ਆਈ ਸੀ ਸੀ ਨੇ ਆਉਣ ਵਾਲੇ ਸਾਲ ਵਾਸਤੇ ਕੁੜੀਆਂ ਦੀ ਕਰਿਕਟ ਦੇ ਇਕ ਰੋਜਾਂ ਮੈਚਾਂ ਦੀ ਟੀਮ ਵਿਚ ਭਾਰਤੀ ਕਪਤਾਨ ਮਿਥਾਲੀ ਰਾਜ ਨੂੰ ਸ਼ਾਮਲ ਕਰ ਲਿਆ ਹੈ। ਇਸ ਤੋਂ ਅਲਾਵਾ ਖੱਬੇ ਹਥ ਨਾਲ ਸਪਿੰਨ ਕਰਨ ਵਾਲੀ ਏਕਤਾ ਬਿਸ਼ਟ ਇੱਕਲੀ ਅਜਿਹੀ ਖਿਡਾਰਨ ਬਣ ਗਈ ਹੈ ਜਿਸ ਨੂੰ ਇਕ ਰੋਜਾਂ ਮੈਚਾਂ ਵਾਲੀ ਟੀਮ ਦੇ ਨਾਲ ਨਾਲ ਟੀ-20 ਵਾਲੀ ਟੀਮ ਵਿਚ ਵੀ ਸਥਾਨ ਹਾਸਲ ਹੋਇਆ ਹੈ। ਅਤੇ ਇਹਨਾਂ ਦੋਹਾਂ ਦੇ ਨਾਲ ਹੀ ਮੋਗੇ ਦੀ ਹਰਮਨਪ੍ਰੀਤ ਕੋਰ ਨੂੰ ਵੀ ਆਈ ਸੀ ਸੀ ਦੀ ਕੁੜੀਆਂ ਦੀ ਟੀ-20 ਟੀਮ ਵਿਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਆਈ ਸੀ ਸੀ ਵਲੋਂ ਇਕ ਰੋਜਾ ਮੈਚਾਂ ਅਤੇ ਟੀ-20 ਵਾਸਤੇ ਘੋਸ਼ਤ ਕੀਤੀਆਂ ਗਈਆਂ ਟੀਮਾਂ ਲਈ ਇੰਗਲੈਂਡ ਦੀ ਹੈਦਰ ਨਾਈਟ ਨੂੰ 50 ਓਵਰਾਂ ਵਾਲੇ ਇਕ ਰੋਜਾ ਮੈਚਾਂ ਲਈ ਕਪਤਾਨ ਬਣਾਇਆ ਗਿਆ ਹੈ ਜਦਕਿ ਟੀ-20 ਵਾਲੇ ਮੈਚਾਂ ਲਈ ਵੈਸਟ ਇੰਡੀਜ਼ ਦੀ ਸਟੈਫਾਨੀ ਟੇਲਰ ਨੂੰ ਕਪਤਾਨੀ ਸੋਂਪੀ ਗਈ ਹੈ।
ਇਹਨਾਂ ਟੀਮਾਂ ਦੀ ਚੋਣ ਕਰਨ ਸਮੇਂ ਖਿਡਾਰੀਆਂ ਦੀ 21 ਸਤੰਬਰ 2016 ਤੋਂ ਲੈ ਕਿ ਹੁਣ ਤੱਕ ਦੇ ਪ੍ਰਦਰਸ਼ਨ ਨੂੰ ਜਾਂਚਿਆ ਗਿਆ ਸੀ।
ਉਤਰਾਖੰਡ ਦੀ 31 ਸਾਲਾ ਬਿਸ਼ਟ, ਇਕ ਰੋਜਾ ਮੈਚਾਂ ਵਿਚ 14ਵਾਂ ਸਥਾਨ ਰਖਦੀ ਹੈ, ਜਦਕਿ ਟੀ-20 ਵਿਚ ਤਾਂ ਇਸ ਦਾ 12 ਸਥਾਨ ਹੈ। ਸਤੰਬਰ 2016 ਤੋਂ ਲੈ ਕਿ ਹੁਣ ਤੱਕ ਇਸ ਨੇ 19 ਇਕ ਰੋਜਾ ਮੈਚਾਂ ਵਿਚ 34 ਵਿਕਟਾਂ ਹਾਸਲ ਕੀਤੀਆਂ ਸਨ ਅਤੇ ਇਸ ਸਮੇਂ ਦੋਰਾਨ ਟੀ-20 ਵਾਲੇ ਮੈਚਾਂ ਵਿਚ ਇਸ ਨੇ 11 ਵਿਕਟਾਂ ਹਾਸਲ ਕੀਤੀਆਂ ਸਨ।

Cricketer from Moga in Punjab. Source: Google (free to use)
ਟੀ-20 ਟੀਮ: ਬੈਥ ਮੂਨੀ ਵਿਕਟ ਕੀਪਰ (ਆਸਟ੍ਰੇਲੀਆ), ਡੈਨੀ ਵਿਆਤ (ਇੰਗ), ਹਰਮਪ੍ਰੀਤ ਕੋਰ (ਭਾਰਤ), ਸਟਿਫਾਨੀ ਟੇਲਰ ਕਪਤਾਨ (ਵੈਸਟ ਇੰਡੀਜ਼), ਸੋਫੀ ਡੇਵੀਨ (ਨਿਊ ਜ਼ੀਲੈਂਡ), ਡਿਐਂਡਰਾ ਡੋਟਿਨ (ਵੈਸਟ ਇੰਡੀਜ਼), ਹੇਅਲੀ ਮੈਥੀਊਜ਼ (ਵੈਸਟ ਇੰਡੀਜ਼), ਮੀਗਨ ਸ਼ੋਟ (ਆਸਟ੍ਰੇਲੀਆ), ਅਮਾਂਡਾ-ਜੇਡ ਵੈਲਿੰਗਟਨ (ਆਸਟ੍ਰੈਲੀਆ), ਲੀ ਟੂਹੂਹੁ (ਨਿਊ ਜ਼ੀਲੈਂਡ), ਏਕਤਾ ਬਿਸ਼ਟ (ਭਾਰਤ)