ਭਾਰਤ ਵਿੱਚ ਕੋਵਿਡ-19 ਲਾਗ ਦਾ ਭਿਆਨਕ ਪ੍ਰਕੋਪ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ ਅਤੇ ਅਣਗਿਣਤ ਪਰਿਵਾਰਾਂ ਨੂੰ ਤਬਾਹ ਕਰ ਰਿਹਾ ਹੈ ਕਿਉਂਕਿ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਇਸ ਜਾਨਲੇਵਾ ਵਾਇਰਸ ਦੀ ਦੂਜੀ ਲਹਿਰ ਕਰਕੇ ਬਹੁਤ ਵੱਡੇ ਦਬਾਅ ਹੇਠ ਚਲ ਰਹੀ ਹੈ।
ਹਸਪਤਾਲਾਂ ਵਿੱਚ ਆਕਸੀਜਨ ਖਤਮ ਹੋ ਰਹੀ ਹੈ। ਤੀਬਰ ਦੇਖਭਾਲ ਦੀਆਂ ਇਕਾਈਆਂ ਆਪਣੀ ਸਮਰੱਥਾ ਤੋਂ ਵੱਧ ਭਰੀਆਂ ਹੋਣ ਕਰਕੇ ਜਾਂ ਮੈਡੀਕਲ ਸਪਲਾਈ ਦੀ ਘਾਟ ਹੋਣ ਕਰਕੇ ਲੋਕਾਂ ਦਾ ਇਲਾਜ ਕਰਨ ਵਿੱਚ ਅਸਮਰਥ ਹਨ ਅਤੇ ਲੋਕਾਂ ਨੂੰ ਐਮਰਜੈਂਸੀ ਕਮਰਿਆਂ ਤੋਂ ਵਾਪਿਸ ਮੋੜਿਆ ਜਾ ਰਿਹਾ ਹੈ।
ਭਾਰਤ ਵਿੱਚ ਜਨਤਕ ਸਿਹਤ ਦੀ ਇਸ ਵਿਗੜ ਰਹੀ ਸਥਿਤੀ ਦੇ ਦੇ ਚਲਦਿਆਂ, ਐਸ ਬੀ ਐਸ ਰੇਡੀਓ ਫੰਡ ਇਕੱਠਾ ਕਰਨ ਲਈ ਐਸ ਬੀ ਐਸ ਇੰਡੀਆ ਕੋਵਿਡ ਅਪੀਲ ਰੇਡੀਓਥੋਨ ਦੀ ਸ਼ੁਰੂਆਤ ਕਰ ਰਿਹਾ ਹੈ ਅਤੇ ਇਹ ਆਵਾਜ਼ ਬੁਲੰਦ ਕਰ ਰਿਹਾ ਹੈ ਕਿ “ਭਾਰਤ, ਅਸੀਂ ਤੁਹਾਡੇ ਨਾਲ ਹਾਂ।”
ਐਸ ਬੀ ਐਸ ਦੇ 'ਆਡੀਓ ਅਤੇ ਭਾਸ਼ਾ ਸਮਗਰੀ' ਦੇ ਡਾਇਰੈਕਟਰ ਡੇਵਿਡ ਹੂਆ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਲੋਕ ਭਾਰਤ ਵਿੱਚ ਵਧ ਰਹੇ ਕਰੋਨਾਵਾਇਰਸ ਪ੍ਰਕੋਪ ਨੂੰ ਲੈਕੇ ਕਾਫੀ ਚਿੰਤਤ ਹਨ।

A woman mourns as her relative died of COVID-19 at a hospital in Ahmedabad, India. Source: AAP Image/EPA/Divyakant Solanki
“ਬਹੁਤ ਸਾਰੇ ਆਸਟ੍ਰੇਲੀਅਨ ਲੋਕ ਭਾਰਤ ਵਿੱਚ ਰਹਿੰਦੇ ਆਪਣੇ ਪਰਿਵਾਰ ਅਤੇ ਦੋਸਤਾਂ ਬਾਰੇ ਬਹੁਤ ਚਿੰਤਤ ਹਨ ਅਤੇ ਇਹ ਨਹੀਂ ਜਾਣਦੇ ਕਿ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ। ਮੈਨੂੰ ਉਮੀਦ ਹੈ ਕਿ ਐਸ ਬੀ ਐਸ ਦੀ ਯੂਨੀਸੈਫ ਇੰਡੀਆ ਅਪੀਲ ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਲਈ, ਇਸ ਮੁਹਿੰਮ ਰਾਹੀਂ ਦੇਸ਼ ਨਾਲ ਜੁੜੇ ਮਹਿਸੂਸ ਕਰਨ ਦਾ ਰਸਤਾ ਪ੍ਰਦਾਨ ਕਰੇਗੀ,” ਸ੍ਰੀ ਹੂਆ ਨੇ ਕਿਹਾ।
ਕਈ ਵਾਰ ਇਹ ਜਾਣਦਿਆਂ ਹੋਇਆਂ ਕਿ ਕੁਝ ਵੀ, ਭਾਵੇਂ ਵੱਡੇ ਜਾਂ ਛੋਟੇ ਪੱਧਰ ਉੱਤੇ ਕੀਤਾ ਜਾ ਰਿਹਾ ਹੋਵੇ, ਬੇਵਸੀ ਦੀ ਭਾਵਨਾ ਤੋਂ ਬਾਹਰ ਆਉਣ ਵਿੱਚ ਮਦਦ ਕਰ ਸਕਦਾ ਹੈ - ਡੇਵਿਡ ਹੂਆ
ਐਸ ਬੀ ਐਸ ਇੰਡੀਆ ਕੋਵਿਡ ਅਪੀਲ ਰੇਡੀਓਥੋਨ ਕੀ ਹੈ?
ਇਸ ਵਿਸ਼ੇਸ਼ ਯਤਨ ਜ਼ਰੀਏ ਅਸੀਂ ਯੂਨੀਸੈਫ ਲਈ ਫੰਡ ਇਕੱਤਰ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਲੋਕਾਂ, ਪਰਿਵਾਰਾਂ ਅਤੇ ਕਮਜ਼ੋਰ ਭਾਈਚਾਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ ਜਾ ਸਕੇ ਜਿਨ੍ਹਾਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੋ ਸਕਦੀ ਹੈ।
21 ਮਈ ਨੂੰ, ਸਾਊਥ ਏਸ਼ੀਅਨ ਪ੍ਰੋਗਰਾਮ ਦੀਆਂ ਟੀਮਾਂ ਦੇ ਪ੍ਰਸਾਰਕ ਅਤੇ ਨਿਰਮਾਤਾ ਇਸ ਸਹਿਯੋਗੀ ਯਤਨਾਂ ਦੇ ਹਿੱਸੇ ਵਜੋਂ ਰੇਡੀਓ ਅਤੇ ਫੇਸਬੁੱਕ 'ਤੇ ਛੇ ਘੰਟੇ ਦੀ ਵਿਸ਼ੇਸ਼ ਆਨਲਾਈਨ ਕਵਰੇਜ ਪ੍ਰਦਾਨ ਕਰਨਗੇ।
'ਭਾਰਤ, ਅਸੀਂ ਤੁਹਾਡੇ ਨਾਲ ਹਾਂ' ਕਹਿਣ ਲਈ ਸਾਡੇ ਨਾਲ ਜੁੜੋ
ਸ਼ਾਮ 4 ਤੋਂ 10 ਵਜੇ ਤੱਕ ਸਾਡੇ ਨਾਲ ਸਾਂਝ ਬਣਾਓ, ਕਿਉਂਕਿ ਐਸ ਬੀ ਐਸ ਪੰਜਾਬੀ, ਗੁਜਰਾਤੀ, ਹਿੰਦੀ, ਤਾਮਿਲ, ਮਲਿਆਲਮ, ਬੰਗਲਾ, ਉਰਦੂ ਅਤੇ ਹੋਰ ਭਾਸ਼ਾਵਾਂ ਦੇ ਪ੍ਰੋਗਰਾਮ ਆਸਟ੍ਰੇਲੀਆ ਅਤੇ ਭਾਰਤ ਤੋਂ ਲਾਈਵ ਕਵਰੇਜ ਪੇਸ਼ ਕਰਨਗੇ।
ਤੁਸੀਂ ਸਾਡੇ ਐਸ ਬੀ ਐਸ ਭਾਸ਼ਾ ਦੇ ਫੇਸਬੁੱਕ ਪੇਜਾਂ ਜ਼ਰੀਏ ਇਸ ਖਾਸ ਕਵਰੇਜ ਨੂੰ ਆਨਲਾਈਨ ਦੇਖ ਸਕਦੇ ਹੋ।
ਫੰਡਾਂ ਦੀ ਵਰਤੋਂ ਕਿਵੇਂ ਕੀਤੀ ਜਾਏਗੀ?
ਐਸ ਬੀ ਐਸ ਰੇਡੀਓਥੋਨ ਨੂੰ ਦਿੱਤਾ ਤੁਹਾਡਾ ਯੋਗਦਾਨ:
ਗੰਭੀਰ ਅਤੇ ਨਾਜ਼ੁਕ ਕੋਵਿਡ-19 ਮਾਮਲਿਆਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਆਕਸੀਜਨ ਜਨਰੇਸ਼ਨ ਪਲਾਂਟ ਦੇ ਕੇ ਜਾਨ ਬਚਾਉਣ ਵਾਲੀ ਆਕਸੀਜਨ ਤੱਕ ਪਹੁੰਚ ਵਧਾਏਗਾ ਅਤੇ ਕੁਝ ਬਹੁਤ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤੇਜ਼ ਅਤੇ ਸਹੀ ਟੈਸਟਿੰਗ ਵਾਲੀਆਂ ਮਸ਼ੀਨਾਂ ਪ੍ਰਦਾਨ ਕਰਵਾਏਗਾ।
ਯੂਨੀਸੈਫ-ਸਹਿਯੋਗੀ ਕੋਵੈਕਸ ਪਹਿਲਕਦਮੀਆਂ ਦੁਆਰਾ ਕੋਵਿਡ-19 ਟੀਕਿਆਂ ਦੀ ਚੱਲ ਰਹੀ ਮੁਹਿੰਮ ਦਾ ਸਮਰਥਨ ਕਰੇਗਾ।
ਦਾਨ ਕਿਵੇਂ ਕੀਤਾ ਜਾ ਸਕਦਾ ਹੈ?
ਤੁਸੀਂ 'ਤੇ ਜਾ ਸਕਦੇ ਹੋ ਜਾਂ ਅੱਜ ਹੀ ਦਾਨ ਕਰਨ ਲਈ 1300 884 233 ਤੇ ਕਾਲ ਕਰ ਸਕਦੇ ਹੋ। $2 ਤੋਂ ਉੱਪਰ ਦੇ ਸਾਰੇ ਦਾਨ ਟੈਕਸ-ਕਟੌਤੀ ਯੋਗ ਹਨ।
ਕ੍ਰਿਪਾ ਕਰਕੇ ਖੁੱਲ੍ਹੇ ਦਿਲ ਨਾਲ ਦਾਨ ਕਰੋ ਅਤੇ ਭਾਰਤ ਵਿੱਚ ਪਰਿਵਾਰਾਂ ਅਤੇ ਭਾਈਚਾਰਿਆਂ ਦੀ ਰੱਖਿਆ ਲਈ ਯੂਨੀਸੈਫ ਨੂੰ ਜੀਵਨ ਬਚਾਉਣ ਲਈ ਨਾਜ਼ੁਕ ਸਪਲਾਈ ਅਤੇ ਸੇਵਾਵਾਂ ਵਿੱਚ ਮਦਦ ਕਰਨ ਲਈ ਸਹਾਇਤਾ ਕਰੋ।