ਐਸ ਬੀ ਐਸ ਰੇਡਿਓ ਦੀ ਨਵੀਂ ਦਿੱਖ ਵਾਲੀ ਐਪ ਨੂੰ ਵਰਤਦੇ ਹੋਏ ਤੁਸੀਂ ਪੋਡਕਾਸਟ, ਖਬਰਾਂ, ਲਾਈਵ ਰੇਡਿਓ ਜਾਂ ਆਨ-ਡਿਮਾਂਡ ਨੂੰ 60 ਤੋਂ ਵੀ ਜਿਆਦਾ ਭਾਸ਼ਾਵਾਂ ਵਿੱਚ ਐਸਬੀਐਸ ਰੇਡਿਓ 1,2 ਅਤੇ ਉੱਤੇ ਸੁਣ ਸਕਦੇ ਹੋ। ਅਤੇ ਉੱਤੇ ਸੰਗੀਤ ਦਾ ਅਨੰਦ ਮਾਣ ਸਕਦੇ ਹੋ। ਇਸ ਦੇ ਨਾਲ ਐਸ ਬੀ ਐਸ ਅੰਗਰੇਜ਼ੀ ਪੋਡਕਾਸਟ ਜਿਹਨਾਂ ਵਿੱਚ ‘’ ਅਤੇ ਐਨ ਆਈ ਟੀਵੀ ਦਾ ਦਾ ਅਨੰਦ ਵੀ ਮਾਣ ਸਕਦੇ ਹੋ।
ਐਸ ਬੀ ਐਸ ਰੇਡੀਓ ਨੂੰ ਇੱਥੋਂ ਮੁਫਤ ਪ੍ਰਾਪਤ ਕਰੋ।

Select languages under My Audio by tapping the settings icon. Source: SBS
ਐਂਡਰੋਇਡ ਫੋਨ ਵਰਤਣ ਵਾਲੇ ਤੋਂ ਪ੍ਰਾਪਤ ਕਰ ਸਕਦੇ ਹਨ।
ਅਗਰ ਤੁਸੀਂ ਪਹਿਲਾਂ ਤੋਂ ਹੀ ਐਸ ਬੀ ਐਸ ਰੇਡਿਓ ਐਪ ਵਰਤ ਰਹੇ ਹੋ ਤਾਂ ਇਸ ਦਾ ਇੱਕ ਅਪਡੇਟ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਐਪ ਸਟੋਰ ਜਾਂ ਗੂਗਲ ਪਲੇਅ ਤੇ ਜਾ ਕਿ ਸਕਰੀਨ ਤੇ ਦਿਖਣ ਵਾਲੇ ਨਿਰਦੇਸ਼ਾਂ ਦੀ ਪਾਲਣਾ ਕਰੋ।


ਆਪਣੀ ਭਾਸ਼ਾ ਦੇ ਪਰੋਗਰਾਮਾਂ ਨੂੰ ਖੋਜਣ ਦਾ ਤਰੀਕਾ:
ਪਹਿਲੀ ਵਾਰ ਐਪ ਵਰਤਣ ਸਮੇਂ, ਆਪਣੀ ਪਸੰਦੀਦਾ ਭਾਸ਼ਾ ਦੀ ਚੋਣ ਕਰੋ।
ਇਸ ਤੋਂ ਅਲਾਵਾ ਤੁਸੀਂ ਆਪਣੀ ਭਾਸ਼ਾ ਦੀ ਚੋਣ ‘ਮਾਈ ਆਡੀਓ’ ਟੈਬ ਤੇ ਜਾ ਕੇ ਵੀ ਕਰ ਸਕਦੇ ਹੋ। ਉੱਪਰ ਸੱਜੇ ਪਾਸੇ ਉਪਲਬਧ ਸੈਟਿੰਗਸ ਬਟਨ ਨੂੰ ਦਬਾਓ। ਇਸ ਤੋਂ ਬਾਅਦ ‘ਲੈਂਗੂਏਜ ਪਰੈਫਰੈਂਸ’ ਤੇ ਜਾ ਕੇ ਆਪਣੀ ਭਾਸ਼ਾ ਨੂੰ ਚੁਣੋ।

