Key Points
- ਜੇਕਰ ਵਿਕਟੋਰੀਆ ਵਿੱਚ ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾਇਆ ਹੈ, ਤਾਂ ਤੁਹਾਨੂੰ ਸਾਰੀਆਂ ਫੈਡਰਲ, ਰਾਜ ਅਤੇ ਕੌਂਸਲ ਚੋਣਾਂ ਵਿੱਚ ਵੋਟ ਪਾਉਣੀ ਲਾਜ਼ਮੀ ਹੈ
- ਵਿਕਟੋਰੀਆ ਚੋਣ ਕਮਿਸ਼ਨ 30 ਤੋਂ ਵੱਧ ਭਾਸ਼ਾਵਾਂ ਵਿੱਚ ਚੋਣ ਜਾਣਕਾਰੀ ਪ੍ਰਦਾਨ ਕਰਦਾ ਹੈ
- ਸੂਬੇ ਭਰ ਵਿੱਚ ਸਕੂਲਾਂ, ਚਰਚਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਥਾਵਾਂ ਉੱਤੇ ਲਗਭਗ 1750 ਵੋਟਿੰਗ ਕੇਂਦਰ ਬਣਾਏ ਗਏ ਹਨ
ਸ਼ਨੀਵਾਰ ਨੂੰ ਰਾਜ ਚੋਣਾਂ ਵਿੱਚ ਵੋਟ ਪਾਉਣ ਲਈ ਲਗਭਗ 4.4 ਮਿਲੀਅਨ ਵਿਕਟੋਰੀਅਨ ਨਾਮ ਦਰਜ ਹਨ, ਹਾਲਾਂਕਿ ਇੱਕ ਰਿਕਾਰਡ ਗਿਣਤੀ ਵਿੱਚ ਕਈ ਲੋਕ ਪਹਿਲਾਂ ਹੀ ਆਪਣੀ ਵੋਟ ਪਾ ਚੁੱਕੇ ਹਨ।
1.1 ਮਿਲੀਅਨ ਤੋਂ ਵੱਧ ਲੋਕਾਂ ਨੇ ਪੋਲਿੰਗ ਦਿਨ ਤੋਂ ਪਹਿਲਾਂ, ਪੋਸਟਲ ਵੋਟਿੰਗ ਦੁਆਰਾ ਜਾਂ ਜਲਦੀ ਪੋਲਿੰਗ ਕੇਂਦਰਾਂ ਦਾ ਦੌਰਾ ਕਰਕੇ ਵੋਟ ਪਾਉਣ ਦੀ ਚੋਣ ਕੀਤੀ ਹੈ।
2014 ਅਤੇ 2018 ਦੀਆਂ ਚੋਣਾਂ ਵਿੱਚ ਜਿੱਤਣ ਤੋਂ ਬਾਅਦ, ਮੌਜੂਦਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਤੀਸਰੀ ਵਾਰ ਇਹ ਚੋਣ ਲੜ ਰਹੇ ਹਨ।
ਚੋਣਾਂ ਵਿੱਚ ਸ਼੍ਰੀ ਐਂਡਰਿਊਜ਼ ਦੇ ਮੁੱਖ ਵਿਰੋਧੀ ਵਜੋਂ ਲਿਬਰਲ ਲੀਡਰ ਮੈਥਿਊ ਗਾਏ ਨੂੰ ਦੇਖਿਆ ਜਾ ਰਿਹਾ ਹੈ।
ਵਿਕਟੋਰੀਆ ਦੀ ਪਾਰਲੀਮੈਂਟ ਇੱਕ 'ਬਾਈ-ਕੈਮਰਲ' ਪ੍ਰਣਾਲੀ ਦੀ ਵਰਤੋਂ ਕਰਦੀ ਹੈ, ਜਿਸਦਾ ਅਰਥ ਹੈ 'ਦੋ ਚੈਂਬਰ' ਜਾਂ 'ਦੋ ਘਰ'।
ਵਿਧਾਨ ਸਭਾ (ਹੇਠਲਾ ਸਦਨ) ਦੀਆਂ ਸਾਰੀਆਂ 88 ਸੀਟਾਂ ਅਤੇ ਵਿਧਾਨ ਪ੍ਰੀਸ਼ਦ (ਉਪਰਲਾ ਸਦਨ) ਦੀਆਂ 40 ਸੀਟਾਂ ਰਾਜ ਦੀ 60ਵੀਂ ਸੰਸਦ ਬਣਾਉਣ ਦੀ ਦੌੜ ਲਈ ਤਿਆਰ ਹਨ।

Victoria Opposition leader Matthew Guy (left) and Premier Daniel Andrews (right) on the campaign trail in early November 2022. Source: AAP / JAMES ROSS/AAPIMAGE
26 ਨਵੰਬਰ - ਵੋਟਿੰਗ ਦਾ ਦਿਨ
