ਕੋਵਿਡ -19 ਅਪਡੇਟ: ਵਿਕਟੋਰੀਆ ਨੇ 90 ਫੀਸਦੀ ਦੋਹਰੇ ਟੀਕਾਕਰਨ ਦਾ ਟੀਚਾ ਕੀਤਾ ਪਾਰ

ਇਹ 25 ਨਵੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Melbourne City

Premier Daniel Andrews said Victoria is 'one of the safest places anywhere in the world' after the state surpassed 90 per cent double vaccination target. Source: Getty Images

  • ਕੁਈਨਜ਼ਲੈਂਡ ਦੀ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਦਾ ਕਹਿਣਾ ਹੈ ਕਿ ਉਹ ਬਾਇਰਨ ਬੇ ਵਿੱਚ ਇੱਕ ਪੁਸ਼ਟੀ ਕੀਤੇ ਮਾਮਲੇ ਤੋਂ ਬਾਅਦ ਐਨ ਐਸ ਡਬਲਯੂ ਨਾਲ ਇੱਕ ਸੰਭਾਵਿਤ ਸਰਹੱਦੀ ਬੁਲਬੁਲੇ ਦੀ ਸਮੀਖਿਆ ਕਰ ਰਹੀ ਹੈ।
  • ਨੋਰਦਰਨ ਟੈਰੀਟੋਰੀ ਦੇ ਮੁੱਖ ਮੰਤਰੀ ਮਾਈਕਲ ਗਨਰ ਦਾ ਕਹਿਣਾ ਹੈ ਕਿ ਰਾਜ ਵਿੱਚ ਵਿਦੇਸ਼ਾਂ ਤੋਂ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ਅਤੇ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਰਵਾਇਤੀ ਬਜ਼ੁਰਗਾਂ ਦੀ ਸਲਾਹ ਦੀ ਪਾਲਣਾ ਕਰਨ।
  • ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਲੋਕਾਂ ਨੂੰ ਕੋਵਿਡ-19 ਪ੍ਰੋਟੋਕੋਲ ਨੂੰ ਲਾਗੂ ਕਰਨ ਵਾਲੇ ਰਿਟੇਲ ਸਟਾਫ਼ ਅਤੇ ਸਰਵਰਾਂ ਪ੍ਰਤੀ ਨਿਮਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਇਸਦੇ ਨਾਲ ਹੀ ਰਾਜ ਨੇ 90 ਪ੍ਰਤੀਸ਼ਤ ਡਬਲ ਡੋਜ਼ ਟੀਕਾਕਰਨ ਦਾ ਟੀਚਾ ਪ੍ਰਾਪਤ ਕੀਤਾ ਹੈ।
  • ਕੈਥਰੀਨ ਐਲ ਜੀ ਏ ਤੋਂ ਦੱਖਣੀ ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ ਨੂੰ ਹੁਣ 'ਉੱਚ ਜੋਖਮ' ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਸੱਤ ਦਿਨਾਂ ਲਈ ਕੁਆਰੰਟੀਨ ਕਰਨਾ ਪਏਗਾ।
  • ਅਸਥਾਈ ਗ੍ਰੈਜੂਏਟ (ਸਬਕਲਾਸ 485) ਵੀਜ਼ਾ ਧਾਰਕ ਜੋ ਅੰਤਰਰਾਸ਼ਟਰੀ ਸਰਹੱਦੀ ਪਾਬੰਦੀਆਂ ਕਾਰਨ ਆਸਟ੍ਰੇਲੀਆ ਦੀ ਯਾਤਰਾ ਕਰਨ ਵਿੱਚ ਅਸਮਰੱਥ ਸਨ, ਉਹ ਇੱਕ ਰਿਪਲੇਸਮੈਂਟ ਵੀਜ਼ੇ ਲਈ ਅਰਜ਼ੀ ਦੇ ਸਕਣਗੇ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,254 ਮਾਮਲੇ ਅਤੇ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 276 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ।

ਏ ਸੀ ਟੀ ਵਿੱਚ ਅੱਠ, ਅਤੇ ਨੋਰਦਰਨ ਟੈਰੀਟੋਰੀ ਵਿੱਚ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 25 November 2021 2:28pm
By SBS/ALC Content
Source: SBS


Share this with family and friends