'ਜੌਬਸ ਐਂਡ ਸਕਿੱਲਜ਼ ਆਸਟ੍ਰੇਲੀਆ' ਨੇ ਵੀਜ਼ੇ ਨੂੰ ਫਾਸਟ-ਟਰੈਕ ਕਰਨ ਲਈ ਜਿਨ੍ਹਾਂ ਹੁਨਰਾਂ ਨੂੰ ਤਰਜੀਹ ਦੇਣ ਦੀ ਸਿਫਾਰਿਸ਼ ਕੀਤੀ ਹੈ ਉਸ ਦੀ ਡਰਾਫਟ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਇਸ ਸੂਚੀ ਵਿੱਚ ਯੋਗਾ ਅਤੇ ਮਾਰਸ਼ਲ ਆਰਟਸ ਇੰਸਟ੍ਰਕਟਰ, ਗਹਿਣਿਆਂ ਦੇ ਡਿਜ਼ਾਈਨਰ ਅਤੇ ਕੁੱਤਿਆਂ ਦੇ ਟ੍ਰੇਨਰ ਵੀ ਸ਼ਾਮਲ ਹਨ।
ਸਿੱਖਿਅਕ, ਮੁੱਖ ਕਾਰਜਕਾਰੀ ਅਫ਼ਸਰ, ਡਾਕਟਰੀ ਪੇਸ਼ੇਵਰ ਜਿਨ੍ਹਾਂ ਵਿੱਚ ਨਰਸਾਂ, ਦਾਈਆਂ, ਸੋਨੋਗ੍ਰਾਫਰ, ਡਾਇਗਨੌਸਟਿਕ ਰੇਡੀਓਗ੍ਰਾਫਰ, ਐਨੇਸਥੀਟਿਸਟ, ਜਨਰਲ ਪ੍ਰੈਕਟੀਸ਼ਨਰ ਵੀ ਸ਼ਾਮਲ ਕੀਤੇ ਗਏ ਹਨ।
ਪਸ਼ੂਆਂ ਦੇ ਡਾਕਟਰਾਂ, ਐਂਬੂਲੈਂਸ ਅਫਸਰਾਂ, ਮਨੋਵਿਗਿਆਨੀ, ਅਤੇ ਡਰੱਗ ਅਤੇ ਅਲਕੋਹਲ ਸਲਾਹਕਾਰਾਂ ਦੇ ਨਾਲ-ਨਾਲ ਪਰਿਵਾਰਕ ਸਹਾਇਤਾ ਵਰਕਰਾਂ, ਸਮਾਜਿਕ ਵਰਕਰਾਂ, ਅਤੇ ਯੂਥ ਵਰਕਰਾਂ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ।
ਸਕਿੱਲਡ ਪ੍ਰਵਾਸ ਉਤੇ ਨੀਤੀ ਬਣਾਉਣ ਤੋਂ ਪਹਿਲਾਂ ਸਰਕਾਰ ਵਲੋਂ ਵੱਖ ਵੱਖ ਅਧਾਰਿਆਂ ਤੋਂ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਜਿਸ ਵਿੱਚੋਂ 'ਜੌਬਸ ਐਂਡ ਸਕਿੱਲਜ਼ ਆਸਟ੍ਰੇਲੀਆ' ਦੀ ਇਹ ਸੂਚੀ ਵੀ ਸ਼ਾਮਲ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।