- ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ 5 ਫਰਵਰੀ ਨੂੰ ਰਾਜ ਦੀਆਂ ਸਰਹੱਦਾਂ ਦੁਬਾਰਾ ਖੋਲ੍ਹਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟਦੇ ਹੋਏ ਕਿਹਾ ਹੈ ਕਿ ਦੇਸ਼ ਭਰ ਵਿੱਚ ਓਮਿਕਰੋਨ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਅੱਗੇ ਵਧਣਾ “ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰਾਨਾ” ਹੋਵੇਗਾ।
- ਆਸਟਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਡਾਕਟਰ ਉਮਰ ਖੋਰਸ਼ੀਦ ਨੇ ਇਸ ਫੈਸਲੇ ਲਈ ਸ੍ਰੀ ਮੈਕਗੌਵਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਾਜ ਦੀ ਸਖ਼ਤ ਸਰਹੱਦ ਨੂੰ "ਹੇਠਾਂ ਆਉਣ ਦੀ ਲੋੜ ਹੈ।"
- ਐਨ ਐਸ ਡਬਲਯੂ ਨੇ ਸ਼ੁੱਕਰਵਾਰ ਨੂੰ 46 ਕੋਵਿਡ -19 ਮੌਤਾਂ ਦੀ ਰਿਪੋਰਟ ਕੀਤੀ, ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜ ਵਿੱਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਵਿਕਟੋਰੀਆ ਵਿੱਚ 20, ਕੁਈਨਜ਼ਲੈਂਡ ਵਿੱਚ 13, ਅਤੇ ਤਸਮਾਨੀਆ ਵਿੱਚ ਇੱਕ ਮੌਤ ਦਰਜ ਕੀਤੀ ਗਈ ਹੈ।
- ਪਿਛਲੇ 24 ਘੰਟਿਆਂ ਦੌਰਾਨ ਐਨ ਐਸ ਡਬਲਯੂ ਅਤੇ ਵਿਕਟੋਰੀਆ ਦੋਵਾਂ ਵਿੱਚ ਹਸਪਤਾਲ ਭਰਤੀਆਂ ਵਿੱਚ ਕਮੀ ਆਈ ਹੈ - ਵਿਕਟੋਰੀਆ ਵਿੱਚ 1,206 ਤੋਂ 1,096 ਤੱਕ ਨੌਂ ਪ੍ਰਤੀਸ਼ਤ ਅਤੇ ਐਨ ਐਸ ਡਬਲਯੂ ਵਿੱਚ 2,781 ਤੋਂ 2,743 ਤੱਕ ਇੱਕ ਪ੍ਰਤੀਸ਼ਤ ਦੇ ਲਗਭਗ ਕਮੀ ਦੇਖਣ ਨੂੰ ਮਿਲੀ ਹੈ।
- ਐਨ ਐਸ ਡਬਲਯੂ ਦੇ ਮੁੱਖ ਸਿਹਤ ਅਧਿਕਾਰੀ ਕੈਰੀ ਚਾਂਟ ਨੇ ਕਿਹਾ ਕਿ "ਕਈ ਕਿਸਮ ਦੇ ਸੰਕੇਤ" ਭਾਈਚਾਰੇ ਵਿੱਚ ਵਾਇਰਸ ਦਾ ਫੈਲਾਅ ਹੌਲੀ ਹੋਣ ਵੱਲ ਇਸ਼ਾਰਾ ਕਰ ਰਹੇ ਹਨ।
- ਕੁਈਨਜ਼ਲੈਂਡ ਦੀ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਨੇ ਘੋਸ਼ਣਾ ਕੀਤੀ ਕਿ ਸੋਮਵਾਰ ਤੋਂ, ਕੁਈਨਜ਼ਲੈਂਡਰ ਆਪਣੇ ਦੂਜੇ ਟੀਕੇ ਦੇ ਤਿੰਨ ਮਹੀਨਿਆਂ ਬਾਅਦ ਕੋਵਿਡ ਵੈਕਸੀਨ ਦੇ ਬੂਸਟਰ ਸ਼ਾਟ ਲਈ ਯੋਗ ਹੋਣਗੇ।
- ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਰੈਪਿਡ ਐਂਟੀਜੇਨ ਟੈਸਟਾਂ ਦੀ ਕੀਮਤ ਵਿੱਚ ਹੋਏ ਵਾਧੇ ਦੀ ਜਾਂਚ ਸ਼ੁਰੂ ਕੀਤੀ ਹੈ।
- ਇੱਕ ਸੰਯੁਕਤ ਰਾਸ਼ਟਰ-ਸਮਰਥਿਤ ਸੌਦੇ ਦੇ ਤਹਿਤ ਗਰੀਬ ਦੇਸ਼ਾਂ ਨੂੰ ਮਹਾਂਮਾਰੀ ਨਾਲ ਲੜਨ ਵਿੱਚ ਇੱਕ ਹਥਿਆਰ ਵਜੋਂ ਵੇਖੀ ਜਾਂਦੀ ਦਵਾਈ ਤੱਕ ਵਿਆਪਕ ਪਹੁੰਚ ਪ੍ਰਦਾਨ ਕਰਨ ਲਈ ਅਫਰੀਕਾ, ਏਸ਼ੀਆ ਅਤੇ ਮੱਧ ਪੂਰਬ ਵਿੱਚ ਲਗਭਗ 30 ਜੈਨਰਿਕ ਡਰੱਗ ਨਿਰਮਾਤਾ ਮਰਕ ਐਂਡ ਕੋ ਦੀ ਕੋਵਿਡ-19 ਗੋਲੀ ਦੇ ਸਸਤੇ ਸੰਸਕਰਣ ਬਣਾਉਣਗੇ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਿਤ ਕੀਤੇ ਹਨ।
ਕੋਵਿਡ-19 ਦੇ ਅੰਕੜੇ:
ਐਨ ਐਸ ਡਬਲਯੂ ਵਿੱਚ 25,168 ਨਵੇਂ ਮਾਮਲੇ ਅਤੇ 46 ਮੌਤਾਂ ਦਰਜ ਕੀਤੀਆਂ ਗਈਆਂ ਹਨ , ਜਦੋਂ ਕਿ ਵਿਕਟੋਰੀਆ ਵਿੱਚ 18,167 ਮਾਮਲੇ ਅਤੇ 20 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੁਈਨਜ਼ਲੈਂਡ ਵਿੱਚ 16,031 ਨਵੇਂ ਮਾਮਲੇ ਅਤੇ 13 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਤਸਮਾਨੀਆ ਵਿੱਚ 866 ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: