Key Points
- ਸਤੰਬਰ ਤੋਂ ਬਾਅਦ ਕੋਵਿਡ-19 ਉਪਾਵਾਂ ਲਈ ਆਸਟ੍ਰੇਲੀਆ ਖਰਚ ਕਰੇਗਾ 1.4 ਬਿਲੀਅਨ ਡਾਲਰ
- ਵਿਕਟੋਰੀਆ ਨੇ ਜਨਤਕ ਆਵਾਜਾਈ ਉੱਤੇ ਫੇਸ ਮਾਸਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਨੂੰ ਕੀਤੇ 100 ਤੋਂ ਵੀ ਵੱਧ ਜੁਰਮਾਨੇ
ਸਿਹਤ ਅਧਿਕਾਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਅਲਬਨੀਜ਼ੀ ਸਰਕਾਰ ਵੱਲੋਂ 1.4 ਬਿਲੀਅਨ ਡਾਲਰ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਕੋਵਿਡ-19 ਪ੍ਰਤੀਕਿਰਿਆ ਉਪਾਅ 31 ਦਸੰਬਰ ਤੱਕ ਵਧਾ ਦਿੱਤੇ ਗਏ ਹਨ।
ਪਹਿਲਾਂ, ਇਹ ਉਪਾਅ 30 ਸਤੰਬਰ ਨੂੰ ਖਤਮ ਹੋਣ ਵਾਲੇ ਸਨ।
1.4 ਬਿਲੀਅਨ ਵਿੱਚੋਂ 840 ਮਿਲੀਅਨ ਡਾਲਰ ਏਜਡ ਕੇਅਰ ਸਪੋਰਟਸ ਪ੍ਰੋਗਰਾਮ ਲਈ ਅਤੇ 48 ਮਿਲੀਅਨ ਜੀ.ਪੀ ਦੀ ਅਗਵਾਈ ਵਾਲੇ 'ਰੈਸਪੀਰੇਟਰੀ ਕਲੀਨਿਕਾਂ' ਨੂੰ ਪ੍ਰਦਾਨ ਕੀਤੇ ਜਾਣਗੇ।
ਬਾਕੀ ਦੇ 235 ਮਿਲੀਅਨ ਡਾਲਰ ਏਜਡ ਕੇਅਰ, ਪ੍ਰਾਇਮਰੀ ਕੇਅਰ, ਡਿਸਐਬਿਲਟੀ ਕੇਅਰ, ਫਸਟ ਨੇਸ਼ਨਜ਼ ਸਿਹਤ ਸੇਵਾਵਾਂ ਅਤੇ ਫਰੰਟਲਾਈਨ ਹੈਲਥਕੇਅਰ ਵਰਕਰਾਂ ਲਈ ਪੀ.ਪੀ.ਈ, ਇਲਾਜ ਅਤੇ ਰੈਪਿਡ ਟੈਸਟ ਕਿੱਟਾਂ ਖਰੀਦਣ ਲਈ ਖਰਚ ਕੀਤੇ ਜਾਣਗੇ।
ਸ਼੍ਰੀ ਬਟਲਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਮਾਮਲਿਆਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਸ਼੍ਰੀ ਬਟਲਰ ਨੇ ਦੱਸਿਆ ਕਿ ਜੁਲਾਈ ਦੇ ਅਖ਼ੀਰ ਵਿੱਚ ਇਹ ਲਹਿਰ ਸਿਖਰ ਉੱਤੇ ਹੋਣ ਤੋਂ ਬਾਅਦ ਹੁਣ ਕੇਸਾਂ ਦੀ ਗਿਣਤੀ ਲਗਭਗ 85 ਪ੍ਰਤੀਸ਼ਤ ਘੱਟ ਹੋ ਗਈ ਹੈ ਅਤੇ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਭਗ 70 ਪ੍ਰਤੀਸ਼ਤ ਕਮੀ ਆਈ ਹੈ।
ਇਸ ਸਮੇਂ ਪ੍ਰਕੋਪ ਦਾ ਸਾਹਮਣਾ ਕਰ ਰਹੇ ਏਜਡ ਕੇਅਰ ਸਹੂਲਤਾਂ ਦੀ ਗਿਣਤੀ ਵਿੱਚ ਤਿੰਨ ਚੌਥਾਈ ਤੋਂ ਵੀ ਵੱਧ ਗਿਰਾਵਟ ਆਈ ਹੈ ਅਤੇ ਮੌਤ ਦਰ ਵਿੱਚ ਡੇਢ ਤੋਂ ਵੀ ਜ਼ਿਆਦਾ ਗਿਰਾਵਟ ਦੇਖੀ ਗਈ ਹੈ।
ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਨੇ ਟਵੀਟ ਕਰ ਕਿ ਕਿਹਾ ਕਿ ਦੂਜੀ ਬੂਸਟਰ ਜਾਂ ਚੌਥੀ ਵੈਕਸੀਨ ਲਗਾਉਣ ਵਾਲਿਆਂ ਵਿੱਚ ਕੋਵਿਡ-19 ਤੋਂ ਮਰਨ ਦਾ ਜੋਖ਼ਮ ਚਾਰ ਗੁਣਾ ਘੱਟ ਜਾਂਦਾ ਹੈ।
ਉਹਨਾਂ ਕਿਹਾ ਕਿ ਸਪੱਸ਼ਟ ਤੌਰ ਉੱਤੇ ਸੁਨੇਹਾ ਇਹੀ ਹੈ ਕਿ ਜਲਦ ਤੋਂ ਜਲਦ ਬੂਸਟਰ ਟੀਕਾ ਲਗਵਾਉਣਾ ਚਾਹੀਦਾ ਹੈ।
ਸ਼੍ਰੀ ਸਟਨ ਦਾ ਮੰਨਣਾ ਹੈ ਕਿ ਭਵਿੱਖ ਦੀਆਂ ਕੋਵਿਡ-19 ਲਹਿਰਾਂ ਪਿਛਲੀਆਂ ਲਹਿਰਾਂ ਜਿੰਨੀਆਂ ਗੰਭੀਰ ਨਹੀਂ ਹੋਣਗੀਆਂ।
ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਨਵੇਂ ਵੈਰੀਅੰਟ ਆਉਂਦੇ ਰਹਿਣਗੇ ਪਰ ਇਹਨਾਂ ਤੋਂ ਜ਼ਿਆਦਾ ਘੱਟ ਰਹੀ 'ਹਾਈਬ੍ਰਿਡ ਇਮਿਊਨਿਟੀ' ਵਧੇਰੇ ਹਾਨੀਕਾਰਕ ਹੈ।
ਇਸ ਦੌਰਾਨ ਏ.ਏ.ਪੀ ਵੱਲੋਂ ਜਾਰੀ ਰਿਪੋਰਟ ਮੁਤਾਬਕ ਵਿਕਟੋਰੀਆ ਵਿੱਚ ਜਨਤਕ ਟ੍ਰਾਂਸਪੋਰਟ ਦੀ ਵਰਤੋਂ ਦੌਰਾਨ ਫੇਸ ਮਾਸਕ ਨਿਯਮਾਂ ਦੀ ਪਾਲਣਾ ਨਾ ਕਰਨ ਉੱਤੇ ਯਾਤਰੀਆਂ ਨੂੰ 100 ਤੋਂ ਵੱਧ ਜ਼ੁਰਮਾਨੇ ਅਤੇ 1,81,000 ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।