ਰਾਜ ਭਰ ਵਿੱਚ ਸਕੂਲਾਂ, ਚਰਚਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਥਾਵਾਂ ਉੱਤੇ ਲਗਭਗ 1750 ਵੋਟਿੰਗ ਕੇਂਦਰ ਬਣਾਏ ਗਏ ਹਨ ਜੋ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ।
ਵੋਟਿੰਗ ਕੇਂਦਰਾਂ ਦੇ ਅੰਦਰ ਜਾਣ ਤੋਂ ਬਾਅਦ ਪੋਲਿੰਗ ਅਧਿਕਾਰੀ ਤੁਹਾਡੇ ਤੋਂ ਤੁਹਾਡਾ ਨਾਮ ਪੁੱਛੇਗਾ ਅਤੇ ਇਹ ਵੀ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਵਿਕਟੋਰੀਆ ਚੋਣਾਂ 2022 ਵਿੱਚ ਪਹਿਲਾਂ ਹੀ ਵੋਟ ਪਾ ਚੁੱਕੇ ਹੋ ਜਾਂ ਨਹੀਂ।
ਇੱਕ ਵਾਰ ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ, ਅਧਿਕਾਰੀ ਫਿਰ ਦੋ ਬੈਲਟ ਪੇਪਰ ਪ੍ਰਦਾਨ ਕਰੇਗਾ - ਇੱਕ ਹੇਠਲੇ ਸਦਨ (ਵਿਧਾਨ ਸਭਾ) ਲਈ ਅਤੇ ਇੱਕ ਉੱਪਰਲੇ ਸਦਨ (ਵਿਧਾਨ ਪ੍ਰੀਸ਼ਦ) ਲਈ।

Victorian Opposition Leader Matthew Guy (left) and Victorian Premier Daniel Andrews during a Remembrance Day 2022 Ceremony at the Shrine of Remembrance in Melbourne, Friday, November 11, 2022. Source: AAP / JOEL CARRETT/AAPIMAGE
ਇੱਕ ਵਾਰ ਜਦੋਂ ਤੁਸੀਂ ਕਾਗਜ਼ਾਂ ਨੂੰ ਭਰ ਲੈਂਦੇ ਹੋ, ਤਾਂ ਉਹਨਾਂ ਨੂੰ ਫੋਲਡ ਕਰੋ ਅਤੇ ਪੋਲਿੰਗ ਸਟੇਸ਼ਨ ਦੇ ਬਾਹਰ ਨਿਕਲਣ ਦੇ ਰਸਤੇ ਨੇੜੇ ਪਏ ਸਹੀ ਬਕਸਿਆਂ ਵਿੱਚ ਪਾਓ।
ਕਾਗਜ਼ਾਂ ਨੂੰ ਸਹੀ ਢੰਗ ਨਾਲ ਭਰਨਾ ਮਹੱਤਵਪੂਰਨ ਹੈ, ਨਹੀਂ ਤਾਂ, ਤੁਹਾਡੀ ਵੋਟ ਨੂੰ 'ਗੈਰ-ਰਸਮੀ' ਮੰਨਿਆ ਜਾਵੇਗਾ ਅਤੇ ਗਿਣਿਆ ਨਹੀਂ ਜਾਵੇਗਾ।
ਵੋਟਿੰਗ ਲਾਜ਼ਮੀ ਹੈ
ਵਿਕਟੋਰੀਆ ਵਿੱਚ, ਜੇਕਰ ਤੁਸੀਂ ਵੋਟ ਪਾਉਣ ਲਈ ਨਾਮ ਦਰਜ ਕਰਵਾਇਆ ਹੈ, ਤਾਂ ਤੁਹਾਨੂੰ ਸਾਰੀਆਂ ਫੈਡਰਲ, ਰਾਜ ਅਤੇ ਕੌਂਸਲ ਚੋਣਾਂ ਵਿੱਚ ਵੋਟ ਪਾਉਣੀ ਲਾਜ਼ਮੀ ਹੈ।
ਅਜਿਹਾ ਨਾ ਕਰਨ ਉੱਤੇ ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ।
ਹੜ੍ਹ ਪ੍ਰਭਾਵਿਤ, ਅੰਤਰਰਾਜੀ ਅਤੇ ਵਿਦੇਸ਼ੀ ਹੋਣ ਉੱਤੇ ਵੋਟਿੰਗ ਕਿਵੇਂ ਕਰਨੀ ਹੈ?
