ਮੀਡੀਆ ਰਿਪੋਰਟਾਂ ਵਲੋਂ ਲਿਖਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਸ਼੍ਰੀ ਟਰੂਡੋ ਦੀ ਗੋਲਡਨ ਟੈਂਪਲ ਵਾਲੀ ਫੇਰੀ ਵੇਲੇ ਇੱਕ ਗਾਈਡ ਵਜੋਂ ਸਾਥ ਦੇਣਗੇ। ਪਰ ਸ਼੍ਰੀ ਟਰੂਡੋ ਦੇ ਦਫਤਰ ਵਲੋਂ ਕਿਹਾ ਜਾ ਰਿਹਾ ਹੈ ਕਿ ਅਜਿਹੀ ਕਿਸੇ ਵੀ ਮੀਟਿੰਗ ਦਾ ਸਮਾਂ ਤੈਅ ਨਹੀਂ ਕੀਤਾ ਗਿਆ ਹੈ।
ਸ਼੍ਰੀ ਸੱਜਣ ਅਤੇ ਇੰਫਰਾਸਟਰੱਕਚਰ ਮੰਤਰੀ ਅਮਰਜੀਤ ਸੋਹੀ, ਜੋ ਕਿ ਟਰੂਡੋ ਮੰਤਰੀ ਮੰਡਲ ਵਿੱਚਲੇ ਦੋ ਸਿੱਖ ਮੰਤਰੀ ਹਨ, ਨੇ ਕੈਪਟਨ ਸਿੰਘ ਦੇ ਇਹਨਾਂ ਬਿਆਨਾਂ ਦਾ ਜੋਰਦਾਰ ਖੰਡਨ ਕੀਤਾ ਸੀ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਖਾਲਿਸਤਾਨੀ ਲਹਿਰ ਨਾਲ ਕੋਈ ਸਬੰਧ ਨਹੀਂ ਰੱਖਦੇ ਅਤੇ ਨਾਂ ਹੀ ਕਨੇਡਾ ਦੇ ਮੰਤਰੀ ਮੰਡਲ ਵਿੱਚਲੇ ਭਾਰਤੀ ਮੰਤਰੀਆਂ ਦੇ ਆਪਸ ਵਿੱਚ ਕੋਈ ਮੱਤਭੇਦ ਹਨ।
ਕੈਪਟਨ ਸਿੰਘ ਨੇ ਕਿਹਾ ਸੀ ਕਿ ਉਹ ਸ਼੍ਰੀ ਟਰੂਡੋ ਨਾਲ ਮਿਲਣੀ ਕਰਨ ਦੇ ਚਾਹਵਾਨ ਹਨ ਪਰ ਕਨੇਡਾ ਦੇ ਅਧਿਕਾਰੀ ਉਹਨਾਂ ਨਾਲ ਮਿਲਣੀ ਨਾ ਕਰਨ ਦੇ ਕੋਈ ਕਾਰਨ ਨਹੀਂ ਦੱਸ ਰਹੇ ਹਨ।

Canadian Prime Minister Source: SBS
ਸ਼੍ਰੀ ਟਰੂਡੋ ਦੇ ਇਸ ਪਹਿਲੇ ਸਰਕਾਰੀ ਦੌਰੇ ਦੋਰਾਨ ਕਈ ਅਟਕੱਲ ਬਾਜੀਆਂ ਲੱਗ ਰਹੀਆਂ ਹਨ। ਬੇਸ਼ਕ ਭਾਰਤੀ ਸਰਕਾਰ ਨੇ ਕਿਹਾ ਹੈ ਕਿ ਸ਼੍ਰੀ ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ, ਪਰ ਨਾਲ ਹੀ ਉਹਨਾਂ ਨਾਲ ਦੁਵੱਲੀਆਂ ਬੈਠਕਾਂ ਕਰਨ ਲਈ ਇੱਕ ਦਿੰਨ ਵੀ ਪੂਰਾ ਨਹੀਂ ਰੱਖਿਆ ਗਿਆ।
ਟਰੂਡੋ ਜੋ ਕਿ ਸ਼ੁਕਰਵਾਰ ਨੂੰ ਕਨੇਡਾ ਤੋਂ ਚੱਲਣਗੇ, ਮਿਤੀ 23 ਫਰਵਰੀ ਨੂੰ ਭਾਰਤੀ ਰਾਸ਼ਟ੍ਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਾਸ਼ਟ੍ਰਪਤੀ ਭਵਨ ਵਿੱਚ ਮੁਲਾਕਾਤਾਂ ਕਰਨਗੇ।
ਸ਼੍ਰੀ ਮੋਦੀ ਨੇ ਡੈਵੋਸ ਵਿੱਚ ਹੋਈ ਵਰਲਡ ਇਕਨਾਮਿਕ ਫੌਰਮ ਦੋਰਾਨ ਸ਼੍ਰੀ ਟਰੂਡੋ ਨਾਲ ਕੁੱਝ ਸੰਖੇਪ ਮੁਲਾਕਾਤਾਂ ਉਦੋਂ ਕੀਤੀਆਂ ਸਨ, ਜਦੋਂ ਕਨੇਡਾ ਦੇ ਕਈ ਗੁਰੂਦੁਆਰਿਆਂ ਵਲੋਂ ਭਾਰਤੀ ਅਧਿਕਾਰੀਆਂ ਲਈ ਉੱਥੇ ਆਉਣ ਤੇ ਪਾਬੰਦੀ ਲਗਾ ਦਿੱਤੀ ਸੀ।
ਇਸ ਪਾਬੰਦੀ ਦਾ ਅਸਰ ਯੂ ਕੇ ਅਤੇ ਯੂ ਐਸ ਦੇ ਕਈ ਗੁਰੂਦੁਆਰਿਆਂ ਵਿੱਚ ਵੀ ਹੋਇਆ ਅਤੇ ਬਾਅਦ ਵਿੱਚ ਆਸਟ੍ਰੇਲੀਆ ਨੇ ਵੀ ਇਸ ਵਿੱਚ ਸ਼ਮੂਲੀਅਤ ਕਰ ਦਿੱਤੀ ਸੀ।
ਕਨੇਡਾ ਦੇ ਸਰਕਾਰੀ ਸੂਤਰਾਂ ਮੁਤਾਬਕ, ਜੇ ਕਰ ਸ਼੍ਰੀ ਟਰੂਡੋ ਨੂੰ ਆਪਣੇ ਦੌਰੇ ਦੋਰਾਨ ਭਾਸ਼ਣ ਦੇਣ ਲਈ ਕਿਹਾ ਗਿਆ ਤਾਂ ਉਹ ਭਾਰਤ ਦੀ ਅਖੰਡਤਾ ਦੇ ਹੱਕ ਵਿੱਚ ਬੋਲਣਗੇ, ਕਿਸੇ ਵੀ ਕਿਸਮ ਦੇ ਅੱਤਵਾਦ ਦਾ ਸਮਰਥਨ ਨਹੀਂ ਕਰਨਗੇ, ਪਰ ਨਾਲ ਹੀ ਕਨੇਡਾ ਵਿੱਚ ਵੱਸ ਰਹੇ ਭਾਰਤੀਆਂ ਵਲੋਂ ਅਜਾਦ ਸਿੱਖ ਸਟੇਟ ਦੀ ਮੰਗ ਵਾਲੇ ਬਿਆਨਾਂ ਉੱਤੇ ਵੀ ਕੋਈ ਰੋਕ ਨਹੀਂ ਲਗਾਉਣਗੇ।
ਕਨੇਡਾ ਦੀ ਸਰਕਾਰ ਨੇ ਕਿਹਾ ਹੈ ਕਿ ਇਸ ਫੇਰੀ ਦਾ ਮੰਤਵ ਅਜਾਦ ਸਿੱਖ ਸਟੇਟ ਤੋਂ ਉਪਰ ਉੱਠ ਕੇ ਹੋਣਾ ਚਾਹੀਦਾ ਹੈ। ਕਨੇਡਾ ਵਿੱਚਲੇ 1.3 ਮਿਲੀਅਨ ਭਾਰਤੀ ਮੂਲ ਦੇ ਲੋਕਾਂ ਦਾ ਇਸ ਸਮੇਂ ਸਿਆਸੀ ਅਤੇ ਵਿੱਤੀ ਖੇਤਰਾਂ ਵਿੱਚ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।

Canadian Defense Minister Source: SBS
ਭਾਰਤ ਅਤੇ ਕਨੇਡਾ ਵਿੱਚਾਲੇ ਵਪਾਰ ਪਿਛਲੇ ਦੱਸ ਸਾਲਾਂ ਦੌਰਾਨ ਦੁੱਗਣਾ ਹੋ ਗਿਆ ਹੈ। ਸ਼੍ਰੀ ਟਰੂਡੋ ਦੀ ਇਹ ਵਾਲੀ ਫੇਰੀ ਦਾ ਮੁੱਖ ਮੰਤਵ ਵੀ ਸਭਿਆਚਾਰ ਅਤੇ ਵਿੱਤੀ ਉਭਾਰਾਂ ਵੱਲ ਹੀ ਰਹੇਗਾ। ਇਹਨਾਂ ਦੇ ਨਾਲ ਛੇ ਕੈਬਿਨੇਟ ਮੰਤਰੀ ਵੀ ਆ ਰਹੇ ਹਨ ਅਤੇ ਇਹਨਾਂ ਵਿੱਚ ਸ਼੍ਰੀ ਸੱਜਣ ਅਤੇ ਸ਼੍ਰੀ ਸੋਹੀ ਵੀ ਸ਼ਾਮਲ ਹਨ। ਬਰਾਡਿਸ਼ ਚੱਗੜ ਅਤੇ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਵੀ ਆ ਰਹੇ ਹਨ। ਇਹਨਾਂ ਤੋਂ ਅਲਾਵਾ ਇੱਕ ਦਰਜਨ ਦੇ ਕਰੀਬ ਹੋਰ ਭਾਰਤੀ ਮੂਲ ਦੇ ਐਮ ਪੀ ਸ਼੍ਰੀ ਟਰੂਡੋ ਦੇ ਨਾਲ ਭਾਰਤ ਆ ਰਹੇ ਹਨ।