ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੇ ਕੋਵਿਡ-19 ਕਾਰਨ ਦਫਤਰਾਂ ਨੂੰ ਛੱਡ ਕੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ 80 ਸੈਂਟਸ ਪ੍ਰਤੀ ਘੰਟਾ ਟੈਕਸ ਕਟੌਤੀ ਦਾ ਦਾਅਵਾ ਕਰ ਸਕਣਗੇ। ਪਰ ਇਸ ਲਈ ਉਹਨਾਂ ਨੂੰ ਚੋਣ ਕਰਨੀ ਹੋਵੇਗੀ ਕਿ ਉਹ ਇੱਕ ਪੁਰਾਣੀ ਜਾਂ ਇਸ ਨਵੀਂ ‘ਸ਼ਾਰਟਕੱਟ’ ਵਿਧੀ ਨਾਲ ਟੈਕਸ ਭਰਨ।
ਸਟਿਫਨੀ ਬਾਰ ਮੈਲਬਰਨ ਦੀ ਇੱਕ ਕੰਪਨੀ ਲਈ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਹੀ ਹੈ। ਕਦੇ ਕਦੇ ਉਹ ਘਰ ਤੋਂ ਵੀ ਕੰਮ ਕਰਦੀ ਸੀ। ਪਰ ਤਾਜ਼ਾ ਹਾਲਾਤਾਂ ਦੇ ਮੱਦੇ ਨਜ਼ਰ ਸਟਿਫਨੀ ਨੂੰ ਵੀ ਹੁਣ ਪੂਰਾ ਸਮਾਂ ਘਰ ਤੋਂ ਹੀ ਕੰਮ ਕਰਨਾ ਪੈ ਰਿਹਾ ਹੈ ਜਿੱਥੇ ਕਿ ਉਸ ਨੇ ਆਪਣਾ ਦਫਤਰ ਸਥਾਪਤ ਕੀਤਾ ਹੋਇਆ ਹੈ।
ਇਸ ਸਮੇਂ ਟੈਕਸ ਵਿਭਾਗ ਨੇ ਘਰ ਤੋਂ ਕੰਮ ਕਰਨ ਵਾਲਿਆਂ ਨੂੰ 80 ਸੈਂਟਸ ਪ੍ਰਤੀ ਘੰਟਾ ਟੈਕਸ ਛੋਟ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਨਵੇਂ ਤਰੀਕੇ ਨਾਲ ਘਰਾਂ ਤੋਂ ਕੰਮ ਕਰਨ ਵਾਲੇ ਇੰਟਰਨੈੱਟ ਦੀਆਂ ਕੀਮਤਾਂ, ਸਾਫ ਸਫਾਈ, ਸਟੇਸ਼ਨਰੀ, ਫੋਨ ਖਰਚਿਆਂ ਦੇ ਨਾਲ ਨਾਲ ਕੁੱਝ ਹੋਰ ਖਰਚਿਆਂ ਉੱਤੇ ਵੀ ਛੋਟਾਂ ਲੈ ਸਕਣਗੇ।
ਏ ਟੀ ਓ ਦੇ ਸਹਿ ਕਮਿਸ਼ਨਰ ਕੈਰੇਨ ਫਲੋਟ ਨੇ ਕਿਹਾ ਹੈ ਕਿ ਟੈਕਸ ਛੋਟਾਂ ਦਾ ਨਵਾਂ ‘ਸ਼ਾਰਟਕੱਟ’ ਤਰੀਕਾ ਪਹਿਲੀ ਮਾਰਚ ਤੋਂ ਲੈ ਕਿ ਜੂਨ ਅੰਤ ਦੇ ਸਮੇਂ ਤੱਕ ਲਾਗੁ ਹੋਵੇਗਾ।

Representational picture of a woman working from home. Source: Getty Images/DaniloAndjus