ਹੜ੍ਹ-ਪ੍ਰਭਾਵਿਤ ਵਿਕਟੋਰੀਅਨ ਹੋਰ ਤਰੀਕਿਆਂ ਦੇ ਨਾਲ-ਨਾਲ ਫ਼ੋਨ ਰਾਹੀਂ ਵੋਟ ਪਾਉਣ ਦੇ ਯੋਗ ਹੋ ਸਕਦੇ ਹਨ, ਜਿਸ ਵਿੱਚ ਕਿਹੜੇ ਖੇਤਰ ਯੋਗ ਹਨ ਇਸ ਬਾਰੇ ਵਿਕਟੋਰੀਆ ਚੋਣ ਕਮਿਸ਼ਨ ਜਾਣਕਾਰੀ ਪ੍ਰਦਾਨ ਕਰਦਾ ਹੈ।
ਤੁਸੀਂ 26 ਨਵੰਬਰ ਨੂੰ ਵਿਦੇਸ਼ ਜਾਂ ਅੰਤਰਰਾਜੀ ਹੋਣ ਦੇ ਬਾਵਜੂਦ ਵੀ ਆਪਣੀ ਗੱਲ ਰੱਖ ਸਕਦੇ ਹੋ।
ਆਪਣੀ ਵੋਟ ਪਾਉਣ ਲਈ ਅੰਤਰਰਾਜੀ ਸਥਾਨ ਅਤੇ ਜੇਕਰ ਤੁਸੀਂ ਵਿਦੇਸ਼ ਵਿੱਚ ਹੋ ਤਾਂ ਬੈਲਟ ਪੇਪਰ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਜਾਣਕਾਰੀ ਅਤੇ 27 ਗਲੋਬਲ ਕਲੈਕਸ਼ਨ ਸਾਈਟਾਂ ਦੇ ਵੇਰਵੇ ਵਿਕਟੋਰੀਆ ਚੋਣ ਕਮਿਸ਼ਨ ਕੋਲ ਹਨ।
ਕਈ ਭਾਸ਼ਾਵਾਂ ਵਿੱਚ ਜਾਣਕਾਰੀ
ਵਿਕਟੋਰੀਆ ਚੋਣ ਕਮਿਸ਼ਨ ਵਿੱਚ ਨਾਮਾਂਕਣ, ਉਮੀਦਵਾਰਾਂ ਨੂੰ ਲੱਭਣ ਅਤੇ ਵੋਟ ਕਿਵੇਂ ਪਾਉਣਾ ਹੈ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਚੋਣਵੇਂ ਪੋਲਿੰਗ ਸਟੇਸ਼ਨਾਂ ਉੱਤੇ ਅਧਿਕਾਰੀ ਵੀ ਤਾਇਨਾਤ ਹਨ ਜੋ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।
ਇਹ ਵਿਅਕਤੀ ਤੁਹਾਨੂੰ ਇਹ ਦੱਸਣ ਲਈ ਇੱਕ ਸਟਿੱਕਰ ਪਹਿਨਣਗੇ ਕਿ ਉਹ ਕਿਹੜੀਆਂ ਭਾਸ਼ਾਵਾਂ ਬੋਲਦੇ ਹਨ।