Key Points
- ਪੰਜ ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਆਸਟ੍ਰੇਲੀਆ ਵਿੱਚ ਮੁਫ਼ਤ ਕੋਵਿਡ ਵੈਕਸੀਨ ਪ੍ਰਾਪਤ ਕਰਨ ਦੇ ਯੋਗ ਹੈ।
- ਬਿਨ੍ਹਾਂ ਮੈਡੀਕੇਅਰ ਵਾਲੇ ਲੋਕ ਕਮਿਊਨਿਟੀ ਫਾਰਮੇਸੀਆਂ, ਰਾਸ਼ਟਰਮੰਡਲ ਅਤੇ ਰਾਜ-ਸੰਚਾਲਿਤ ਕਲੀਨਿਕਾਂ ਵਿੱਚ ਵੈਕਸੀਨ ਤੱਕ ਪਹੁੰਚ ਕਰ ਸਕਦੇ ਹਨ।
- ਵੈਕਸੀਨਾਂ ਮਿਕਸ ਕਰਨ ਤੋਂ ਪਹਿਲਾਂ ਵਸਨੀਕਾਂ ਨੂੰ ਆਪਣੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਸਿਡਨੀ ਨਿਵਾਸੀ ਜੈ ਮਾਂਕਡ ਦੇ ਮਾਤਾ-ਪਿਤਾ ਇਸ ਮਹੀਨੇ ਵਾਪਸ ਜਾ ਰਹੇ ਹਨ। ਉਹ ਆਸਟ੍ਰੇਲੀਆ ਦੀਆਂ ਸਰਹੱਦਾਂ ਖੁੱਲਣ ਤੋਂ ਕੁੱਝ ਹੀ ਸਮੇਂ ਬਾਅਦ ਆਸਟ੍ਰੇਲੀਆ ਦਾ ਦੌਰਾ ਕਰਨ ਆਏ ਸਨ।
ਜਿਵੇਂ ਹੀ ਉਹਨਾਂ ਦਾ ਘਰ ਵਾਪਸੀ ਦਾ ਸਮ੍ਹਾਂ ਨੇੜ੍ਹੇ ਆ ਰਿਹਾ ਹੈ, ਸ਼੍ਰੀ ਮਾਂਕਡ ਨੂੰ ਲੱਗਦਾ ਹੈ ਕਿ ਭਾਰਤ ਵਿੱਚ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦੇ ਮਾਤਾ-ਪਿਤਾ ਨੂੰ ਦੂਸਰਾ ਬੂਸਟਰ ਟੀਕਾ ਲਗਵਾ ਲੈਣਾ ਚਾਹੀਦਾ ਹੈ।
ਉਹਨਾਂ ਦੇ ਮਾਤਾ-ਪਿਤਾ ਨੇ ਪਹਿਲਾ ਬੂਸਟਰ ਭਾਰਤ ਵਿੱਚ ਹੀ ਲਗਵਾਇਆ ਸੀ ਪਰ ਦੂਜਾ ਬੂਸਟਰ ਉਹਨਾਂ ਦੇ ਦੇਸ਼ ਵਿੱਚ ਉਪਲੱਬਧ ਨਹੀਂ ਹੈ।
ਐਸ.ਬੀ.ਐਸ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਾਂਕਡ ਨੇ ਦੱਸਿਆ ਕਿ ਉਹਨਾਂ ਦੇ ਮਾਤਾ-ਪਿਤਾ ਦੀ ਉਮਰ ਵਧੇਰੇ ਹੋਣ ਕਾਰਨ ਉਹਨਾਂ ਨੂੰ ਕੋਵਿਡ-19 ਦੀ ਲਾਗ ਲੱਗਣ ਦਾ ਵਧੇਰੇ ਜੋਖ਼ਮ ਹੈ।
ਉਹਨਾਂ ਦੇ ਮਾਤਾ-ਪਿਤਾ ਆਸਟ੍ਰੇਲੀਆ ਵਿੱਚ ਦੂਜਾ ਬੂਸਟਰ ਟੀਕਾ ਲਗਵਾਉਣ ਦੇ ਯੋਗ ਹਨ ਪਰ ਉਹਨਾਂ ਕੋਲ ਆਸਟ੍ਰੇਲੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਵਾਂਗ ਮੈਡੀਕੇਅਰ ਦੀ ਸਹੂਲਤ ਨਹੀਂ ਹੈ।
ਬਿਨ੍ਹਾਂ ਮੈਡੀਕੇਅਰ ਵਾਲੇ ਲੋਕ ਕੋਵਿਡ-19 ਦੀ ਵੈਕਸੀਨ ਤੱਕ ਕਿਵੇਂ ਪਹੁੰਚ ਕਰ ਸਕਦੇ ਹਨ?
