ਕੋਵਿਡ -19 ਅਪਡੇਟ: ਵਿਕਟੋਰੀਆ ਨੇ 70 ਪ੍ਰਤੀਸ਼ਤ ਟੀਕਾਕਰਣ ਦੀ ਦਰ ਨੂੰ ਕੀਤਾ ਪਾਰ

ਇਹ 21 ਅਕਤੂਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Melanie Brisbane-Schilling (left) and daughter Maddie are reunited after spending two months apart after Melanie to Melbourne from Sydney.

Melanie Brisbane-Schilling (left) and daughter Maddie are reunited after spending two months apart after Melanie to Melbourne from Sydney. Source: AAP Image/James Ross

  • ਮੈਲਬੌਰਨ ਤਾਲਾਬੰਦੀ ਅੱਜ ਰਾਤ 11:59 ਵਜੇ ਤੋਂ ਹੋਵੇਗੀ ਖਤਮ। 
  • ਐਨ ਐਸ ਡਬਲਯੂ ਕਰੇਗਾ ਕਾਰੋਬਾਰਾਂ ਲਈ ਵਧੇਰੇ ਸਹਾਇਤਾ ਦਾ ਐਲਾਨ। 
  • ਕੁਈਨਜ਼ਲੈਂਡ ਨੇ ਆਪਣੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ 'ਸੁਪਰ ਸ਼ਨੀਵਾਰ' ਦੀ ਕੀਤੀ ਸ਼ੁਰੂਆਤ।

ਵਿਕਟੋਰੀਆ

ਵਿਕਟੋਰੀਆ ਵਿੱਚ ਸਥਾਨਕ ਤੌਰ ਤੇ 2,232 ਨਵੇਂ ਕੋਵਿਡ -19 ਮਾਮਲੇ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਮੈਲਬੌਰਨ ਦੀ ਛੇਵੀਂ ਤਾਲਾਬੰਦੀ ਅੱਜ ਰਾਤ 11:59 ਵਜੇ ਤੋਂ ਅਧਿਕਾਰਤ ਤੌਰ 'ਤੇ ਖਤਮ ਹੋ ਜਾਵੇਗੀ।

ਰਾਜ ਅਗਲੇ ਹਫ਼ਤੇ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਘਰੇਲੂ ਕੁਆਰੰਟੀਨ ਦੀ ਅਜ਼ਮਾਇਸ਼ ਸ਼ੁਰੂ ਕਰੇਗਾ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਘੋਸ਼ਣਾ ਕੀਤੀ ਕਿ ਵਿਕਟੋਰੀਆ ਨੇ 70 ਪ੍ਰਤੀਸ਼ਤ ਦੋਹਰੇ ਟੀਕਾਕਰਣ ਦੇ ਟੀਚੇ ਨੂੰ ਪਾਰ ਕਰ ਲਿਆ ਹੈ।

ਇਥੇ ਆਪਣੇ ਨੇੜੇ ਬਾਰੇ ਜਾਣੋ।

ਨਿਊ ਸਾਊਥ ਵੇਲਜ਼

ਨਿਊ ਸਾਊਥ ਵੇਲਜ਼ ਨੇ ਸਥਾਨਕ ਤੌਰ 'ਤੇ 372 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।

ਸੈਰ-ਸਪਾਟਾ ਅਤੇ ਸਮਾਗਮਾਂ ਦੇ ਖੇਤਰ ਲਈ $530 ਮਿਲੀਅਨ ਦੀ ਵਿੱਤੀ ਸਹਾਇਤਾ ਯੋਜਨਾ ਦੀ ਘੋਸ਼ਣਾ ਕਰਨ ਤੋਂ ਬਾਅਦ ਰਾਜ ਸਰਕਾਰ ਆਰਥਿਕ ਸੁਧਾਰ ਯੋਜਨਾ ਵਿੱਚ ਕਾਰੋਬਾਰਾਂ ਲਈ ਵਧੇਰੇ ਸਹਾਇਤਾ ਦਾ ਐਲਾਨ ਕਰੇਗੀ।

18 ਸਾਲ ਤੋਂ ਵੱਧ ਉਮਰ ਦੇ ਸਾਰੇ ਐਨ ਐਸ ਡਬਲਯੂ ਵਸਨੀਕ ਰਾਜ ਵਿੱਚ ਇੱਕ ਹੋਟਲ ਵਿੱਚ ਰਹਿਣ ਲਈ $50 ਦੇ ਰਹਿਣ ਅਤੇ ਡਿਸਕਵਰ ਵਾਊਚਰ ਦੇ ਯੋਗ ਹਨ।

ਆਪਣੀ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਕੁਈਨਜ਼ਲੈਂਡ

ਕੁਈਨਜ਼ਲੈਂਡ ਨੇ ਸਥਾਨਕ ਤੌਰ 'ਤੇ ਇੱਕ ਮਾਮਲਾ ਦਰਜ ਕੀਤਾ ਹੈ ਜੋ ਕਿ ਇੱਕ ਊਬਰ ਡਰਾਈਵਰ ਦਾ ਹੈ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਮੈਲਬੌਰਨ ਹੋਕੇ ਆਇਆ ਸੀ।

ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਕਿਹਾ ਕਿ ਪ੍ਰਭਾਵਿਤ ਆਦਮੀ ਇੰਨਾ ਬਿਮਾਰ ਹੈ ਕਿ ਅਧਿਕਾਰੀਆਂ ਨੂੰ ਉਸ ਤੋਂ ਜਾਣਕਾਰੀ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ।

ਇਸੇ ਦੌਰਾਨ, 17 ਦਸੰਬਰ ਨੂੰ ਰਾਜ ਦੇ ਦੁਬਾਰਾ ਖੁੱਲ੍ਹਣ ਤੋਂ ਪਹਿਲਾਂ, ਇਹ 100 ਸਕੂਲਾਂ ਵਿੱਚ ਆਪਣੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ, 'ਸੁਪਰ ਸ਼ਨੀਵਾਰ' ਟੀਕਾਕਰਨ ਬਲਿਟਜ਼ ਦੀ ਸ਼ੁਰੂਆਤ ਕਰੇਗਾ।

ਇਥੇ ਆਪਣੇ ਨੇੜੇ ਬਾਰੇ ਜਾਣੋ।

ਏ ਸੀ ਟੀ

ਏ ਸੀ ਟੀ ਵਿੱਚ ਅੱਜ 28 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਖੇਤਰ ਵਿੱਚ 425 ਸਰਗਰਮ ਮਾਮਲੇ ਹਨ। ਅੱਜ ਰਾਤ 80 ਪ੍ਰਤੀਸ਼ਤ ਟੀਕਾਕਰਣ ਦੇ ਮੀਲ ਪੱਥਰ ਨੂੰ ਪਾਰ ਕਰਨ ਤੋਂ ਬਾਅਦ, ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਜਾਵੇਗੀ।

ਆਪਣੀ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਤਸਮਾਨੀਆ ਨੇ 70 ਪ੍ਰਤੀਸ਼ਤ ਦੋਹਰੇ ਟੀਕਾਕਰਨ ਦੀ ਸੀਮਾ ਨੂੰ ਕੀਤਾ ਪਾਰ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 21 October 2021 3:10pm
Updated 21 October 2021 5:10pm


Share this with family and friends