ਕੋਵਿਡ -19 ਅਪਡੇਟ: ਵਿਕਟੋਰੀਆ ਵਿੱਚ ਕੌਮੀ ਪੱਧਰ ਤੇ ਸਭ ਤੋਂ ਵੱਧ ਮਾਮਲੇ ਦਰਜ

ਇਹ 5 ਅਕਤੂਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Watu wajaa ndani ya jengo lakifalme la maonesho ambako chanjo za COVID-19 zatolewa mjini Melbourne

Watu wajaa ndani ya jengo lakifalme la maonesho ambako chanjo za COVID-19 zatolewa mjini Melbourne Alhamisi, Septemba 2, 2021. Source: AAP Image/Daniel Pockett

  • ਵਿਕਟੋਰੀਆ ਵਿੱਚ ਟੀਕੇ ਦੀਆਂ ਹਜ਼ਾਰਾਂ ਮੁਲਾਕਾਤਾਂ ਉਪਲਬਧ। 
  • ਐਨ ਐਸ ਡਬਲਯੂ ਵਿੱਚ, 67.5 ਪ੍ਰਤੀਸ਼ਤ ਲੋਕਾਂ ਦਾ ਟੀਕਾਕਰਨ ਪੂਰੀ ਤਰ੍ਹਾਂ ਮੁਕੱਮਲ। 
  • ਕੈਨਬਰਾ ਦੇ 12 ਸਾਲਾਂ ਤੋਂ ਵੱਧ ਉਮਰ ਦੇ 94 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਪਹਿਲਾ ਟੀਕਾ ਹਾਸਿਲ। 
  • ਕੁਈਨਜ਼ਲੈਂਡ ਵਿੱਚ ਸਥਾਨਕ ਤੌਰ 'ਤੇ ਦੋ ਨਵੇਂ ਮਾਮਲੇ ਦਰਜ।

ਵਿਕਟੋਰੀਆ

ਵਿਕਟੋਰੀਆ ਨੇ ਸਥਾਨਕ ਤੌਰ 'ਤੇ 1,763 ਨਵੇਂ ਮਾਮਲੇ ਅਤੇ ਚਾਰ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਕਿਸੇ ਵੀ ਆਸਟ੍ਰੇਲੀਆਈ ਰਾਜ ਜਾਂ ਪ੍ਰਦੇਸ਼ ਦੀ ਸਭ ਤੋਂ ਵੱਧ ਰੋਜ਼ਾਨਾ ਗਿਣਤੀ ਹੈ।

ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਫਾਈਜ਼ਰ, ਐਸਟਰਾਜ਼ੇਨੇਕਾ ਅਤੇ ਮਾਡਰਨਾ ਟੀਕਿਆਂ ਲਈ ਹਜ਼ਾਰਾਂ ਮੁਲਾਕਾਤਾਂ ਉਪਲਬਧ ਹਨ। 

ਅੱਜ ਤੋਂ, ਨਿਰਮਾਣ ਉਦਯੋਗ ਸਖਤ ਕੋਵਿਡ -19 ਸੁਰੱਖਿਆ ਪ੍ਰਬੰਧਾਂ ਦੀ ਪਾਲਣਾ ਕਰਦੇ ਹੋਏ ਸਿਰਫ ਟੀਕਾਕਰਣ ਹਾਸਿਲ ਸਟਾਫ ਲਈ ਨੌਕਰੀ ਵਾਲਿਆਂ ਥਾਵਾਂ ਤੇ ਵਾਪਸੀ ਕਰਨ ਲਈ ਦੁਬਾਰਾ ਖੁੱਲ੍ਹ ਰਿਹਾ ਹੈ। 

ਲਾਟ੍ਰੋਬ ਵੈਲੀ ਖੇਤਰ ਅੱਜ ਅੱਧੀ ਰਾਤ ਤੋਂ ਤਾਲਾਬੰਦੀ ਤੋਂ ਬਾਹਰ ਆ ਜਾਵੇਗਾ।  

ਇਥੇ ਆਪਣੇ ਨੇੜੇ ਬਾਰੇ ਜਾਣੋ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 608  ਨਵੇਂ ਮਾਮਲੇ ਅਤੇ 7 ਮੌਤਾਂ ਦਰਜ ਕੀਤੀਆਂ ਹਨ। 

16 ਅਤੇ ਇਸ ਤੋਂ ਵੱਧ ਉਮਰ ਦੇ ਕੁੱਲ 88.5 ਪ੍ਰਤੀਸ਼ਤ ਲੋਕਾਂ ਨੂੰ ਟੀਕੇ ਦੀ ਇੱਕ ਖੁਰਾਕ ਮਿਲ ਚੁੱਕੀ ਹੈ, ਜਦੋਂ ਕਿ ਐਤਵਾਰ 3 ਅਕਤੂਬਰ 2021 ਨੂੰ ਰਾਤ 11.59 ਵਜੇ ਤੱਕ  67.5 ਪ੍ਰਤੀਸ਼ਤ ਲੋਕ ਟੀਕੇ ਦੀਆਂ ਦੋਵੇਂ ਖੁਰਾਕਾਂ ਹਾਸਿਲ ਪਰ ਚੁੱਕੇ ਹਨ। 

ਟਾਰੀ, ਫੌਰਸਟਰ-ਟੰਕਰੀ ਅਤੇ ਮਸਵੈੱਲਬ੍ਰੂਕ ਵਿੱਚ ਮਾਮਲਿਆਂ ਦੀ ਗਿਣਤੀ ਵਧਣ ਕਾਰਨ ਘਰ ਰਹਿਣ ਦੇ ਆਦੇਸ਼ 11 ਅਕਤੂਬਰ ਤੱਕ ਵਧਾ ਦਿੱਤੇ ਗਏ ਹਨ।

ਆਪਣੀ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਵਿੱਚ ਸਥਾਨਕ ਤੌਰ 'ਤੇ 33 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 14 ਮਾਮਲੇ ਕਮਿਊਨਿਟੀ ਵਿੱਚ ਛੂਤਕਾਰੀ ਸਨ। 

12 ਅਤੇ ਇਸ ਤੋਂ ਵੱਧ ਉਮਰ ਦੇ ਕੁੱਲ 94 ਪ੍ਰਤੀਸ਼ਤ ਲੋਕਾਂ ਨੂੰ ਟੀਕੇ ਦੀ ਇੱਕ ਖੁਰਾਕ ਮਿਲ ਚੁੱਕੀ ਹੈ, ਜਦੋਂ ਕਿ 65 ਪ੍ਰਤੀਸ਼ਤ ਤੋਂ ਵੱਧ ਲੋਕ ਟੀਕੇ ਦੀਆਂ ਦੋਵੇਂ ਖੁਰਾਕਾਂ ਹਾਸਿਲ ਕਰ ਚੁੱਕੇ ਹਨ। 

ਇੱਥੇ ਆਪਣਾ ਕੋਵਿਡ -19 ਬੁੱਕ ਕਰਨ ਬਾਰੇ ਜਾਣੋ।

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਆਸਟ੍ਰੇਲੀਆ ਨਵੰਬਰ ਦੇ ਅੱਧ ਤੱਕ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ 80 ਪ੍ਰਤੀਸ਼ਤ ਟੀਕਾਕਰਣ ਮੁਕੱਮਲ ਕਰਨ ਦੀ ਰਾਹ 'ਤੇ ਹੈ। 
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 5 October 2021 2:31pm
Updated 12 August 2022 3:00pm
By SBS/ALC Content, Paras Nagpal
Source: SBS


Share this with family and friends