ਕੋਵਿਡ -19 ਅਪਡੇਟ: ਨਵੇਂ ਵੇਰੀਐਂਟ ਓਮਿਕਰੋਨ ਦੇ ਹੋਰ ਦੇਸ਼ਾਂ ਵਿੱਚ ਪਾਏ ਜਾਣ ਤੋਂ ਬਾਅਦ ਡਬਲਯੂ ਐਚ ਓ ਵਲੋਂ 'ਅਨੁਕੂਲ' ਪਾਬੰਦੀਆਂ ਦਾ ਸੁਝਾਅ

ਇਹ 2 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Director General Tedros

WHO director-general Tedros Adhanom Ghebreyesus says that blanket bans do not prevent the spread of Omicron variant. Source: AAP

  • ਵਰਲਡ ਹੈਲਥ ਔਰਗਨਾਇਜ਼ੇਸ਼ਨ ਦੇ ਡਾਇਰੈਕਟਰ - ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਦਾ ਕਹਿਣਾ ਹੈ ਕਿ ਪੂਰਨ ਪ੍ਤਿਬੰਧ ਓਮਿਕਰੋਨ ਵੇਰੀਐਂਟ ਦੇ ਫੈਲਣ ਨੂੰ ਨਹੀਂ ਰੋਕਦਾ ਪਰ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ 'ਤੇ ਭਾਰੀ ਬੋਝ ਪਾਉਂਦਾ ਹੈ। ਵੇਰੀਐਂਟ ਹੁਣ 23 ਦੇਸ਼ਾਂ 'ਚ ਪਹੁੰਚ ਚੁੱਕਾ ਹੈ।
  • ਡਬਲਯੂ ਐਚ ਓ ਵਲੋਂ ਦੇਸ਼ਾਂ ਦੇ ਮਾਰਗਦਰਸ਼ਨ ਵਿੱਚ ਕਿਹਾ ਗਿਆ ਹੈ ਕਿ ਸੰਕਰਮਣ ਦੇ ਵਧੇਰੇ ਜੋਖਮ ਵਾਲੇ ਲੋਕਾਂ ਨੂੰ ਯਾਤਰਾ ਮੁਲਤਵੀ ਕਰਨੀ ਚਾਹੀਦੀ ਹੈ।
  • ਐਨ ਐਸ ਡਬਲਯੂ ਵਿੱਚ ਓਮਿਕਰੋਨ ਵੇਰੀਐਂਟ ਦੇ ਸਤਵੇਂ ਕੇਸ ਦੀ ਪੁਸ਼ਟੀ ਹੋਈ ਹੈ। ਇਹ ਵਿਅਕਤੀ ਦੱਖਣੀ ਅਫ਼ਰੀਕਾ ਵਿੱਚ ਨਹੀਂ ਗਿਆ। ਐਨ ਐਸ ਡਬਲਯੂ ਹੈਲਥ ਨੂੰ ਚਿੰਤਾ ਹੈ ਕਿ ਇਹ ਟ੍ਰਾਂਸਮਿਸ਼ਨ ਦੋਹਾ ਤੋਂ ਫਲਾਈਟ ਵਿੱਚ ਹੋਇਆ ਹੋ ਸਕਦਾ ਹੈ।
  • ਵਿਕਟੋਰੀਆ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਇਹ 'ਸੰਭਾਵਨਾ' ਹੈ ਕਿ ਓਮਿਕਰੋਨ ਵੇਰੀਐਂਟ ਪਹਿਲਾਂ ਹੀ ਕਮਿਊਨਿਟੀ ਵਿੱਚ ਹੈ। ਵਿਕਟੋਰੀਆ ਵਿੱਚ ਹੁਣ ਤੱਕ ਇਸ ਵੇਰੀਐਂਟ ਦਾ ਕੋਈ ਕੇਸ ਨਹੀਂ ਹੈ।
  • ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਕੇਸਾਂ ਦੀ ਗਿਣਤੀ ਹੁਣ ਘੱਟ ਪ੍ਰਸੰਗਿਕ ਹੈ ਕਿਉਂਕਿ ਟੀਕਾਕਰਨ ਦੀਆਂ ਦਰਾਂ ਵੱਧ ਹਨ।
  • ਕੁਈਨਜ਼ਲੈਂਡ ਦੀ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਦਾ ਕਹਿਣਾ ਹੈ ਕਿ ਗੋਲਡ ਕੋਸਟ ਵਿੱਚ ਕੱਲ੍ਹ ਸਕਾਰਾਤਮਕ ਟੈਸਟ ਕਰਨ ਵਾਲਾ ਵਿਅਕਤੀ ਬਲੈਕ ਫ੍ਰਾਈਡੇ ਦੀ ਵਿਕਰੀ ਦੌਰਾਨ ਕਮਿਊਨਿਟੀ ਵਿੱਚ ਸਰਗਰਮ ਸੀ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,419 ਮਾਮਲੇ ਅਤੇ 10 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 271 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ।

ਏ ਸੀ ਟੀ ਨੇ ਅੱਠ ਕੇਸ ਦਰਜ ਕੀਤੇ ਅਤੇ ਐਨ ਟੀ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ,


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 2 December 2021 3:21pm
Updated 12 August 2022 3:01pm
By SBS/ALC Content, Sumeet Kaur
Source: SBS


Share this with family and friends