ਆਸਟ੍ਰੇਲੀਆ ਦੇ ਸਹਿ ਖਜਾਨਚੀ ਮਾਈਕਲ ਸੂਕਾਰ ਨੇ ਇਹਨਾਂ ਟੈਕਸ ਛੋਟਾਂ ਨੂੰ ਆਰਜ਼ੀ ਸਮੇਂ ਲਈ ਦੇਣ ਜਾਣ ਵਾਲੀਆਂ ਛੋਟਾਂ ਹੀ ਦੱਸਿਆ ਹੈ। ਪਰ ਸ਼੍ਰੀ ਫਲੋਟ ਨੇ ਕਿਹਾ ਹੈ ਕਿ ਅਗਰ ਕੋਵਿਡ-19 ਦਾ ਪ੍ਰਕੋਪ ਅਗਲੇ ਸਾਲ ਤੱਕ ਵੀ ਜਾਰੀ ਰਿਹਾ ਤਾਂ ਇਹਨਾਂ ਛੋਟਾਂ ਨੂੰ ਅੱਗੇ ਵਧਾਇਆ ਜਾਵੇਗਾ।
ਪਰ ਸਾਰੇ ਖਰਚਿਆਂ ਉੱਤੇ ਛੋਟਾਂ ਨਹੀਂ ਮਿਲ ਸਕਣਗੀਆਂ।
"ਤੁਸੀਂ ਚਾਹ, ਕਾਫੀ ਆਦਿ ਦੇ ਖਰਚਿਆਂ ਉੱਤੇ ਛੋਟਾਂ ਨਹੀਂ ਲੈ ਸਕੋਗੇ, ਬੇਸ਼ਕ ਇਹ ਤੁਹਾਡੇ ਰੁਜ਼ਗਾਰਦਾਤਾ ਵਲੋਂ ਦਫਤਰ ਵਿੱਚ ਮੁਫਤ ਦਿੱਤੀ ਜਾਂਦੀ ਸੀ।"
"ਤੁਸੀਂ ਆਪਣੇ ਬੱਚਿਆਂ ਦੀ ਪੜਾਈ ਦਾ ਖਰਚ ਵੀ ਕਲੇਮ ਨਹੀਂ ਕਰ ਸਕੋਗੇ, ਬੇਸ਼ਕ ਤੁਸੀਂ ਉਹਨਾਂ ਦੀ ਘਰ ਤੋਂ ਕੀਤੀ ਜਾਣ ਵਾਲੀ ਪੜਾਈ ਲਈ ਕੁੱਝ ਖਰਚੇ ਕਿਉਂ ਨਾ ਕੀਤੇ ਹੋਣ। ਅਜਿਹੇ ਖਰਚੇ ਕਮਾਈ ਦਾ ਸਾਧਨ ਨਹੀਂ ਮੰਨੇ ਜਾਂਦੇ।"
ਟੈਕਸ ਆਫਿਸ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਉਪਕਰਣ ਰੁਜ਼ਗਾਰਦਾਤਾਵਾਂ ਵਲੋਂ ਪ੍ਰਦਾਨ ਕੀਤੇ ਗਏ ਹਨ, ਉਹਨਾਂ ਤੇ ਵੀ ਕੋਈ ਛੋਟ ਨਹੀਂ ਮਿਲ ਸਕੇਗੀ।
ਇਹ 80 ਸੈਂਟਸ ਵਾਲੀ ਛੋਟ ਪਹਿਲਾਂ ਤੋਂ ਹੀ ਚੱਲ ਰਹੀ 52 ਸੈਂਟਸ ਪ੍ਰਤੀ ਘੰਟਾ ਵਾਲੀ ਛੋਟ ਦਾ ਅਗਲਾ ਹਿੱਸਾ ਹੋਵੇਗੀ ਜੋ ਕਿ ਹੀਟਿੰਗ, ਕੂਲਿੰਗ, ਰੋਸ਼ਨੀ ਅਤੇ ਫਰਨੀਚਰ ਦੀ ਘਟਣ ਵਾਲੀ ਕੀਮਤ ਵਾਸਤੇ ਦਿੱਤੀ ਜਾ ਰਹੀ ਸੀ।
ਇਸ ਤੋਂ ਇਲਾਵਾ ਟੈਕਸ ਭਰਨ ਵਾਲ਼ੇ ਰਨਿੰਗ ਐਸਪੈਂਸਿਸ (ਚਲੰਤ ਖਰਚਿਆਂ) ਉੱਤੇ ਵੀ ਕੁੱਝ ਛੋਟਾਂ ਹਾਸਲ ਕਰ ਸਕਣਗੇ।
