ਕੋਵਿਡ -19 ਅਪਡੇਟ: ਵਿਕਟੋਰੀਆ ਨੇ ਅੱਜ ਅੱਧੀ ਰਾਤ ਤੋਂ ਪਾਬੰਦੀਆਂ ਵਿੱਚ ਹੋਰ ਢਿੱਲ ਦੇਣ ਦਾ ਕੀਤਾ ਐਲਾਨ

ਇਹ 18 ਨਵੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Melbourne Skyline

Victorians are set to enjoy greater freedoms with restrictions easing from midnight and state approaching the 90 per cent vaccination target this weekend. Source: AAP Image/LUIS ASCUI

  • ਵਿਕਟੋਰੀਆ ਵਿੱਚ ਅੱਜ ਅੱਧੀ ਰਾਤ ਤੋਂ ਪਾਬੰਦੀਆਂ ਸੌਖੀਆਂ ਹੋ ਜਾਣਗੀਆਂ ਅਤੇ ਸਾਰੇ ਟੀਕਾਕਰਨ ਵਾਲੇ ਲੋਕਾਂ ਲਈ ਘਣਤਾ ਦੀਆਂ ਸੀਮਾਵਾਂ ਹਟਾ ਦਿੱਤੀਆਂ ਜਾਣਗੀਆਂ।

  • ਵਿਕਟੋਰੀਆ ਨੇ ਆਈਸੋਲੇਸ਼ਨ ਨਿਯਮਾਂ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਸਕਾਰਾਤਮਕ ਮਾਮਲਿਆਂ ਨੂੰ ਹੁਣ 10 ਦਿਨਾਂ ਲਈ ਕੁਆਰੰਟੀਨ ਕਰਨਾ ਪਵੇਗਾ ਅਤੇ ਨਜ਼ਦੀਕੀ ਸੰਪਰਕਾਂ ਨੂੰ ਸਿਰਫ਼ ਉਦੋਂ ਤੱਕ ਕੁਆਰੰਟੀਨ ਕਰਨਾ ਪਵੇਗਾ ਜਦੋਂ ਤੱਕ ਉਹ ਆਪਣੀ ਨਕਾਰਾਤਮਕ ਰਿਪੋਰਟ ਪ੍ਰਾਪਤ ਨਹੀਂ ਕਰ ਲੈਂਦੇ। ਹਾਲਾਂਕਿ, ਘਰੇਲੂ ਸੰਪਰਕਾਂ ਨੂੰ ਕੁਆਰੰਟੀਨ ਕਰਨਾ ਹੋਵੇਗਾ।
  • ਵਿਕਟੋਰੀਆ ਦੀ ਸੰਸਦ ਨੇ ਮਹਾਂਮਾਰੀ ਸ਼ਕਤੀਆਂ ਬਿੱਲ 'ਤੇ ਬਹਿਸ ਨੂੰ ਮੁਲਤਵੀ ਕਰ ਦਿੱਤਾ ਹੈ।
  • ਨੋਰਦਰਨ ਟੈਰੀਟੋਰੀ ਅਧਿਕਾਰੀ ਪ੍ਰਕੋਪ ਦੇ ਸਰੋਤ ਦਾ ਪਤਾ ਲਗਾਉਣ ਲਈ ਜੀਨੋਮਿਕ ਕ੍ਰਮ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।
  • ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਕਿ 80 ਪ੍ਰਤੀਸ਼ਤ ਤੋਂ ਵੱਧ ਦੋਹਰੇ ਟੀਕਿਆਂ ਦੇ ਨਾਲ, ਹੁਣ ਸਮਾਂ ਆ ਗਿਆ ਹੈ ਕਿ ਸਰਕਾਰਾਂ ਪਿੱਛੇ ਹਟਣ ਅਤੇ ਆਸਟ੍ਰੇਲੀਆਈ ਲੋਕਾਂ ਦੀ  ਜ਼ਿੰਦਗੀ ਮੁੜ ਲੀਹ ਤੇ ਆ ਜਾਵੇ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1007 ਮਾਮਲੇ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 262 ਨਵੇਂ ਭਾਈਚਾਰਕ ਮਾਮਲੇ ਅਤੇ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਏ ਸੀ ਟੀ ਨੇ 25 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਹਨ।


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 18 November 2021 3:31pm
By SBS/ALC Content
Source: SBS


Share this with family and friends