- ਵਿਕਟੋਰੀਆ ਦੀਆਂ ਕੋਵਿਡ-19 ਪਾਬੰਦੀਆਂ ਵਿੱਚ ਵਧੇਰੇ ਰਾਹਤ ਅੱਜ ਤੋਂ ਹੋਵੇਗੀ ਲਾਗੂ।
- ਐਨ ਐਸ ਡਬਲਯੂ ਅਧਿਕਾਰੀ ਨਿਵਾਸੀਆਂ ਨੂੰ ਕੋਵਿਡ-ਸੁਰੱਖਿਅਤ ਤਰੀਕੇ ਨਾਲ ਹੇਲੋਵੀਨ ਮਨਾਉਣ ਦੀ ਕਰ ਰਹੇ ਹਨ ਅਪੀਲ।
- ਵਿਕਟੋਰੀਆ ਕੋਵਿਡ-19 ਟੀਕਾਕਰਨ ਲਈ ਡਾਕਟਰੀ ਛੋਟਾਂ ਦੇ ਆਲੇ-ਦੁਆਲੇ ਦੇ ਨਿਯਮਾਂ ਨੂੰ ਕਰੇਗਾ ਸਖ਼ਤ।
ਵਿਕਟੋਰੀਆ
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,656 ਨਵੇਂ ਮਾਮਲੇ ਅਤੇ 10 ਮੌਤਾਂ ਦਰਜ ਕੀਤੀਆਂ ਗਈਆਂ ਹਨ, ਇਸਦੇ ਨਾਲ ਹੀ ਰਾਜ ਅੱਜ ਸ਼ਾਮ 6 ਵਜੇ ਤੋਂ ਹੋਰ ਪਾਬੰਦੀਆਂ ਨੂੰ ਸੌਖਾ ਬਣਾਉਣ ਦੀ ਤੇਰੀ ਕਰ ਰਿਹਾ ਹੈ।
ਗੈਰ-ਜ਼ਰੂਰੀ ਰਿਟੇਲ ਕਾਰੋਬਾਰ ਕਈ ਹਫ਼ਤਿਆਂ ਬਾਅਦ ਪਹਿਲੀ ਵਾਰ ਮੁੜ ਖੁੱਲ੍ਹਣਗੇ, ਅਤੇ ਰੈਸਟੋਰੈਂਟਾਂ, ਪੱਬਾਂ ਅਤੇ ਕੈਫੇ ਲਈ ਸਮਰੱਥਾ ਸੀਮਾਵਾਂ ਵਧ ਜਾਣਗੀਆਂ।
ਮੈਲਬੌਰਨ ਅਤੇ ਖੇਤਰੀ ਵਿਕਟੋਰੀਆ ਵਿਚਕਾਰ ਯਾਤਰਾ 'ਤੇ ਪਾਬੰਦੀ ਖ਼ਤਮ ਹੋ ਜਾਵੇਗੀ, ਜਿਸ ਨਾਲ ਵਿਕਟੋਰੀਆ ਭਰ ਵਿੱਚ ਬੇਰੋਕ ਆਵਾਜਾਈ ਦੀ ਇਜਾਜ਼ਤ ਹੋਵੇਗੀ, ਮਹਾਨਗਰ ਦੇ ਵਸਨੀਕਾਂ ਨੂੰ ਮੈਲਬੌਰਨ ਕੱਪ ਲੌਂਗ ਵੀਕੈਂਡ ਲਈ ਖੇਤਰਾਂ ਦਾ ਦੌਰਾ ਕਰਨ ਦੀ ਉਮੀਦ ਹੈ।
ਹੁਣ ਬਾਹਰ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ ਪਰ ਇੰਡੋਰ ਸਥਾਨਾਂ ਤੇ ਅਜੇ ਵੀ ਮਾਸਕ ਲੋੜੀਂਦਾ ਹੋਵੇਗਾ।
ਨਿਊ ਸਾਊਥ ਵੇਲਜ਼
ਐਨ ਐਸ ਡਬਲਯੂ ਵਿੱਚ ਸਥਾਨਕ ਤੌਰ 'ਤੇ 268 ਨਵੇਂ ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਲੋਕਾਂ ਨੂੰ ਇਸ ਵੀਕੈਂਡ ਨੂੰ ਕੋਵਿਡ-ਸੁਰੱਖਿਅਤ ਤਰੀਕੇ ਨਾਲ ਹੈਲੋਵੀਨ ਮਨਾਉਣ ਲਈ ਕਿਹਾ ਜਾ ਰਿਹਾ ਹੈ। ਜਸ਼ਨਾਂ ਨੂੰ ਬਾਹਰ ਮਨਾਓ, ਟ੍ਰਿਕ ਐਂਡ ਟ੍ਰੀਟ ਲਈ ਕਟੋਰੀਆਂ ਦੀ ਬਜਾਏ ਬੰਦ ਪੈਕਿੰਗ ਪ੍ਰਦਾਨ ਕਰੋ ਅਤੇ ਟ੍ਰੀਟਸ ਵੰਡਣ ਦੇ ਹੋਰ ਤਰੀਕਿਆਂ 'ਤੇ ਵਿਚਾਰ ਕਰੋ।
ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ
- ਏ ਸੀ ਟੀ ਨੇ 10 ਨਵੇਂ ਮਾਮਲੇ ਦਰਜ ਕੀਤੇ, ਜਿਸ ਨਾਲ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 234 ਹੋ ਗਈ ਹੈ।
- ਵਿਕਟੋਰੀਆ ਕੋਵਿਡ-19 ਟੀਕਾਕਰਨ ਲਈ ਡਾਕਟਰੀ ਛੋਟਾਂ ਬਾਰੇ ਨਿਯਮਾਂ ਨੂੰ ਹੋਰ ਸਖ਼ਤ ਕਰੇਗਾ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