ਸੀ ਪੀ ਏ ਆਸਟ੍ਰੇਲੀਆ ਨੇ ਮੰਗ ਕੀਤੀ ਹੈ ਕਿ ਇਸ ਨਵੇਂ ਆਰਜ਼ੀ ‘ਸ਼ਾਰਟਕੱਟ’ ਨੂੰ ਸਥਾਈ ਕਰ ਦੇਣਾ ਚਾਹੀਦਾ ਹੈ।

Source: Supplied
ਇਸ ਦੇ ਜਨਰਲ ਮੈਨੇਜਰ ਪੌਲ ਡਰੱਮ ਨੇ ਕਿਹਾ ਹੈ, "ਕਈ ਕੇਸਾਂ ਵਿੱਚ ਇਹ ਗੁੰਝਲਦਾਰ ਪ੍ਰੀਕ੍ਰਿਆ ਸਾਬਤ ਹੋ ਸਕਦੀ ਹੈ। ਹਰ ਕਿਸੇ ਦਾ ਘੰਟਿਆਂ ਬੱਧੀ ਹਿਸਾਬ ਰੱਖਣਾ ਕੋਈ ਸੁਖਾਲਾ ਕੰਮ ਵੀ ਨਹੀਂ ਹੈ। ਬੀਤੇ ਸਾਲ ਦੀ ਪਹਿਲੀ ਜੂਲਾਈ ਤੋਂ ਲੈ ਕਿ ਪਹਿਲੀ ਮਾਰਚ ਤੱਕ ਵੈਸੇ ਵੀ ਪੁਰਾਣੇ ਤਰੀਕੇ ਨਾਲ ਹੀ ਟੈਕਸ ਛੋਟਾਂ ਲੈਣੀਆਂ ਹੋਣਗੀਆਂ"।
ਇਹ ਬਹੁਤ ਜਰੂਰੀ ਹੈ ਕਿ ਘਰ ਤੋਂ ਕੰਮ ਕਰਨ ਵਾਲ਼ੇ ਆਪਣੇ ਖਰਚਿਆਂ ਦਾ ਪੂਰਾ ਰਿਕਾਰਡ ਸਬੂਤ ਵਜੋਂ ਜਰੂਰ ਰੱਖਣ।
"ਉਦਾਹਰਣ ਵਜੋਂ ਅਗਰ ਕੋਈ ਕਰਮਚਾਰੀ ਘਰ ਤੋਂ 40 ਘੰਟੇ ਹਰ ਹਫਤੇ ਕੰਮ ਕਰਦਾ ਹੈ ਤਾਂ 80 ਸੈਂਟਸ ਪ੍ਰਤੀ ਘੰਟਾ ਦੇ ਹਿਸਾਬ ਨਾਲ ਇਹ ਸਿਰਫ 32 ਡਾਲਰ ਹਫਤੇ ਦੇ ਬਣਦੇ ਹਨ ਅਤੇ ਹੁਣ ਤੋਂ ਲੈ ਕਿ ਵਿੱਤੀ ਸਾਲ ਦੇ ਅੰਤ ਤੱਕ ਉਹ ਸਿਰਫ 512 ਡਾਲਰਾਂ ਦੀ ਛੋਟ ਹੀ ਪ੍ਰਾਪਤ ਕਰ ਸਕਣਗੇ, ਜੋ ਕਿ ਕਾਫੀ ਨਹੀਂ ਹੈ"।
ਮਿਸ ਬਾਰ ਦਾ ਮੰਨਣਾ ਹੈ ਕਿ ਖਰਚਿਆਂ ਦਾ ਹਿਸਾਬ ਰੱਖ ਪਾਉਣਾ ਹਰੇਕ ਦੇ ਵੱਸ ਦਾ ਕੰਮ ਵੀ ਨਹੀਂ ਹੁੰਦਾ।
"ਕਈ ਲੋਕ ਸਮਝਣਗੇ ਕਿ ਖਰਚਿਆਂ ਦਾ ਹਿਸਾਬ ਰੱਖਣਾ ਸਿੱਧ-ਪਧਰਾ ਕੰਮ ਹੈ, ਪਰ ਕਈ ਕੇਸਾਂ ਵਿੱਚ ਇਹ ਗੁੰਝਲਦਾਰ ਵੀ ਹੋ ਸਕਦਾ ਹੈ।"
ਟੈਕਸਦਾਤਾ ਆਪਣੀਆਂ ਟੈਕਸ ਰਿਟਰਨਸ ਪਹਿਲੀ ਜੂਲਾਈ ਤੋਂ ਭਰ ਸਕਦੇ ਹਨ ਅਤੇ ਇਸ ਨਵੀਂ ਛੋਟ ਦਾ ਲਾਭ ਲੈਣ ਲਈ ‘ਕੋਵਿਡ-ਘੰਟਿਆਂ ਵਾਲੀ ਦਰ’ ਨੂੰ ਚੁਨਣਾ ਹੋਵੇਗਾ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ ।