ਭਾਰਤੀ ਵਪਾਰੀਆਂ ਅਤੇ ਪ੍ਰਤਿਭਾਵਾਨ ਪ੍ਰਵਾਸੀਆਂ ਨੂੰ ਆਸਟ੍ਰੇਲੀਅਨ ਪਰਵਾਸ ਵਿੱਚ ਤਰਜੀਹ ਨਹੀਂ ਮਿਲੀ

ਆਸਟ੍ਰੇਲੀਆ ਦੀ ਨਵੀਂ ਸਥਾਪਤ ਗਲੋਬਲ ਟਾਸਕ ਫ਼ੋਰਸ ਨੇ ਪਰਵਾਸ ਲਈ ਜਿਨ੍ਹਾਂ ਪ੍ਰਮੁੱਖ ਮੁਲਕਾਂ ਨੂੰ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਹੈ ਉਸ ਸੂਚੀ ਵਿੱਚ ਭਾਰਤ ਦਾ ਨਾਂ ਨਹੀਂ ਹੈ। ਪਰ ਕਾਰਜਕਾਰੀ ਪਰਵਾਸ ਮੰਤਰੀ ਐਲਨ ਟੱਜ ਨੇ ਇਹ ਭਰੋਸਾ ਦੁਵਾਇਆ ਹੈ ਕਿ ਭਾਰਤ ਦੇ ਪ੍ਰਤਿਸ਼ਠਿਤ ਕਾਰੋਬਾਰਾਂ ਅਤੇ ਪ੍ਰਤਿਭਾਵਾਨ ਪ੍ਰਵਾਸੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।

Australian Acting Immigration Minister Alan Tudge speaks to the media during a press conference at Parliament House in Canberra, Friday, September 4, 2020. (AAP Image/Lukas Coch) NO ARCHIVING

Australian Acting Immigration Minister Alan Tudge Source: AAP

ਕੋਵਡ-19 ਮਹਾਂਮਾਰੀ ਦੇ ਪਏ ਪ੍ਰਭਾਵ ਕਾਰਣ ਦੇਸ਼ ਦੀ ਆਰਥਿਕਤਾ ਦੀ ਮੁੜ ਉਸਾਰੀ ਲਈ ਸਥਾਪਿਤ ਕੀਤੀ ਗਈ ਗਲੋਬਲ ਬਿਜ਼ਨਸ ਐਂਡ ਟੇਲੈਂਟ ਅਟਰੈਕਸ਼ਣ ਟਾਸਕਫੋਰਸ ਦੀ ਏਸ ਪਹਿਲਕਦਮੀ ਤਹਿਤ ਦੁਨੀਆ ਭਰ ਦੀਆਂ ਪ੍ਰਮੁੱਖ ਪ੍ਰਤਿਭਾਵਾਂ ਅਤੇ ਉੱਚ-ਮੁੱਲ ਵਾਲੇ ਕਾਰੋਬਾਰਾਂ ਨੂੰ ਆਸਟ੍ਰੇਲੀਆ ਪਰਵਾਸ ਲਈ ਆਕਰਸ਼ਿਤ ਕੀਤਾ ਜਾਵੇਗਾ।

ਭਾਵੇਂ ਭਾਰਤ ਕੁਸ਼ਲ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਹੈ ਪਰ ਸ਼ੁਰੂਆਤੀ ਦੌਰ ਵਿੱਚ ਅਮਰੀਕਾ, ਬ੍ਰਿਟੇਨ, ਹਾਂਗ ਕਾਂਗ ਅਤੇ ਸਿੰਗਾਪੁਰ ਸਮੇਤ ਚਾਰ ਦੇਸ਼ਾਂ ਦੇ ਇਛੁੱਕ ਪ੍ਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ।

ਆਸਟ੍ਰੇਲੀਆਈ ਸਰਕਾਰ ਦੀ ਉਲੀਕੀ ਗਈ ਜੌਬਮੇਕਰ ਯੋਜਨਾ ਅਧੀਨ ਭਾਰਤ ਇਸ ਵੇਲੇ ਸ਼ੁਰੂਆਤੀ ਪ੍ਰੋਗਰਾਮ ਦਾ ਹਿੱਸਾ ਭਾਵੇਂ ਨਹੀਂ ਬਣ ਸਕਿਆ ਪਰ ਸ਼੍ਰੀ ਟੱਜ ਨੇ ਭਰੋਸਾ ਦੁਵਾਇਆ ਹੈ ਕਿ ਭਾਰਤ ਦੇ ਪ੍ਰਤਿਭਾਸ਼ਾਲੀ ਕਾਰੋਬਾਰਾਂ ਅਤੇ ਹੁਨਰਵੰਦ ਪ੍ਰਵਾਸੀਆਂ ਨੂੰ ਲੰਮੇ ਸਮੇਂ ਤੱਕ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।

ਬਹੁ-ਸੱਭਿਆਚਾਰਕ ਮੀਡੀਆ ਨਾਲ਼ ਗਲ-ਬਾਤ ਕਰਦਿਆਂ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕਿ ਟਾਸਕ ਫੋਰਸ ਸ਼ੁਰੂਆਤੀ ਦੌਰ ਵਿੱਚ ਸਿਰਫ਼ ਤਿੰਨ ਪ੍ਰਮੁੱਖ ਖੇਤਰਾਂ', ਉੱਨਤ ਨਿਰਮਾਣ, ਵਿੱਤੀ ਸੇਵਾਵਾਂ (ਸਮੇਤ ਫਿਨਟੈਕ) ਅਤੇ ਸਿਹਤ ਤੇ ਧਿਆਨ ਕੇਂਦ੍ਰਤ ਕਰੇਗੀ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ   ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 8 September 2020 3:49pm
Updated 12 August 2022 3:15pm
By Avneet Arora, Ravdeep Singh


Share this with family and friends