ਗ੍ਰੇਟਰ ਸਿਡਨੀ ਵਾਸੀਆਂ ਲਈ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ਹੋਇਆ ਲਾਜ਼ਮੀ

ਗ੍ਰੇਟਰ ਸਿਡਨੀ ਵਾਸੀਆਂ (ਵੋਲੋਂਗੋਂਗ, ਸੈਂਟਰਲ ਕੋਸਟ ਅਤੇ ਬਲਿਊ ਮਾਉਂਟੇਨਜ਼ ਸਮੇਤ) ਨੂੰ ਹੁਣ ਕੁਝ ਜਨਤਕ ਅੰਦਰੂਨੀ ਥਾਂਵਾਂ 'ਤੇ ਮਾਸਕ ਪਹਿਨਣ ਦੀ ਜ਼ਰੂਰਤ ਹੈ: ਸੁਪਰਮਾਰਕੀਟ, ਸ਼ਾਪਿੰਗ ਸੈਂਟਰ, ਸਿਨੇਮਾਘਰ, ਥੀਏਟਰ, ਜਨਤਕ ਆਵਾਜਾਈ, ਸੁੰਦਰਤਾ ਸੈਲੂਨ ਤੇ ਹੇਅਰ ਡ੍ਰੈਸਰ, ਪੂਜਾ ਸਥਾਨ ਅਤੇ ਖੇਡ ਦੇ ਖੇਤਰ।

Father helps daughter with mask -  Getty Images - Morsa

Source: Getty Images - Morsa

ਸੋਮਵਾਰ, 4 ਜਨਵਰੀ ਤੋਂ, ਮਾਸਕ ਨਾ ਪਹਿਨਣ 'ਤੇ 200 ਡਾਲਰ ਦਾ ਜੁਰਮਾਨਾ ਹੈ ਜਦੋਂ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਇਸ ਸਬੰਧੀ ਛੋਟ ਹੈ - ਪਰ ਜਿੱਥੇ ਵੀ ਸੰਭਵ ਹੋਵੇ, ਐਨਐਸਡਬਲਯੂ ਅਧਿਕਾਰੀ ਸਾਰਿਆਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਤ ਕਰ ਰਹੇ ਹਨ।

ਸਾਰੇ ਪਰਾਹੁਣਚਾਰੀ ਅਤੇ ਕੈਸੀਨੋ ਸਟਾਫ ਨੂੰ ਵੀ  ਮਾਸਕ ਪਹਿਨਣ ਦੀ ਲੋੜ ਹੈ।

ਪੂਜਾ ਸਥਾਨ, ਵਿਆਹ ਅਤੇ ਸੰਸਕਾਰ ਦੇ ਸਥਾਨਾਂ 'ਤੇ 100 ਤੱਕ ਵਿਅਕਤੀਆਂ ਦੀ ਸ਼ਮੂਲੀਅਤ ਲਈ ਹਰੇਕ ਵਰਗ ਮੀਟਰ ਵਿੱਚ ਇੱਕ ਵਿਅਕਤੀ ਦਾ ਨਿਯਮ ਲਾਗੂ ਕੀਤਾ ਗਿਆ ਹੈ।

ਨਾਈਟ ਕਲੱਬਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਜਿਮ ਦੀਆਂ ਕਲਾਸਾਂ 50 ਤੋਂ ਘਟਾ ਕੇ 30 ਲੋਕਾਂ ਤੱਕ ਕਰ ਦਿੱਤੀਆਂ ਗਈਆਂ ਹਨ।

ਬਾਹਰੀ ਇਕੱਠ ਨੂੰ ਘਟਾ ਕੇ ਵੱਧ ਤੋਂ ਵੱਧ 500 ਵਿਅਕਤੀਆਂ ਤੱਕ ਕਰ ਦਿੱਤਾ ਗਿਆ ਹੈ, ਅਤੇ ਬੈਠਕੇ ਵੇਖਣ ਵਾਲੀਆਂ, ਟਿਕਟ ਵਾਲੀਆਂ ਥਾਵਾਂ ਉੱਤੇ ਇਕੱਠ ਵੱਧ ਤੋਂ ਵੱਧ 2000 ਲੋਕਾਂ ਤੱਕ ਸੀਮਤ ਦਿੱਤਾ ਗਿਆ ਹੈ।

ਕਿਰਪਾ ਕਰਕੇ ਆਪਣੇ ਰਾਜ ਜਾਂ ਪ੍ਰਦੇਸ਼ ਲਈ ਸੁਝਾਏ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੋ:

ਐਨਐਸਡਬਲਯੂ  

ਕੁਈਨਜ਼ਲੈਂਡ 

ਪੱਛਮੀ ਆਸਟਰੇਲੀਆ 

ਦੱਖਣੀ ਆਸਟਰੇਲੀਆ 

ਉੱਤਰੀ ਪ੍ਰਦੇਸ਼ 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। 

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ  ਉੱਤੇ ਉਪਲਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 4 January 2021 8:57am
Updated 4 January 2021 12:06pm
By SBS Radio
Presented by Preetinder Grewal
Source: SBS


Share this with family and friends