ਪੰਜ ਸਾਲ ਜਾਂ ਇਸਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਆਸਟ੍ਰੇਲੀਆ ਵਿੱਚ ਮੁਫ਼ਤ ਕੋਵਿਡ ਵੈਕਸੀਨ ਹਾਸਲ ਕਰ ਸਕਦਾ ਹੈ।
ਇਸ ਵਿੱਚ ਬਿਨ੍ਹਾਂ ਮੈਡੀਕੇਅਰ ਵਾਲੇ ਲੋਕ, ਵਿਦੇਸ਼ੀ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ, ਪ੍ਰਵਾਸੀ ਕਾਮੇ ਅਤੇ ਸ਼ਰਣ ਮੰਗਣ ਵਾਲੇ ਵੀ ਸ਼ਾਮਲ ਹਨ।
ਹਾਲਾਂਕਿ ਅਜਿਹੇ ਲੋਕਾਂ ਲਈ ਇੱਕ ਟੀਕਾਕਰਨ ਕਲੀਨਿਕ ਲੱਭਣਾ ਚੁਣੌਤੀਪੂਰਨ ਹੋ ਸਕਦਾ ਹੈ।
ਸ਼੍ਰੀ ਮਾਂਕਡ ਦਾ ਕਹਿਣਾ ਹੈ ਕਿ ਉਹਨਾਂ ਬਹੁਤ ਸਾਰੇ ਜੀ.ਪੀ ਅਤੇ ਫਾਰਮੇਸੀਆਂ ਵਿੱਚ ਇਸ ਬਾਰੇ ਪਤਾ ਕੀਤਾ ਪਰ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ।
ਉਹ ਕਹਿੰਦੇ ਹਨ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਜਾਣ।

Rachana Oza says there is conflicting information for overseas parents wanting to vaccinate in Australia. Credit: Rachana Oza
ਉਹਨਾਂ ਦੱਸਿਆ ਕਿ ਉਹਨਾਂ ਦਾ ਜੀ.ਪੀ ਟੀਕਾ ਲਗਾਉਣ ਲਈ ਤਿਆਰ ਸੀ ਪਰ ਉਸ ਨੂੰ ਇਸਦੀ ਆਗਿਆ ਨਹੀਂ ਮਿਲੀ।
ਮਿਸ ਰੋਜ਼ਾ ਮੁਤਾਬਕ ਜਾਣਕਾਰੀ ਸਹੀ ਢੰਗ ਨਾਲ ਲੋਕਾਂ ਲਈ ਉਪਲੱਬਧ ਨਹੀਂ ਹੈ।
ਸਿਹਤ ਅਤੇ ਏਜਡ ਕੇਅਰ ਵਿਭਾਗ ਨੇ ਐਸ.ਬੀ.ਐਸ ਨੂੰ ਦੱਸਿਆ ਕਿ ਬਿਨ੍ਹਾਂ ਮੈਡੀਕੇਅਰ ਦੀ ਪਹੁੰਚ ਵਾਲੇ ਲੋਕ ‘ਭਾਗੀਦਾਰ ਕਮਿਊਨਿਟੀ ਫਾਰਮੇਸੀਆਂ’ ਰਾਹੀਂ ਆਪਣੇ ਟੀਕੇ ਪ੍ਰਾਪਤ ਕਰ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਰਾਸ਼ਟਰਮੰਡਲ ਟੀਕਾਕਰਨ ਕਲੀਨਿਕਾਂ ਅਤੇ ਰਾਜ ਜਾਂ ਪ੍ਰਦੇਸ਼ ਦੁਆਰਾ ਚਲਾਏ ਜਾਣ ਵਾਲੇ ਟੀਕਾਕਰਨ ਕਲੀਨਿਕਾਂ ਵਿੱਚ ਵੀ ਟੀਕੇ ਉਪਲੱਬਧ ਹਨ।
ਤੁਸੀਂ ਜਾ ਕੇ ਵੈਕਸੀਨ ਲਈ ਕਈ ਥਾਵਾਂ ਦੀ ਖੋਜ ਕਰ ਸਕਦੇ ਹੋ। ਹਰੇਕ ਰਾਜ ਅਤੇ ਖੇਤਰੀ ਸਿਹਤ ਵਿਭਾਗ ਦੀ ਵੈੱਬਸਾਈਟ ਉੱਤੇ ਵੀ ਸਥਾਨਕ ਤੌਰ ਉੱਤੇ ਟੀਕਾਕਰਨ ਬਾਰੇ ਹੋਰ ਜਾਣਕਾਰੀ ਉਪਲੱਬਧ ਹੁੰਦੀ ਹੈ।
ਕੀ ਵੱਖ-ਵੱਖ ਵੈਕਸੀਨਾਂ ਨੂੰ ਮਿਕਸ ਕੀਤਾ ਜਾ ਸਕਦਾ ਹੈ?
