ਭਾਰਤੀ ਪਰਵਾਸੀ ਹੋਇਆ ਨਸਲੀ ਟਿੱਪਣੀ ਦਾ ਸ਼ਿਕਾਰ

ਇੱਕ ਭਾਰਤੀ ਪਰਵਾਸੀ ਦਾ ਕਹਿਣਾ ਹੈ ਕਿ ਉਸਦੀ ਕਾਰ ਤੇ ਇੱਕ ਨੋਟ ਦੇ ਜ਼ਰੀਏ ਉਸਨੂੰ ਇੱਕ ਨਸਲੀ ਟਿੱਪਣੀ ਦਾ ਨਿਸ਼ਾਨਾ ਬਣਾਇਆ ਗਿਆ। ਬਿਲਕੁਲ ਅਜਿਹਾ ਹੀ ਇੱਕ ਮਾਮਲੇ ਇਸ ਸਾਲ ਫਰਵਰੀ ਵਿੱਚ ਇਸੇ ਇਲਾਕੇ ਵਿੱਚ ਵਾਪਰ ਚੁੱਕਿਆ ਹੈ।

Onkar

Onkar Singh and the note left on his car. Source: Supplied

ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਵੱਸਦੇ ਇੱਕ ਭਾਰਤੀ ਪਰਵਾਸੀ ਦਾ ਕਹਿਣਾ ਹੈ ਕਿ ਉਸਦੀ ਕਾਰ ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਕ ਨਸਲੀ ਲਿਖਿਆ ਨੋਟ ਛੱਡਿਆ ਗਿਆ ਹੈ।

24 ਸਾਲ ਦਾ ਓਂਕਾਰ ਸਿੰਘ ਮੈਲਬਰਨ ਦੇ ਦੱਖਣ ਪੂਰਬੀ ਇਲਾਕੇ ਮੈਂਟੋਨ ਦੇ ਇੱਕ ਸ਼ੋਪੰਪਿੰਗ ਸੈਂਟਰ ਦੇ ਇੱਕ ਫਾਸਟ ਫ਼ੂਡ ਰੈਸਟੋਰੈਂਟ ਤੇ ਆਪਣੀ ਸ਼ਿਫਟ ਖਤਮ ਕਰਕੇ ਮੰਗਲਵਾਰ ਰਾਤ ਨੂੰ ਘਰ ਜਾਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਉਸਨੂੰ ਇਹ ਨੋਟ ਆਪਣੀ ਕਰ ਤੇ ਮਿਲਿਆ।

ਨੋਟ ਤੇ ਲਿਖਿਆ ਸੀ : ਇੰਡੀਅਨਸ ਗੋ ਬੈਕ ਹੋਮ ਨਾਓ।
racist flyer1
Mr Singh found this note on his car on Tuesday night. Source: Supplied
ਓਂਕਾਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪਹਿਲਾਂ ਉਸਨੂੰ ਇੰਜ ਲੱਗਿਆ ਜਿਂਵੇ ਕਿ ਇਹ ਇੱਕ ਪਾਰਕਿੰਗ ਟਿਕਟ ਹੋਵੇ। ਪਰ ਓਂਕਾਰ ਮੁਤਾਬਿਕ ਇਹ ਨੋਟ ਉਸ ਲਈ ਕਾਫੀ ਹੈਰਾਨ ਕਰਨ ਵਾਲਾ ਸੀ।

ਇਸ ਸਾਲ ਫਰਵਰੀ ਮਹੀਨੇ ਵਿੱਚ ਮੈਂਟੋਨ ਨੇ ਨਾਲ ਲੱਗਦੇ ਇਲਾਕੇ ਮੁਰਾਬਿਨ ਵਿੱਚ ਇੱਕ ਹੋਰ ਭਾਰਤੀ ਪਰਵਾਸੀ ਦੀ ਕਰ ਤੇ ਅਜਿਹਾ ਹੀ ਨਸਲੀ ਟਿੱਪਣੀ ਲਿਖਿਆ ਨੋਟ ਮਿਲਿਆ ਸੀ। ਉਸ ਨੋਟ ਉੱਪਰ ਲਿਖਿਆ ਹੋਇਆ ਸੀ : ਏਸ਼ੀਅਨਸ ਆਊਟ, ਇੰਡੀਅਨਸ ਆਊਟ , ਆਸਟ੍ਰੇਲੀਆ ਇਜ਼ ਫੁਲ।

ਉਸ ਵੇਲੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡ੍ਰਿਊਜ਼ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਸੀ।
ਫਰਵਰੀ ਮਹੀਨੇ ਵਿੱਚ ਮਿਲਿਆ ਨੋਟ ਅਤੇ ਮੰਗਲਵਾਰ ਨੂੰ ਓਂਕਾਰ ਦੀ ਗੱਡੀ ਤੇ ਮਿਲਿਆ ਨੋਟ ਇੱਕ ਹੀ ਵਿਅਕਤੀ ਦੁਆਰਾ ਲਿਖੇ ਲੱਗਦੇ ਹਨ। ਦੋਹਾਂ ਹੇਠ ਲਿਖਤ ਨੋਟਾਂ ਵਿੱਚ ਲਿਖਾਈ ਇੱਕ ਦੂਜੇ ਨਾਲ ਮਿਲਦੀ ਹੈ। 
Racist
The note left on an Indian migrant's car in February (left) and the one Mr Singh found on his car on Tuesday night (right). Source: Supplied
ਓਂਕਾਰ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਸਨੂੰ ਜਾਨ ਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ।

"ਮੈਨੂੰ ਨਹੀਂ ਪਤਾ ਕਿ ਕੋਈ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਹੈ। ਪਰ ਉਹ ਜੋ ਕੋਈ ਵੀ ਹੈ, ਉਸਨੂੰ ਮੇਰੇ ਬਾਰੇ ਪਤਾ ਹੈ ਕਿ ਮੈਂ ਭਾਰਤੀ ਹਾਂ।
Onkar
Onkar Singh says he is shocked at the racist note left on his car. Source: Supplied
"ਅੱਜ ਮੇਰੀ ਗੱਡੀ ਤੇ ਨੋਟ ਮਿਲਿਆ ਹੈ, ਹੋ ਸਕਦਾ ਹੈ ਕਲ੍ਹ ਮੇਰੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ।"

ਓਂਕਾਰ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਵਿਕਟੋਰੀਆ ਪੁਲਿਸ ਨੂੰ ਦਿੱਤੀ ਹੈ ਜੋ ਕਿ ਸ਼ੋਪੰਪਿੰਗ ਸੈਂਟਰ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

Follow SBS Punjabi on Facebook and Twitter.


Share
Published 13 September 2018 1:28pm
By Shamsher Kainth


Share this with family and friends