ਡੇਨੀਅਲ ਐਂਡਰਿਊਜ਼ ਨੇ ਐਲਾਨ ਕੀਤਾ ਹੈ ਕਿ ਉਹ ਲਗਭਗ ਇੱਕ ਦਹਾਕੇ ਬਾਅਦ ਵਿਕਟੋਰੀਆ ਦੇ ਪ੍ਰੀਮੀਅਰ ਦਾ ਅਹੁਦਾ ਛੱਡ ਦੇਣਗੇ।
ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ, ਐਂਡਰਿਊਜ਼ ਨੇ ਕਿਹਾ ਕਿ ਪ੍ਰਭਾਵੀ ਤੌਰ ਤੇ ਉਹ ਬੁੱਧਵਾਰ ਸ਼ਾਮ 5 ਵਜੇ ਤੋਂ ਪ੍ਰੀਮੀਅਰ ਅਤੇ ਮਲਗ੍ਰੇਵ ਲਈ ਮੈਂਬਰ ਵਜੋਂ ਅਸਤੀਫਾ ਦੇ ਦੇਣਗੇ।
ਪ੍ਰੈੱਸ ਕਾਨਫਰੈਂਸ 'ਚ ਉਨ੍ਹਾਂ ਕਿਹਾ ਕਿ “ਇਹ ਅਹੁਦਾ ਮੇਰੇ ਜੀਵਨ ਦਾ ਸਨਮਾਨ ਰਿਹਾ ਹੈ"।
ਐਂਡਰਿਊਜ਼ ਨਵੰਬਰ 2014 ਵਿੱਚ ਪ੍ਰੀਮੀਅਰ ਬਣੇ, ਅਤੇ ਉਨ੍ਹਾਂ ਦੀ ਪ੍ਰਧਾਨਗੀ 2018 ਅਤੇ 2022 ਵਿੱਚ ਲੇਬਰ ਨੂੰ ਦੋ ਹੋਰ ਜਿੱਤਾਂ ਵੱਲ ਲੈ ਗਈ ।
ਉਨ੍ਹਾਂ ਕਿਹਾ ਕਿ ਅਗਲਾ ਪ੍ਰੀਮੀਅਰ ਕਾਕਸ ਜਾਂ ਲੇਬਰ ਪਾਰਟੀ ਦੇ ਮੈਂਬਰਾਂ ਦੁਆਰਾ ਤੈਅ ਕੀਤਾ ਜਾਵੇਗਾ।