ਸ਼੍ਰੀ ਮਾਂਕਡ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੈਕਸੀਨ ਦੇ ਮਿਕਸ ਹੋਣ ਬਾਰੇ ਕੋਈ ਖ਼ਾਸ ਨਿਰਦੇਸ਼ਾਂ ਦੀ ਜਾਣਕਾਰੀ ਨਹੀਂ ਲੱਭ ਰਹੀ ਸੀ ਜਿਸ ਕਰ ਕੇ ਉਹਨਾਂ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀਆਂ ਸਲਾਹਾਂ ਮੰਨਣੀਆਂ ਪੈ ਰਹੀਆਂ ਸਨ।
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਇੱਕ ਐਸੋਸੀਏਟ ਪ੍ਰੋਫੈਸਰ ਸੰਜੇ ਸੇਨਨਾਇਕ ਦਾ ਕਹਿਣਾ ਹੈ ਕਿ ਵੱਖ-ਵੱਖ ਟੀਕਿਆਂ ਨੂੰ ਜੋੜ੍ਹਨ ਵਾਲੀਆਂ ਕਈ ਅਜ਼ਮਾਇਸ਼ਾਂ ਹੋਈਆਂ ਹਨ ਅਤੇ ਆਮ ਨਤੀਜੇ ਇਹੀ ਨਿਕਲ ਕੇ ਆਏ ਹਨ ਕਿ ਅਜਿਹਾ ਕਰਨਾ ਸੁਰੱਖਿਅਤ ਹੈ।
ਪਰ ਆਸਟ੍ਰੇਲੀਅਨ ਸਰਕਾਰ ਵੱਲੋਂ ਇੱਕ ਵੱਖਰੀ ਕਿਸਮ ਦੀ ਵੈਕਸੀਨ ਹਾਸਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਕੀ ਸੈਲਾਨੀਆਂ ਨੂੰ ਆਸਟ੍ਰੇਲੀਆ ਵਿੱਚ ਬੂਸਟਰ ਟੀਕਾ ਲਗਵਾਉਣਾ ਚਾਹੀਦਾ ਹੈ?
ਪ੍ਰੋਫੈਸਰ ਸੇਨਨਾਇਕ ਦਾ ਕਹਿਣਾ ਹੈ ਕਿ ਸੈਲਾਨੀਆਂ ਨੂੰ ਬੂਸਟਰ ਟੀਕਾ ਲਗਵਾਉਣ ਬਾਰੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ।
ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਸੰਵੇਦਨਸ਼ੀਲ ਵਿਅਕਤੀ ਹੋ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਦੇਸ਼ ਵਿੱਚ ਹੋ ਕਿਉਂਕਿ ਕੋਵਿਡ-19 ਦੇ ਸੰਕਰਮਣ ਦਾ ਖ਼ਤਰਾ ਤੁਹਾਡੇ ਲਈ ਹਰ ਜਗ੍ਹਾ ਬਣਿਆ ਰਹਿੰਦਾ ਹੈ।
ਉਹ ਕਹਿੰਦੇ ਹਨ ਕਿ ਇਸ ਨਾਲ ਸਾਡੀ ਪੂਰੀ ਅਬਾਦੀ ਨੂੰ ਹੀ ਲਾਭ ਪਹੁੰਚੇਗਾ।
ਮਿਸ ਓਜ਼ਾ ਨੇ ਉਹਨਾਂ ਦੇ ਮਾਤਾ-ਪਿਤਾ ਲਈ ਬੂਸਟਰ ਖ਼ੁਰਾਕ ਉਪਲੱਬਧ ਕਰਵਾਏ ਜਾਣ ਲਈ ਆਸਟ੍ਰੇਲੀਅਨ ਸਰਕਾਰ ਦਾ ਧੰਨਵਾਦ ਕੀਤਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੇ ਮਾਪੇ ਜਦ ਕੁੱਝ ਸਮੇਂ ਲਈ ਆਸਟ੍ਰੇਲੀਆ ਆਉਂਦੇ ਹਨ ਤਾਂ ਟੀਕਾਕਰਨ ਨੂੰ ਲੈ ਕੇ ਉਹਨਾਂ ਨੂੰ ਨਿਰੰਤਰ ਚਿੰਤਾ ਰਹਿੰਦੀ ਹੈ।
ਐਸ.ਬੀ.ਐਸ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਕੋਵਿਡ-19 ਅੱਪਡੇਟ ਪ੍ਰਦਾਨ ਕਰਨ ਲਈ ਵਚਨਬੱਧ ਹੈ।