ਮੰਗਲਵਾਰ ਨੂੰ ਆਸਟ੍ਰੇਲੀਆ ਵਿੱਚ ਕੋਵਿਡ-19 ਕਾਰਨ ਘੱਟੋ-ਘੱਟ 75 ਮੌਤਾਂ ਹੋਈਆਂ, ਜਿੰਨ੍ਹਾਂ ਵਿੱਚੋਂ 26 ਨਿਊ ਸਾਊਥ ਵੇਲਜ਼ ਵਿੱਚ, 25 ਵਿਕਟੋਰੀਆ ਵਿੱਚ ਅਤੇ ਕੁਈਨਜ਼ਲੈਂਡ ਤੋਂ 18 ਸ਼ਾਮਲ ਹਨ।
ਕੁਈਨਜ਼ਲੈਂਡ ਵੱਲੋਂ ਕੋਵਿਡ-19 ਕਾਰਨ ਹਸਪਤਾਲਾਂ ਵਿੱਚ 983 ਲੋਕਾਂ ਦੇ ਭਰਤੀ ਹੋਣ ਦੀ ਰਿਪੋਰਟ ਕੀਤੀ ਗਈ ਹੈ। ਇਹ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਧ ਅੰਕੜੇ ਹਨ।
ਆਸਟ੍ਰੇਲੀਆ ਵਿੱਚ ਨਵੇਂ ਕੇਸਾਂ, ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਅਤੇ ਮੌਤਾਂ ਦੇ ਤਾਜ਼ਾ ਕੋਵਿਡ-19 ਅੰਕੜਿਆਂ ਬਾਰੇ ਇਥੇ ਜਾਣਿਆ ਜਾ ਸਕਦਾ ਹੈ।
ਥੈਰੇਪਿਊਟਿਕ ਗੁੱਡਜ਼ ਐੱਡਮਨਿਸਟ੍ਰੇਸ਼ਨ (ਟੀ ਜੀ ਏ) ਨੇ ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਲਈ ਮੋਡੇਰਨਾ ਦੀ ਸਪਾਈਕਵੈਕਸ ਵੈਕਸੀਨ ਨੂੰ ਅਸਥਾਈ ਤੌਰ ਉੱਤੇ ਮਨਜ਼ੂਰੀ ਦੇ ਦਿੱਤੀ ਹੈ। ਇਸਦੇ 28 ਦਿਨਾਂ ਦੇ ਵਕਫੇ ਨਾਲ ਦੋ ਟੀਕੇ ਲਗਾਏ ਜਾ ਸਕਦੇ ਹਨ।
ਕਲੀਨਿਕਲ ਟ੍ਰਾਇਲਜ਼ ਵਿੱਚ ਪਾਇਆ ਗਿਆ ਸੀ ਕਿ ਬੱਚਿਆ ਦੀ ਸੁਰੱਖਿਆ ਪ੍ਰੋਫਾਈਲ ਵੀ ਬਾਲਗਾਂ ਦੇ ਸਮਾਨ ਹੈ। ਟ੍ਰਾਇਲ ਮੁਤਾਬਕ ਆਮ ਤੌਰ ਉੱਤੇ ਦੂਜੇ ਟੀਕੇ ਤੋਂ ਬਾਅਦ ਰਿਪੋਰਟ ਕੀਤੇ ਗਏ ਛੇ ਮਹੀਨਿਆਂ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਜ਼ਿਆਦਤਰ ਪ੍ਰਤੀਕੂਲ ਘਟਨਾਵਾਂ ਵਿੱਚ ਹਲਕੇ ਦਰਮਿਆਨੇ ਲੱਛਣ ਸਨ।
ਇਨ੍ਹਾਂ ਲੱਛਣਾਂ ਵਿੱਚ ਚਿੜਚਿੜਾਪਨ, ਰੋਣਾ, ਲਾਲੀ ਜਾਂ ਟੀਕੇ ਵਾਲੀ ਥਾਂ ਉੱਤੇ ਸੋਜ, ਥਕਾਵਟ, ਬੁਖਾਰ ਮਾਸਪੇਸ਼ੀਆਂ ਵਿੱਚ ਦਰਦ ਅਤੇ ਗਲੇ ਦੀ ਸੋਜ ਜਾਂ ਕੋਮਲਤਾ ਸ਼ਾਮਲ ਹਨ।
ਹਾਲਾਂਕਿ ਬੱਚਿਆਂ ਵਿੱਚ ਇਸਦੀ ਵਰਤੋਂ ਕਰਨ ਤੋਂ ਪਹਿਲਾਂ ਵੈਕਸੀਨ ਨੂੰ ਅਜੇ ਵੀ ਆਸਟ੍ਰੇਲੀਅਨ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਫ ਇਮਿਊਨਾਈਜ਼ੇਸ਼ਨ ਦੀ ਮਨਜ਼ੂਰੀ ਲੈਣ ਦੀ ਲੋੜ ਹੈ।
