Key Points
- ਨਿਊ ਸਾਊਥ ਵੇਲਜ਼ ਵਿੱਚ ਹਫਤਾਵਾਰੀ ਕੋਵਿਡ-19 ਮੌਤਾਂ ਵਿੱਚ 22% ਦਾ ਵਾਧਾ
- ਵਿਕਟੋਰੀਆ ਵਿੱਚ ਇੱਕ ਨਵਾਂ ਜਨਰਲ ਸਰਜਰੀ ਕੇਂਦਰ ਖੁੱਲੇਗਾ
- ਵਿਸ਼ਵ ਸਿਹਤ ਸੰਗਠਨ ਨੇ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਹਫਤਾਵਾਰੀ ਲਾਗਾਂ ਵਿੱਚ 29% ਦਾ ਵਾਧਾ ਕੀਤਾ ਰਿਪੋਰਟ
ਵੀਰਵਾਰ ਨੂੰ ਆਸਟ੍ਰੇਲੀਆ ਵਿੱਚ 50 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚ ਨਿਊ ਸਾਊਥ ਵੇਲਜ਼ ਦੀਆਂ 29 ਅਤੇ ਕੁਈਨਜ਼ਲੈਂਡ ਦੀਆਂ 11 ਮੌਤਾਂ ਸ਼ਾਮਲ ਹਨ।
ਥੈਰੇਪਿਊਟਿਕ ਗੁੱਡਜ਼ ਐੱਡਮਿਨਿਸਟ੍ਰੇਸ਼ਨ ਵੱਲੋਂ 2ਸੈਨ ਪੀ ਟੀ ਆਈ ਲਿਮਿਟਿਡ ਨੂੰ 'ਰੈਪਿੱਡ ਐਂਟੀਜੇਨ ਟੈਸਟ' ਦੀ ਘੱਟੋ-ਘੱਟ ਪੱਧਰ ਦੀ ਸੰਵੇਦਨਸ਼ੀਲਤਾ ਨੂੰ ਦਰਸਾਉਣ ਵਾਲੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਕਥਿਤ ਤੌਰ 'ਤੇ ਅਸਫਲ ਰਹਿਣ ਕਾਰਨ ਕੁੱਲ $66,600 ਦੇ ਜੁਰਮਾਨਾ ਨੋਟਿਸ ਜਾਰੀ ਕੀਤੇ ਗਏ ਹਨ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ 2San Pty Ltd ਵੱਲੋਂ TGA ਨੂੰ ਜਾਣਕਾਰੀ ਪ੍ਰਦਾਨ ਕਰਨ ਦੇ ਸਮੇਂ ਦੀ ਸੀਮਾ ਨੂੰ ਪੂਰਾ ਨਾ ਕਰਨ ਵਿੱਚ ਅਤੇ ਲੜੀਵਾਰ ਗੈਰ-ਪਾਲਣਾ ਕਰਨ ਲਈ ਉਲੰਘਣਾ ਨੋਟਿਸ ਜਾਰੀ ਕੀਤੇ ਗਏ ਹਨ।
ਇਸ ਬਾਰੇ ਹੋਰ ਜਾਨਣ ਲਈ ਐਸ.ਬੀ.ਐਸ. ਵੱਲੋਂ ਇਸ ਕੰਪਨੀ ਨਾਲ ਸੰਪਰਕ ਕੀਤਾ ਗਿਆ ਹੈ।
ਨਿਊ ਸਾਊਥ ਵੇਲਜ਼ ਦੇ ਸਿਹਤ ਵਿਭਾਗ ਵੱਲੋਂ ਤਾਜ਼ਾ ਹਫਤਾਵਾਰੀ ਰਿਪੋਰਟ ਵਿੱਚ ਕੋਵਿਡ-19 ਮੌਤਾਂ ਵਿੱਚ 22 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਨਫਲੂਐਂਜ਼ਾ ਦੇ ਮਾਮਲੇ ਹੁਣ ਘੱਟ ਹੋ ਗਏ ਹਨ ਪਰ ਇਨਫਲੂਐਂਜ਼ਾ ਦਾ ਟੀਕਾਕਰਨ ਕਰਵਾਉਣ ਦੀ ਸਿਫ਼ਾਰਸ਼ ਅਜੇ ਵੀ ਜਾਰੀ ਹੈ।
ਵਿਕਟੋਰੀਆ ਵੱਲੋਂ ਆਪਣੀ 1.5 ਬਿਲੀਅਨ ਡਾਲਰ ਦੀ ਕੋਵਿਡ ਕੈਚ-ਅੱਪ ਯੋਜਨਾ ਦੇ ਤਹਿਤ ਬੈਲਬਰਡ ਪ੍ਰਾਈਵੇਟ ਹਸਪਤਾਲ ਵਿੱਚ ਇੱਕ ਨਵੇਂ ਜਨਰਲ ਸਰਜਰੀ ਕੇਂਦਰ ਖੋਲਣ ਦੀ ਘੋਸ਼ਣਾ ਕੀਤੀ ਗਈ ਹੈ।
ਇਸ ਸਾਲ ਦੇ ਅੰਤ ਵਿੱਚ ਇਹ ਕੇਂਦਰ ਖੁੱਲ ਜਾਵੇਗਾ ਅਤੇ 5700 ਤੋਂ ਵੱਧ ਵਿਕਟੋਰੀਆ ਵਾਸੀਆਂ ਨੂੰ ਸਾਲਾਨਾ ਸਰਜੀਕਲ ਦੇਖਭਾਲ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ 7 ਅਗਸਤ ਨੂੰ ਖਤਮ ਹੋਏ ਹਫਤੇ ਦੌਰਾਨ ਕੋਵਿਡ-19 ਮਾਮਲਿਆਂ ਦੀ ਗਲੋਬਲ ਗਿਣਤੀ ਨੌਂ ਫੀਸਦੀ ਘੱਟ ਹੋ ਗਈ ਹੈ।
ਹਾਲਾਂਕਿ, ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਕੇਸਾਂ ਵਿੱਚ 29 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਿਸ ਵਿੱਚ ਆਸਟਰੇਲੀਆ, ਜਾਪਾਨ ਅਤੇ ਕੋਰੀਆ ਵਰਗੇ ਦੇਸ਼ ਸ਼ਾਮਲ ਹਨ।
ਜਾਪਾਨ, ਅਮਰੀਕਾ, ਕੋਰੀਆ ਅਤੇ ਵੀਅਤਨਾਮ ਵਿੱਚ ਸਭ ਤੋਂ ਵੱਧ ਹਫਤਾਵਾਰੀ ਗਲੋਬਲ ਕੇਸ ਦਰਜ ਕੀਤੇ ਗਏ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।