Discover podcasts in over 60 languages Source: SBS
ਸਕਰੀਨ ਦੇ ਥੱਲੇ ਬਣੇ ਮੀਨੂ ਤੋਂ ਐਪ ਦੀਆਂ ਹੋਰ ਸਹੂਲਤਾਂ ਬਾਰੇ ਜਾਣੋ।
ਹੋਮ ਟੈਬ ਵਿੱਚ, ਐਸ ਬੀ ਐਸ ਭਰ ਦੀਆਂ ਵਿਸ਼ੇਸ਼ਤਾਵਾਂ ਅਤੇ ਨਵੀਆਂ ਸਮੱਗਰੀਆਂ ਪ੍ਰਾਪਤ ਕਰੋ।
ਰੇਡਿਓ ਟੈਬ ਉਹ ਜਗ੍ਹਾ ਹੈ ਜਿੱਥੇ ਤੁਸੀਂ ਲਾਈਵ ਰੇਡਿਓ ਸੁਣ ਸਕਦੇ ਹੋ। ਆਪਣੇ ਪਸੰਦੀਦਾ ਸਥਾਨ ਨੂੰ ਲੱਭਣ ਲਈ ਸਿਖਰ ਤੋਂ ਖੱਬੇ ਜਾਂ ਸੱਜੇ ਸਵਾਈਪ ਕਰੋ।
ਇੱਕ ਵਾਰ ਜਦੋਂ ਤੁਸੀਂ ਇਸ ਨੂੰ ਲੱਭ ਲੈਂਦੇ ਹੋ ਤਾਂ ਚੈਨਲ ਦੇ ਗਾਈਡ ਤੱਕ ਪਹੁੰਚਣ ਲਈ ਉਪਰਲੇ ਸੱਜੇ ਪਾਸੇ ਵਾਲੇ ਵਿਕਲਪ ਤੋਂ ‘ਸੀ ਸਕੈਯੂਅਲ’ ਜਾਂ ‘ਸੀ ਫੁੱਲ ਸਕੈਯੂਅਲ’ ਉੱਤੇ ਟੈਪ ਕਰੋ।
ਪਲੇਲਿਸਟ ਨੂੰ ਦੇਖਣ ਲਈ ‘ਸੀ ਫੁੱਲ ਲਿਸਟ’ ਤੇ ਟੈਪ ਕਰਦੇ ਹੋਏ ਗਾਣੇ ਦਾ ਨਾਮ ਅਤੇ ਗਾਇਕ ਬਾਰੇ ਜਾਣਕਾਰੀ ਹਾਸਲ ਕਰੋ।
ਐਸ ਬੀ ਐਸ ਪੋਡਕਾਸਟਾਂ ਦੀ ਪੂਰੀ ਸ਼੍ਰੇਣੀ ਦਾ ਪਤਾ ਲਗਾਉਣ ਲਈ ਪੋਡਕਾਸਟ ਟੈਬ ‘ਤੇ ਟੈਪ ਕਰੋ।
‘ਮਾਈ ਆਡੀਓ’ ਉਹ ਜਗ੍ਹਾ ਹੈ ਜਿੱਥੇ ਤੁਸੀਂ ਆਪਣੇ ਮਨਪਸੰਦ ਪਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਲੱਭ ਸਕਦੇ ਹੋ ਜਿਹਨਾਂ ਦੀ ਤੁਸੀਂ ਪਾਲਣਾ ਕੀਤੀ ਹੈ।
ਆਪਣੇ ਪਸੰਦੀਦਾ ਸ਼ੋਅ ਉੱਤੇ ਜਾਣ ਦਾ ਤਰੀਕਾ:
ਆਪਣੇ ਮਨਪਸੰਦ ਪੋਰਗਰਾਮਾਂ ਵਿੱਚੋਂ ਕਿਸੇ ਨੂੰ ਮਿਸ ਨਾ ਕਰੋ। ਕਿਸੇ ਸ਼ੋਅ ਨੂੰ ਫਾਲੋ ਕਰਨ ਲਈ ਰੇਡਿਓ ਜਾਂ ਪੋਡਕਾਸਟ ਟੈਬਾਂ ਵਿੱਚ ਕਿਸੇ ਇੱਕ ਦੀ ਚੋਣ ਕਰੋ ਅਤੇ ‘ਫਾਲੋ’ ਉੱਤੇ ਟੈਪ ਕਰੋ। ਫੇਰ ਇਹ
‘ਮਾਈ ਆਡੀਓ’ ਟੈਬ ਵਿੱਚ ਦਿਖਾਈ ਦੇਣਗੇ। ਤੁਸੀਂ ਸੈਟਿੰਗਾਂ ਦੇ ਅਧੀਨ ਆਪਣੀਆਂ ਸੂਚਨਾਵਾਂ ਨੂੰ ਨਿਯੰਤਰਿਤ ਕਰ ਸਕਦੇ ਹੋ।