ਮੰਗਲਵਾਰ ਨੂੰ, ਏ.ਟੀ.ਏ.ਜੀ.ਆਈ ਨੇ ਚੌਥੀ ਖੁਰਾਕ ਅਤੇ ਹਾਲ ਹੀ ਦੇ ਕਰੋਨਾਵਾਇਰਸ ਦੀ ਲਾਗ ਵਿਚਕਾਰਲੇ ਅੰਤਰਾਲ ਨੂੰ ਚਾਰ ਮਹੀਨਿਆਂ ਤੋਂ ਘਟਾ ਕੇ ਤਿੰਨ ਮਹੀਨੇ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ।
ਏ.ਟੀ.ਏ.ਜੀ.ਆਈ. ਦਾ ਕਹਿਣਾ ਹੈ ਕਿ 50 ਤੋਂ 64 ਸਾਲ ਦੀ ਉਮਰ ਦੇ ਲੋਕਾਂ ਸਣੇ ਬਜ਼ੁਰਗਾਂ ਵਿੱਚ ਕੋਵਿਡ-19 ਦੀ ਬੂਸਟਰ ਡੋਜ਼ ਦੀ ਉੱਚ ਕਵਰੇਜ ਨਾਲ, ਆਉਣ ਵਾਲੇ ਕੁੱਝ ਮਹੀਨਿਆਂ ਤੱਕ ਕੋਰੋਨਾਵਾਇਰਸ ਕਾਰਨ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਗਿਣਤੀ ਘੱਟ ਸਕਦੀ ਹੈ।
ਸਰਕਾਰੀ ਸੇਵਾਵਾਂ ਦੇ ਮੰਤਰੀ ਬਿੱਲ ਸ਼ੌਰਟਨ ਨੇ ਕਰਮਾਚਰੀਆਂ ਨੂੰ ਮਹਾਂਮਾਰੀ ਦੇ ਭੁਗਤਾਨ ਦਾ ਦਾਅਵਾ ਕਰਨ ਤੋਂ ਪਹਿਲਾਂ ਆਪਣੀ ਬਿਮਾਰੀ ਦੀ ਛੁੱਟੀ ਦੀ ਵਰਤੋਂ ਕਰਨ ਲਈ ਕਿਹਾ।
ਆਸਟ੍ਰੇਲੀਆ ਭਰ ਵਿੱਚ ਸਿਹਤ ਅਤੇ ਸਕੂਲ ਅਥਾਰਟੀਆਂ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਘੱਟੋ-ਘੱਟ ਤੀਜੀ ਟਰਮ ਦੇ ਸ਼ੁਰੂਆਤੀ ਚਾਰ ਹਫ਼ਤਿਆਂ ਲਈ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।
ਨਿਊ ਸਾਊਥ ਵੇਲਜ਼ ਵਿੱਚ ਅਸਥਾਈ ਤੌਰ ਉੱਤੇ ਹੋਰ ਉਪਾਅ ਦੁਬਾਰਾ ਸ਼ੁਰੂ ਕੀਤੇ ਜਾ ਸਕਦੇ ਹਨ।
ਇਹਨਾਂ ਉਪਾਵਾਂ ਵਿੱਚ ਵੱਡੇ ਇਨਡੋਰ ਇਕੱਠਾਂ ਨੂੰ ਬੰਦ ਕਰਨਾ, ਆਫ-ਸਾਈਟ ਅਤੇ ਅੰਤਰ-ਸਕੂਲ ਗਤੀਵਿਧੀਆਂ ਨੂੰ ਬੰਦ ਕਰਨਾ, ਰਾਤ ਭਰ ਦੀਆਂ ਗਤੀਵਿਧੀਆਂ ਅਤੇ ਸੈਰ-ਸਪਾਟੇ ਨੂੰ ਰੱਦ ਕਰਨਾ ਜਾਂ ਮੁਲਤਵੀ ਕਰਨਾ ਅਤੇ ਬਾਲਗਾਂ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰਨਾ, ਵਿਜ਼ਿਟਰਾਂ ਨੂੰ ਸਕੂਲਾਂ ਵਿੱਚ ਸੀਮਤ ਕਰਨਾ, ਵਿਦਿਆਰਥੀਆਂ ਦੇ ਸਮੂਹਾਂ ਨੂੰ ਵੱਖ ਕਰਨਾ, ਘਰ ਤੋਂ ਪੜਨਾ ਆਦਿ ਸ਼ਾਮਲ ਹੈ।
ਏਜ ਕੇਅਰ ਦੇ ਮੰਤਰੀ ਅਨੀਕਾ ਵੈਲਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਭਾਗ 1 ਅਗਸਤ ਤੋਂ ਵਿਅਕਤੀਗਤ ਏਜ ਕੇਅਰ ਘਰਾਂ ਵਿੱਚ ਰਿਹਾਇਸ਼ੀ ਟੀਕਾਕਰਨ ਦੀਆਂ ਦਰਾਂ ਨੂੰ ਪ੍ਰਕਾਸ਼ਿਤ ਕਰੇਗਾ।
ਬਾਰੇ ਜਾਣੋ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।