'ਚਰਿੱਤਰ ਟੈਸਟ' ਪਾਸ ਨਾ ਹੋਣ ਉੱਤੇ ਵੀਜ਼ਾ ਹੋ ਸਕਦਾ ਹੈ ਰੱਦ

ਨਵੇਂ ਨਿਯਮਾਂ ਤਹਿਤ ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨੇ ਅਪਰਾਧੀ ਘੋਸ਼ਤ ਕੀਤੇ ਗਏ ਗੈਰ-ਨਾਗਰਿਕਾਂ ਦੇ ਦਾਖਲੇ ਜਾਂ ਉਨ੍ਹਾਂ ਨੂੰ ਇੱਥੇ ਸਥਾਈ ਤੌਰ ਉੱਤੇ ਰਹਿਣ ਤੋਂ ਰੋਕਣ ਲਈ ਵੀਜ਼ਾ ਅਰਜ਼ੀਆਂ ਵਿੱਚ 'ਚਰਿੱਤਰ ਟੈਸਟ' ਨੂੰ ਹੋਰ ਸਖ਼ਤ ਕਰਣ ਦਾ ਐਲਾਨ ਕੀਤਾ ਹੈ।

Alex Hawke Immigration

Immigration Minister Alex Hawke says the updated PMSOL is a result of consultations with the Australian business community. Source: AAP

ਨਵੇਂ ਸਖਤ ਮਾਈਗ੍ਰੇਸ਼ਨ ਨਿਯਮਾਂ ਤਹਿਤ ਇਮੀਗ੍ਰੇਸ਼ਨ ਮੰਤਰੀ ਅਲੈਕਸ ਹੱਕ ਨੇ ਅਪਰਾਧੀ ਘੋਸ਼ਤ ਕੀਤੇ ਗਏ ਗੈਰ-ਨਾਗਰਿਕਾਂ ਦੇ ਦਾਖਲੇ ਜਾਂ ਉਨ੍ਹਾਂ ਨੂੰ ਇੱਥੇ ਸਥਾਈ ਤੌਰ ਉੱਤੇ ਰਹਿਣ ਤੋਂ ਰੋਕਣ ਲਈ ਵੀਜ਼ਾ ਅਰਜ਼ੀਆਂ ਵਿੱਚ 'ਚਰਿੱਤਰ ਟੈਸਟ' ਨੂੰ ਹੋਰ ਸਖ਼ਤ ​​ਕਰਣ ਦਾ ਫ਼ੈਸਲਾ ਕੀਤਾ ਹੈ।

ਸ੍ਰੀ ਹਾਕ ਨੇ ਕਿਹਾ ਕਿ, “ਕਿਸੇ ਕਿਸਮ ਦੇ ਗੰਭੀਰ ਅਪਰਾਧ ਵਿੱਚ ਦੋਸ਼ੀ ਪਾਏ ਗਏ ਗੈਰ-ਨਾਗਰਿਕਾਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਜਾਂ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਏਗੀ।”

ਨਵੇਂ ਲਾਗੂ ਹੋਣ ਵਾਲ਼ੇ ਮਾਈਗ੍ਰੇਸ਼ਨ ਕਾਨੂੰਨਾਂ ਤਹਿਤ ਜੇ ਬਿਨੈ-ਪੱਤਰ ਦੇਣ ਵੇਲੇ ਗੈਰ-ਨਾਗਰਿਕ 'ਚਰਿੱਤਰ ਟੈਸਟ' ਪਾਸ ਨਹੀਂ ਕਰ ਸਕੇ ਜਾਂ ਵੀਜ਼ਾ ਦਿੱਤੇ ਜਾਣ ਤੋਂ ਬਾਅਦ 'ਚੰਗੇ ਚਰਿੱਤਰ' ਨੂੰ ਬਣਾਈ ਰੱਖਣ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਭਵਿੱਖ ਵਿੱਚ ਉਨ੍ਹਾਂ ਦਾ ਆਸਟ੍ਰੇਲੀਆ ਰਹਿਣਾ ਮੁਮਕਿਨ ਨਹੀਂ ਹੋਵੇਗਾ।

ਇਸ ਟੈਸਟ ਅਧੀਨ ਪਿਛਲੇ ਅਤੇ ਮੌਜੂਦਾ ਆਚਰਣ ਦੀ ਪੜਤਾਲ ਕੀਤੀ ਜਾਵੇਗੀ ਅਤੇ ਜੇ ਕਿਸੇ ਵਿਅਕਤੀ ਉੱਤੇ ਪਿਛਲੇ ਸਮੇਂ ਵਿੱਚ ਕੋਈ ਅਪਰਾਧਿਕ ਮਾਮਲੇ ਦਰਜ ਹੈ ਜਾਂ ਕਿਸੇ ਗੈਰ-ਕਾਨੂੰਨੀ ਸੰਗਠਨ ਨਾਲ਼ ਉਸਦੀ ਮੈਂਬਰਸ਼ਿਪ ਰਹੀ ਹੈ ਤਾਂ ਇਨ੍ਹਾਂ ਹਲਾਤਾਂ ਵਿੱਚ ਇਹ ਟੈਸਟ ਪਾਸ ਕਰਨਾ ਮੁਸ਼ਕਿਲ ਹੋਵੇਗਾ।

ਨਵੇਂ ਨਿਯਮਾਂ ਅਧੀਨ ਧੋਖਾਧੜੀ, ਜਬਰਦਸਤੀ, ਸ਼ੋਸ਼ਣ, ਪਰਿਵਾਰਕ ਹਿੰਸਾ, ਬਜ਼ੁਰਗਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਲੋਕਾਂ ਪ੍ਰਤੀ ਅਣਗਹਿਲੀ ਵਰਗੇ ਗੰਭੀਰ ਅਪਰਾਧਾਂ ਦੇ ਵਿੱਚ ਜੇ ਕੋਈ ਵੀ ਸ਼ਾਮਲ ਹੈ ਜਾਂ ਰਿਹਾ ਹੈ ਤਾਂ ਵੀਜ਼ਾ ਧਾਰਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ ਅਤੇ ਨਵੇਂ ਬਿਨੇਕਾਰਾਂ ਦੀ ਵੀਜ਼ਾ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Published 11 March 2021 2:11pm
Updated 12 August 2022 3:11pm
By Avneet Arora, Ravdeep Singh


Share this with family and friends