ਦੁਨਿਆ ਭਰ ਵਿੱਚ ਵੱਖੋ-ਵੱਖ ਢੰਗ ਨਾਲ਼ ਕਿਵੇਂ ਮਨਾਇਆ ਜਾਂਦਾ ਹੈ ਨਵਾਂ ਸਾਲ ਦਾ ਜਸ਼ਨ

ਅੰਗੂਰ ਖਾਣ ਤੋਂ ਲੈ ਕੇ ਗੁਆਂਢੀਆਂ ਦੇ ਦਰਵਾਜ਼ੇ ਤੇ ਪਲੇਟਾਂ ਤੋੜਨ ਤੱਕ, ਦੁਨੀਆ ਭਰ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਣ ਦੀਆਂ ਹਨ ਵੱਖ -ਵੱਖ ਰਸਮਾਂ।

New Year's fireworks

Some like to watch fireworks and have a drink or two, but others have some really interesting and unique ways of celebrating New Year. Source: Getty / picture alliance/dpa

ਸਪੇਨ ਵਿੱਚ 31 ਦਸੰਬਰ ਦੀ ਰਾਤ 12 ਵਜੇ, 12 ਅੰਗੂਰ ਖਾਣ ਦਾ ਰਿਵਾਜ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ਼ ਮਾੜੇ ਹਲਾਤਾਂ ਤੋਂ ਤੁਸੀ ਦੂਰ ਰਹਿੰਦੇ ਹੋ ਅਤੇ ਚੰਗੀ ਕਿਸਮਤ ਅਤੇ ਖੁਸ਼ਹਾਲੀ ਨਾਲ਼ ਸਾਲ ਦੀ ਸ਼ੁਰੂਆਤ ਹੁੰਦੀ ਹੈ।

ਡੈਨਮਾਰਕ ਵਿੱਚ ਲੋਕ ਨਵੇਂ ਸਾਲ 'ਤੇ ਆਪਣੇ ਦੋਸਤਾਂ ਅਤੇ ਗੁਆਂਢੀਆਂ ਦੇ ਦਰਵਾਜ਼ੇ 'ਤੇ ਟੁੱਟੀਆਂ ਪਲੇਟਾਂ ਸੁੱਟਦੇ ਹਨ ਜੋ ਆਪਸੀ ਗੁਸੇ-ਗਿਲੇ ਨੂੰ ਦੂਰ ਕਰਨ ਦਾ ਪ੍ਰਤੀਕ ਹੈ ਅਤੇ ਆਉਣ ਵਾਲੇ ਸਾਲ ਵਿੱਚ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਕੀਤੀ ਜਾਂਦੀ ਹੈ।

ਜਾਪਾਨ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ 'ਜੋਯਾ ਨੋ ਕੇਨ' ਵਜੋਂ ਜਾਣੀ ਜਾਂਦੀ ਇੱਕ ਪਰੰਪਰਾਗਤ ਰਸਮ ਨਾਲ ਮਨਾਇਆ ਜਾਂਦਾ ਹੈ। ਇਸ ਰਸਮ ਦੌਰਾਨ ਬੋਧੀ ਮੰਦਰਾਂ ਵਿੱਚ 108 ਵਾਰ ਘੰਟੀਆਂ ਵਜਾਈਆਂ ਜਾਂਦੀਆਂ ਹਨ ਤਾਂ ਜੋ ਹਰ ਮਨੁੱਖ ਦੇ ਅੰਦਰ ਮੌਜੂਦ 108 ਬੁਰੀਆਂ ਇੱਛਾਵਾਂ ਨੂੰ ਦੂਰ ਕੀਤਾ ਜਾ ਸਕੇ।

ਰੂਸ ਵਿੱਚ, ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਸ਼ੁਭਕਾਮਨਾਵਾਂ ਦੇਣ ਦਾ ਸਭ ਤੋਂ ਪ੍ਰਸਿੱਧ ਤਰੀਕਾ ਆਪਣਿਆਂ ਇਛਾਵਾਂ ਨੂੰ ਕਾਗਜ਼ ਦੇ ਟੁਕੜੇ 'ਤੇ ਲਿੱਖ ਕੇ ਫ਼ੇਰ ਇਸ ਕਾਗਜ਼ ਨੂੰ ਚਾਰ ਵਾਰ ਫੋਲਡ ਕਰਕੇ ਮੋਮਬੱਤੀ ਦੀ ਲਾਟ ਵਿੱਚ ਇਸ ਨੂੰ ਸਾੜਨਾ ਹੈ। ਇਸ ਕਾਗਜ਼ ਨੂੰ ਸਾੜਨ ਤੋਂ ਬਾਅਦ ਇਸਦੀ ਸੁਆਹ ਨੂੰ ਸ਼ੈਂਮਪੇਨ ਦੇ ਗਲਾਸ ਵਿੱਚ ਪਾ ਕੇ ਪੀਣ ਦਾ ਰੀਵਾਜ਼ ਹੈ।

ਹਾਲਾਂਕਿ ਚੀਨ ਵਿੱਚ ਨਵੇਂ ਸਾਲ ਦਾ ਵੱਡਾ ਜਸ਼ਨ 1 ਜਨਵਰੀ ਨੂੰ ਨਹੀਂ ਮਨਾਇਆ ਜਾਂਦਾ ਪਰ 1 ਜਨਵਰੀ ਦੀ ਨਵੀਂ ਸ਼ੁਰੂਆਤ ਦੇ ਪ੍ਰਤੀਕ ਵਜੋਂ ਲੋਕ ਆਪਣੇ ਵਾਲ ਕਟਵਾ ਕੇ ਇਸ ਨੂੰ ਮਨਾਉਂਦੇ ਹਨ।


Share

Published

By Ravdeep Singh, Svetlana Printcev
Source: SBS

Share this with family and friends