ਆਸਟ੍ਰੇਲੀਆ ਦੇ ਪ੍ਰਤੀਯੋਗਤਾ ਅਤੇ ਖਪਤਕਾਰ ਕਮਿਸ਼ਨ (ਏ.ਸੀ.ਸੀ.ਸੀ.) ਨੇ ਕੋਵੀਡ -19 ਪਾਬੰਦੀਆਂ ਦੌਰਾਨ ਕਿਰਾਏ ਅਤੇ ਰਿਹਾਇਸ਼ੀ ਘੁਟਾਲਿਆਂ ਵਿਚ ਭਾਰੀ ਵਾਧਾ ਹੋਣ ਦੀ ਚੇਤਾਵਨੀ ਦਿੱਤੀ ਹੈ, ਜਿਸ ਦੇ ਨਤੀਜੇ ਵਜੋਂ ਲੋਕ ਆਪਣੀ ਜੇਬ ਵਿਚੋਂ 300,000 ਡਾਲਰ ਤੋਂ ਵੀ ਜ਼ਿਆਦਾ ਗੁਆ ਚੁੱਕੇ ਹਨ।
ਮੁੱਖ ਗੱਲਾਂ:
- COVID-19 ਮਹਾਂਮਾਰੀ ਦੇ ਦੌਰਾਨ, ਘੁਟਾਲਿਆਂ ਦੁਆਰਾ ਵਿਅਕਤੀਗਤ ਜਾਣਕਾਰੀ ਦੀ ਚੋਰੀ ਵਿੱਚ ਕਾਫੀ ਵਾਧਾ ਹੋਇਆ ਹੈ
- ਇਸ ਸਾਲ, ਹੁਣ ਤਕ 500 ਤੋਂ ਵੱਧ ਲੋਕ ਕਿਰਾਏ ਦੇ ਘੁਟਾਲਿਆਂ ਦੀ ਰਿਪੋਰਟ ਦਰਜ ਕਰਵਾ ਚੁੱਕੇ ਹਨ
- ਸਾਲ 2020 ਵਿੱਚ, ਕਿਰਾਏ ਅਤੇ ਰਿਹਾਇਸ਼ ਦੇ ਘੁਟਾਲਿਆਂ ਵਿੱਚ ਹੁਣ ਤਕ 300,000 ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ
ਏਸੀਸੀਸੀ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਕਿਰਾਏ ਦੇ ਘੁਟਾਲਿਆਂ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਭਾਰੀ ਵਾਧਾ ਵੇਖਿਆ ਗਿਆ ਹੈ।
ਘੁਟਾਲੇਬਾਜ਼, ਲੋਕਾਂ ਨੂੰ ਪੈਸੇ ਜਾਂ ਨਿੱਜੀ ਜਾਣਕਾਰੀ ਸੌਂਪਣ ਲਈ ਯਕੀਨ ਦਿਵਾਉਣ ਲਈ ਸਸਤੇ ਕਿਰਾਏ ਤੇ ਨਕਲੀ ਕਿਰਾਏ ਦੀਆਂ ਜਾਇਦਾਦਾਂ ਦੀ ਪੇਸ਼ਕਸ਼ ਕਰ ਰਹੇ ਹਨ।

the scammers request upfront deposit to secure the property or phish for personal information through a ‘tenant application form’ Source: Getty Images
ਰਿਪੋਰਟ ਦੇ ਅਨੁਸਾਰ, ਘੁਟਾਲੇਬਾਜ਼ ਵੱਖੋ ਵੱਖ ਰੀਅਲ ਅਸਟੇਟ ਵੈਬਸਾਈਟਾਂ 'ਤੇ ਇਸ਼ਤਿਹਾਰ ਪੋਸਟ ਕਰਕੇ ਅਤੇ ਸੋਸ਼ਲ ਮੀਡੀਆ ਦੁਆਰਾ ਰਿਹਾਇਸ਼ ਦੀ ਭਾਲ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਘੁਟਾਲੇਬਾਜ਼ ਜਾਅਲੀ "ਕਿਰਾਏਦਾਰ ਅਰਜ਼ੀ ਫਾਰਮ" ਦੀ ਵਰਤੋਂ ਕਰਕੇ ਨਿਜੀ ਜਾਣਕਾਰੀ ਚੋਰੀ ਕਰਦੇ ਹਨ ਅਤੇ ਕਰਾਏ ਦੀ ਰਕਮ ਜਮ੍ਹਾਂ ਕਰਾਉਣ ਦੀ ਮੰਗ ਕਰਦੇ ਹਨ।
ਘੁਟਾਲੇ ਦੀ ਪਛਾਣ ਕਿਵੇਂ ਕਰੀਏ?
