- ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ ਜੀ ਏ) ਨੇ ਆਸਟਰੇਲੀਆ ਵਿੱਚ ਵਰਤੇ ਜਾਣ ਲਈ, ਨੋਵਾਵੈਕਸ ਕੋਵਿਡ-19 ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ, ਅਤੇ ਦੇਸ਼ ਨੇ 51 ਮਿਲੀਅਨ ਖੁਰਾਕਾਂ ਦਾ ਆਰਡਰ ਦਿੱਤਾ ਹੈ।
- ਕੋਵਿਡ ਨਾਲ ਜੂਝ ਰਹੇ ਕਮਜ਼ੋਰ ਮਰੀਜ਼ਾਂ ਵਿੱਚ ਵਰਤਣ ਲਈ ਟੀ ਜੀ ਏ ਨੇ ਨੇ ਦੋ ਐਂਟੀ-ਵਾਇਰਲ 'ਓਰਲ ਟ੍ਰੀਟਮੈਂਟਜ਼' (ਇਲਾਜਾਂ) ਨੂੰ ਅਸਥਾਈ ਪ੍ਰਵਾਨਗੀ ਵੀ ਦਿੱਤੀ ਹੈ।
- ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ 'ਪੈਕਸਲੋਵਿਡ' ਅਤੇ 'ਮੋਲਨੂਪੀਰਾਵੀਰ' ਦਵਾਈਆਂ ਆਉਣ ਵਾਲੇ ਹਫ਼ਤਿਆਂ ਵਿੱਚ ਆਸਟ੍ਰੇਲੀਆ ਆਉਣੀਆਂ ਸ਼ੁਰੂ ਹੋ ਜਾਣਗੀਆਂ ।
- ਪੂਰੇ ਆਸਟ੍ਰੇਲੀਆ ਵਿੱਚ ਕੋਵਿਡ-19 ਨਾਲ ਅੱਜ 49 ਲੋਕਾਂ ਦੀ ਮੌਤ ਹੋਈ ਹੈ।
- ਐਨ ਐਸ ਡਬਲਿਊ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਰੋਜ਼ਾਨਾ ਗਿਣਤੀ 18 ਦਸੰਬਰ ਤੋਂ ਪਹਿਲੀ ਵਾਰ ਘਟੀ ਹੈ - ਬੁੱਧਵਾਰ ਨੂੰ ਇਹ ਗਿਣਤੀ 2,863 ਤੋਂ 2,781 ਤੱਕ ਹੋ ਗਈ ਹੈ - ਜਦੋਂ ਕਿ ਆਈ ਸੀ ਯੂ 'ਚ ਦਾਖਿਲ ਮਰੀਜ਼ਾਂ ਦੀ ਗਿਣਤੀ ਵੀ 217 ਤੋਂ 212 ਤੱਕ ਆ ਗਈ ਹੈ।
- ਐਨ ਐਸ ਡਬਲਿਊ ਵਿੱਚ 30,825 ਨਵੇਂ ਸੰਕਰਮਣ ਦੀ ਰਿਪੋਰਟ ਕੀਤੀ ਗਈ ਹੈ ਅਤੇ 25 ਲੋਕਾਂ ਦੀ ਮੌਤ ਹੋ ਗਈ ਹੈ।
- ਰਾਸ਼ਟਰੀ ਮੰਤਰੀ ਮੰਡਲ ਦੀ ਵੀਰਵਾਰ ਨੂੰ ਮੀਟਿੰਗ ਹੋਣ ਵਾਲੀ ਹੈ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਅਤ ਵਾਪਸੀ ਅਤੇ ਸਕੂਲ ਦੀ ਸ਼ੁਰੂਆਤ ਦੇ ਨੇੜੇ ਆਉਂਦਿਆਂ ਇੱਕ ਤਾਲਮੇਲ ਵਾਲੀ ਕੋਵਿਡ ਸੁਰੱਖਿਆ ਯੋਜਨਾ 'ਤੇ ਧਿਆਨ ਕੇਂਦਰਿਤ ਕਰਨ ਦੀ ਉਮੀਦ ਕੀਤੀ ਜਾਵੇਗੀ।
- ਕੁਈਨਜ਼ਲੈਂਡ ਵਿੱਚ ਦਰਜ ਕੀਤੀਆਂ ਨੌਂ ਮੌਤਾਂ ਵਿੱਚੋਂ ਇੱਕ 18 ਸਾਲਾ ਯੁਵਕ ਵੀ ਸ਼ਾਮਿਲ ਹੈ ਜੋ ਕਿ 'ਅੰਡਰਲਾਈੰਗ' ਮੈਡੀਕਲ ਸਮੱਸਿਆਵਾਂ ਨਾਲ ਪ੍ਰਭਾਵਿਤ ਸੀ। ਰਾਜ ਵਿੱਚ ਵਾਇਰਸ ਦੇ ਹੋਰ 16,812 ਕੇਸ ਦਰਜ ਕੀਤੇ ਗਏ ਹਨ।
- ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਦੀਆਂ ਤਿੰਨ ਖੁਰਾਕਾਂ ਨੂੰ "ਸਹੀ ਢੰਗ ਨਾਲ ਸੁਰੱਖਿਅਤ" ਕਰਨ ਦੀ ਲੋੜ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਰਾਸ਼ਟਰੀ ਕੈਬਨਿਟ ਇਸ ਨੂੰ "ਢੁੱਕਵੀਂ ਕਾਰਵਾਈ" ਕਰੇਗੀ।
- ਕੁਈਨਜ਼ਲੈਂਡ ਵਿੱਚ ਸਿਹਤ ਅਧਿਕਾਰੀਆਂ ਦੇ ਅੰਦਾਜ਼ੇ ਅਨੁਸਾਰ ਕੇਸਾਂ ਦੀ ਮੌਜੂਦਾ ਲਹਿਰ ਮਹੀਨੇ ਦੇ ਅੰਤ ਵਿੱਚ ਸਿਖਰ 'ਤੇ ਪਹੁੰਚ ਜਾਵੇਗੀ। ਸਿਹਤ ਮੰਤਰੀ ਯਵੇਟ ਡੀ'ਅਥ ਨੇ ਗੋਲਡ ਕੋਸਟ ਵਿੱਚ ਕੇਸਾਂ ਦੀ ਗਿਣਤੀ ਦੇ ਸਿਖਰ 'ਤੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਿਤ ਕੀਤੇ ਹਨ।
ਕੋਵਿਡ-19 ਦੇ ਅੰਕੜੇ:
ਨਿਊ ਸਾਊਥ ਵੇਲਜ਼ ਨੇ 30,825 ਨਵੇਂ ਮਾਮਲੇ ਅਤੇ 25 ਮੌਤਾਂ ਦਰਜ ਕੀਤੀਆਂ ਹਨ। ਵਿਕਟੋਰੀਆ ਵਿੱਚ 21,966 ਨਵੇਂ ਕੇਸ ਅਤੇ 15 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੁਈਨਜ਼ਲੈਂਡ ਵਿੱਚ 16,812 ਨਵੇਂ ਮਾਮਲੇ, 9 ਮੌਤਾਂ ਦਰਜ ਕੀਤੀਆਂ ਗਈਆਂ ਹਨ। ਤਸਮਾਨੀਆ ਵਿੱਚ 927 ਮਾਮਲੇ ਦਰਜ ਕੀਤੇ ਗਏ ਹਨ।
ਏ ਸੀ ਟੀ ਵਿੱਚ 892 ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: