ਹਾਲੀਡੇ-ਇਨ ਹੋਟਲ ਤੋਂ ਸ਼ੁਰੂ ਹੋਏ ਕੋਵਿਡ-19 ਦੇ ਪ੍ਰਕੋਪ ਦੇ ਜਵਾਬ ਵਿੱਚ ਵਿਕਟੋਰੀਆ ਵਿੱਚ ਪੰਜ ਦਿਨਾਂ ਲਈ ਤਾਲਾਬੰਦੀ ਦੀ ਘੋਸ਼ਣਾ ਕੀਤੀ ਗਈ ਹੈ।
ਸਕੂਲ ਅਤੇ ਗ਼ੈਰ-ਜ਼ਰੂਰੀ ਪ੍ਰਚੂਨ ਦੁਕਾਨਾਂ ਵੀ ਬੰਦ ਹੋ ਜਾਣਗੀਆਂ, ਅਤੇ ਮੈਲਬੌਰਨ ਪਿਛਲੇ ਸਾਲ ਅਗਸਤ ਵਾਲੀਆਂ ਤਾਲਾਬੰਦੀ ਦੀਆਂ ਪਾਬੰਦੀਆਂ 'ਤੇ ਵਾਪਸ ਆ ਜਾਵੇਗਾ।
ਘਰ ਤੋਂ ਬਾਹਰ ਨਿਕਲਣ ਲਈ ਸਿਰਫ ਚਾਰ ਮਨੋਨੀਤ ਕਾਰਨ ਹੋਣਗੇ - ਇਨ੍ਹਾਂ ਕਾਰਨਾਂ ਵਿੱਚ ਜ਼ਰੂਰੀ ਚੀਜ਼ਾਂ ਲਈ ਖਰੀਦਦਾਰੀ, ਦੇਖਭਾਲ ਕਰਨਾ ਅਤੇ ਦੇਖਭਾਲ ਕਰਨ ਲਈ ਜਾਣਾ ਅਤੇ ਪ੍ਰਤੀ ਦਿਨ ਦੋ ਘੰਟੇ ਲਈ ਕਸਰਤ ਅਤੇ ਕੰਮ ਜਾਂ ਪੜ੍ਹਾਈ ਕਰਨ ਲਈ ਜਾਣਾ ਸ਼ਾਮਿਲ ਹੈ।
ਇਸਦੇ ਨਾਲ ਹੀ ਪੰਜ ਕਿਲੋਮੀਟਰ ਵਾਲੇ ਨਿਯਮ ਨੂੰ ਵੀ ਬਹਾਲ ਕਰ ਦਿੱਤਾ ਜਾਵੇਗਾ - ਜਿਥੇ ਨਿਵਾਸੀ ਕੁਝ ਛੋਟਾਂ ਤੋਂ ਇਲਾਵਾ ਆਪਣੇ ਘਰ ਤੋਂ ਪੰਜ ਕਿਲੋਮੀਟਰ ਤੋਂ ਵੱਧ ਦੀ ਯਾਤਰਾ ਨਹੀਂ ਕਰ ਸਕਦੇ।
ਤਾਲਾਬੰਦੀ ਦਰਮਿਆਨ ਧਾਰਮਿਕ ਇਕੱਠ ਤੇ ਸੇਵਾਵਾਂ ਅਤੇ ਵਿਆਹ-ਸਮਾਗਮਾਂ ਦੀ ਆਗਿਆ ਵੀ ਨਹੀਂ ਹੋਵੇਗੀ ਅਤੇ ਦਾਹ-ਸੰਸਕਾਰ ਵੱਧ ਤੋਂ ਵੱਧ 10 ਲੋਕਾਂ ਤੱਕ ਸੀਮਤ ਰਹਿਣਗੇ।
ਵਿਕਟੋਰੀਆ ਦੀ ਕੈਬਨਿਟ ਨੇ ਸ਼ੁੱਕਰਵਾਰ ਸਵੇਰੇ ਹਾਲੀਡੇ-ਇਨ ਦੇ ਪ੍ਰਕੋਪ ਨਾਲ ਜੁੜੇ 13 ਮਾਮਲਿਆਂ ਦੀ ਜਵਾਬੀ ਕਾਰਵਾਈ ਵਿੱਚ ਸਨੈਪ-ਲੌਕਡਾਉਨ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਕੀਤੀ ਸੀ।
ਹਾਲੀਡੇ-ਇਨ ਤੋਂ ਸ਼ੁਰੂ ਹੋਏ ਪ੍ਰਕੋਪ ਵਿੱਚ ਛੇ ਮਾਮਲਿਆਂ ਵਿਚ ਯੂਕੇ ਦੇ ਕਰੋਨਵਾਇਰਸ ਦੇ ਵਧੇਰੇ ਸੰਕ੍ਰਮਿਤ ਕਿਸਮ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਧਾਰਣਾ ਇਹ ਹੈ ਕਿ ਸਾਰੇ 13 ਮਾਮਲੇ ਕਰੋਨਵਾਇਰਸ ਦਾ ਯੂਕੇ ਵਾਲਾ ਹੀ ਰੂਪ ਹੋ ਸਕਦੇ ਹਨ।

Quarantining hotel guest at the Holiday Inn near the Airport are moved to a new location in Melbourne. Source: AAP
ਸਿਹਤ ਮੰਤਰੀ ਮਾਰਟਿਨ ਫੋਲੀ ਨੇ ਕਿਹਾ ਕਿ ਕਰੋਨਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਲਈ ਤਾਲਾਬੰਦੀ ਲਾਗੂ ਕਰਨ ਦੀ ਸਖ਼ਤ ਲੋੜ ਸੀ।
ਇਸ ਪ੍ਰਕੋਪ ਨੇ ਕਈ ਰਾਜਾਂ ਨੂੰ ਗਰੇਟਰ ਮੈਲਬੌਰਨ ਤੋਂ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਕੱਸਣ ਲਈ ਮਜਬੂਰ ਕਰ ਦਿੱਤਾ ਹੈ।
ਦੱਖਣੀ ਆਸਟ੍ਰੇਲੀਆ ਨੇ ਵੀਰਵਾਰ ਨੂੰ ਅੱਧੀ ਰਾਤ ਨੂੰ ਵਿਕਟੋਰੀਆ ਦੀ ਰਾਜਧਾਨੀ ਤੋਂ ਯਾਤਰੀਆਂ ਲਈ ਪਾਬੰਦੀ ਲਗਾ ਦਿੱਤੀ ਸੀ, ਜਦੋਂ ਕਿ ਕੁਈਨਜ਼ਲੈਂਡ ਸ਼ਨੀਵਾਰ ਸਵੇਰੇ 1 ਵਜੇ ਤੋਂ ਸ਼ਹਿਰ ਦੀਆਂ 'ਐਕਸਪੋਜਰ ਸਾਈਟਾਂ' ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲੇ ਲਈ ਪਾਬੰਦੀ ਲਗਾਏਗਾ।
ਪੱਛਮੀ ਆਸਟ੍ਰੇਲੀਆ ਨੇ ਵੀ ਵਿਕਟੋਰੀਆ ਦੀ ਸਰਹੱਦ ਪਾਬੰਦੀ ਨੂੰ ਘੱਟੋ-ਘੱਟ ਸੱਤ ਦਿਨਾਂ ਲਈ ਵਧਾਉਣ ਦਾ ਐਲਾਨ ਕੀਤਾ ਹੈ।
ਅੰਤਰਰਾਜੀ ਸਰਹੱਦਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ, ਇਸ ਪ੍ਰਕੋਪ ਨੇ ਹੋਟਲ ਨੂੰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ ਅਤੇ ਵਿਕਟੋਰੀਆ ਦੇ ਹਫਤਾਵਾਰੀ ਅੰਤਰਰਾਸ਼ਟਰੀ ਯਾਤਰੀਆਂ ਦੀ ਕੈਪ ਵਿੱਚ ਯੋਜਨਾਬੱਧ ਵਾਧੇ 'ਤੇ ਵੀ ਅਸਥਾਈ ਰੋਕ ਲਗਾ ਦਿੱਤੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ। ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