ਐਸਬੀਐਸ ਪੰਜਾਬੀ ਦੇ ਇੱਕ ਸਵਾਲ ਦੇ ਜਵਾਬ ਵਿੱਚ, ਏਸੀਸੀਸੀ ਦੇ ਇੱਕ ਬੁਲਾਰੇ ਨੇ ਕਿਹਾ, “ਸਿਰਫ ਇਸ ਅਧਾਰ ਤੇ ਕਿਸੇ ਇਸ਼ਤਿਹਾਰ ਦੀ ਜਾਇਜ਼ਤਾ ਤੇ ਯਕੀਨ ਨਾ ਕਰੋ ਕਿਉਂਕਿ ਇਹ ਇੱਕ ਨਾਮਵਰ ਵੈਬਸਾਈਟ ਵਿੱਚ ਦਿਖਾਈ ਦਿੰਦਾ ਹੈ - ਘੋਟਾਲੇਬਾਜ਼ ਉਥੇ ਜਾਅਲੀ ਵਿਗਿਆਪਨ ਵੀ ਪੋਸਟ ਕਰਦੇ ਹਨ। ”
"ਕੋਈ ਵੀ ਕਾਗਜ਼ੀ ਕਾਰਵਾਈ ਭੇਜਣ ਤੋਂ ਪਹਿਲਾਂ ਮਕਾਨ ਮਾਲਕ ਜਾਂ ਰੀਅਲ ਏਸ੍ਟੇਟ ਕੰਪਨੀ ਦੀ ਤਸਦੀਕ ਕਰੋ,"
ਘੁਟਾਲਿਆਂ ਤੋਂ ਸੁਰੱਖਿਆ ਦੇ ਕੁਝ ਸੁਝਾਅ:
- ਮਕਾਨ ਮਾਲਕਾਂ ਜਾਂ ਰੀਅਲ ਅਸਟੇਟ ਏਜੰਟਾਂ ਨੂੰ ਕੋਈ ਪੈਸਾ (ਬਾਂਡ ਜਾਂ ਕਿਰਾਏ ਸਮੇਤ) ਅਦਾ ਕਰਨ ਤੋਂ ਪਹਿਲਾਂ ਜਾਇਦਾਦ ਵੇਖੋ।
- ਵਿਦਿਆਰਥੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਘੁਟਾਲੇਬਾਜ਼ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ ਹੈ ਕਿ ਉਹ ਕੋਈ ਕਮਰਾ ਭਾਲ ਰਹੇ ਹਨ।
- ਵਿਦਿਆਰਥੀ ਆਪਣੀ ਯੂਨੀਵਰਸਿਟੀ ਨਾਲ ਜਾਇਜ਼ ਰਿਹਾਇਸ਼ ਲੱਭਣ ਵਿਚ ਸਹਾਇਤਾ ਲਈ ਗੱਲ ਕਰ ਸਕਦੇ ਹਨ।
- ਰੀਅਲ ਅਸਟੇਟ ਏਜੰਟ ਦੇ ਰਵਿਊ ਪੜ੍ਹੋ ਅਤੇ ਵੇਖੋ ਕਿ ਏਜੰਟ ਤੁਹਾਡੇ ਰਾਜ ਵਿੱਚ ਲਾਇਸੈਂਸਸ਼ੁਦਾ ਹੈ।
ਜਿਹੜੇ ਵੀ ਵਿਅਕਤੀ ਨੂੰ ਲਗਦਾ ਹੈ ਕਿ ਉਹ ਕਿਰਾਏ ਦੇ ਘੁਟਾਲੇ ਦਾ ਸ਼ਿਕਾਰ ਹੋਇਆ ਹੈ, ਨੂੰ ਵਿੱਤੀ ਨੁਕਸਾਨ ਜਾਂ ਹੋਰ ਨੁਕਸਾਨਾਂ ਦੇ ਜੋਖਮ ਨੂੰ ਘਟਾਉਣ ਲਈ ਤੁਰੰਤ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਆਪਣੇ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ, ਅਤੇ ਉਸ ਪਲੇਟਫਾਰਮ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿਸ ਤੇ ਉਨ੍ਹਾਂ ਨਾਲ ਘੁਟਾਲਾ ਕੀਤਾ ਗਿਆ ਸੀ।
ਆਈਡੀਕੇਅਰ ਸਰਕਾਰ ਦੁਆਰਾ ਚਲਾਈ ਗਈ ਇੱਕ ਮੁਫਤ ਸੇਵਾ ਹੈ ਜੋ ਪਛਾਣ ਚੋਰੀ ਦੇ ਪੀੜਤਾਂ ਨਾਲ ਇੱਕ ਖਾਸ ਪ੍ਰਤਿਕ੍ਰਿਆ ਯੋਜਨਾ ਨੂੰ ਵਿਕਸਤ ਕਰਨ ਅਤੇ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਸਮਰਥਨ ਕਰਨ ਲਈ ਕੰਮ ਕਰਦੀ ਹੈ. ਤੁਸੀਂ ਉਨ੍ਹਾਂ ਨੂੰ 1300 432 273 ਤੇ ਫੋਨ ਕਰ ਸਕਦੇ ਹੋ ਜਾਂ ਉਨ੍ਹਾਂ ਦੀ ਵੈਬਸਾਈਟ www.idcare.org ਤੇ ਜਾ ਸਕਦੇ ਹੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