Key Points
- ਕੁਈਨਜ਼ਲੈਂਡ ਵਿੱਚ ਹੁਣ ਜਨਤਕ ਸਫ਼ਰ ਦੌਰਾਨ ਚਿਹਰੇ ਉੱਤੇ ਮਾਸਕ ਲਗਾਉਣ ਦੀ ਲੋੜ ਨਹੀਂ
- ਵਿਸ਼ਵ ਸਿਹਤ ਸੰਗਠਨ ਵੱਲੋਂ ਦੋ ਕੋਵਿਡ-19 ਐਂਟੀਬਾਡੀ ਇਲਾਜਾਂ ਨੂੰ ਘੱਟ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ
- ਗਲੋਬਲ ਹੈਲਥ ਅਥਾਰਟੀਜ਼ ਨੇ ਕੀਤਾ ਦੋ ਨਵੇਂ ਉਪ-ਰੂਪਾਂ ਨੂੰ ਟਰੈਕ
ਉਪਚਾਰਕ ਵਸਤੂਆਂ ਦੇ ਪ੍ਰਸ਼ਾਸਨ ਵੱਲੋਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਫਾਈਜ਼ਰ ਟੀਕੇ ਨੂੰ ਅਸਥਾਈ ਤੌਰ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ।
ਹਾਲਾਂਕਿ ਟੀਕਾਕਰਨ ਨੂੰ ਲੈ ਕੇ ਆਸਟ੍ਰੇਲੀਅਨ ਤਕਨੀਕੀ ਸਲਾਹਕਾਰ ਸਮੂਹ ਵੱਲੋਂ ਅਜੇ ਤੱਕ ਵੈਕਸੀਨ ਦੀ ਸਮੀਖਿਆ ਨਹੀਂ ਕੀਤੀ ਗਈ ਅਤੇ ਸਿਹਤ ਮੰਤਰੀ ਨੂੰ ਇਸ ਦੀ ਸਿਫਾਰਸ਼ ਕਰਨੀ ਵੀ ਅਜੇ ਬਾਕੀ ਹੈ।
ਕੁਈਨਜ਼ਲੈਂਡ, ਟੈਕਸੀ ਅਤੇ ਰਾਈਡਸ਼ੇਅਰ ਸੇਵਾਵਾਂ ਸਮੇਤ ਜਨਤਕ ਆਵਾਜਾਈ ਉੱਤੇ ਮਾਸਕ ਨਿਯਮਾਂ ਨੂੰ ਹਟਾਉਣ ਵਾਲਾ ਪਹਿਲਾ ਰਾਜ ਬਣ ਗਿਆ ਹੈ।
ਪਲੇਟਫਾਰਮ, ਸਟਾਪ, ਟੈਕਸੀ ਰੈਂਕ ਜਾਂ ਪਿੱਕ-ਅੱਪ ਖੇਤਰ ਉੱਤੇ ਇੰਤਜ਼ਾਰ ਕਰਦੇ ਸਮੇਂ ਵੀ ਮਾਸਕ ਪਹਿਨਣ ਦੀ ਲੋੜ ਨਹੀਂ ਹੈ।
ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵਿੱਚ ਮਹੀਨੇ ਦੇ ਅੰਤ ਤੱਕ ਇਸ ਮਾਸਕ ਪਾਉਣ ਦੇ ਨਿਯਮ ਨੂੰ ਹਟਾ ਦਿੱਤਾ ਜਾਵੇਗਾ।
ਸਿਹਤ ਅਤੇ ਏਜਡ ਕੇਅਰ ਮੰਤਰੀ ਗੇਡ ਕੇਅਰਨੀ ਦਾ ਕਹਿਣਾ ਹੈ ਕਿ ਸਰਕਾਰ ਕੋਵਿਡ-19 ਟੀਕਿਆਂ ਅਤੇ ਲਾਗ ਉੱਤੇ ਇੱਕ ਨਵੇਂ ਅਧਿਐਨ ਵਿੱਚ ਨਿਵੇਸ਼ ਕਰ ਰਹੀ ਹੈ।
ਇਹ ਅਧਿਐਨ ਬੱਚਿਆਂ ਅਤੇ ਬਾਲਗਾਂ ਵਿੱਚ ਗੰਭੀਰ ਸਥਿਤੀਆਂ, ਜਿਵੇਂ ਕਿ ਗੁਰਦੇ ਅਤੇ ਫੇਫੜਿਆਂ ਦੀ ਬਿਮਾਰੀ, ਸੋਜਸ਼ ਵਾਲੀ ਅੰਤੜੀਆਂ ਦੀ ਬਿਮਾਰੀ, ਗਠੀਏ ਦੀਆਂ ਬਿਮਾਰੀਆਂ, ਐੱਚ.ਆਈ.ਵੀ ਅਤੇ ਅੰਗ ਟ੍ਰਾਂਸਪਲਾਂਟ ਨਾਲ ਜੀ ਰਹੇ ਲੋਕਾਂ ਵਿੱਚ ਪ੍ਰਤੀਰੋਧਕ ਪ੍ਰਤੀਕ੍ਰਿਆ ਦਾ ਮੁਲਾਂਕਣ ਕਰੇਗਾ।
ਵਿਸ਼ਵ ਸਿਹਤ ਸੰਗਠਨ ਨੇ ਦੋ ਐਂਟੀਬਾਡੀ ਇਲਾਜਾਂ, ਸੋਟਰੋਵਿਮਬ ਅਤੇ ਕੈਸੀਰੀਵਿਮਾਬ-ਇਮਡੇਵਿਮਾਬ ਦੇ ਵਿਰੁੱਧ ਸਲਾਹ ਦਿੱਤੀ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਇਹ ਇਲਾਜ ਕੋਵਿਡ -19 ਦੇ ਵਿਰੁੱਧ ਪ੍ਰਭਾਵਸ਼ਾਲੀ ਨਹੀਂ ਹਨ।
ਖੋਜਕਰਤਾ ਬੀ.ਐਫ.7 ਨਾਮ ਦੇ ਇੱਕ ਨਵੇਂ ਰੂਪ ਨੂੰ ਟਰੈਕ ਕਰ ਰਹੇ ਹਨ।
ਇਹ ਰੂਪ ਬੀ.ਏ.5.2.1.7 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਬੈਲਜੀਅਮ ਵਿੱਚ 25 ਪ੍ਰਤੀਸ਼ਤ ਤੋਂ ਵੱਧ ਅਤੇ ਫਰਾਂਸ, ਜਰਮਨੀ ਅਤੇ ਡੈਨਮਾਰਕ ਵਿੱਚ ਲਗਭਗ 10 ਪ੍ਰਤੀਸ਼ਤ ਲਾਗਾਂ ਲਈ ਜ਼ਿੰਮੇਵਾਰ ਹੈ।
ਇੱਕ ਹੋਰ ਨਵਾਂ ਰੂਪ ਬੀ.ਏ.4.6 ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਅਮਰੀਕਾ ਵਿੱਚ ਇਸਦੇ 10 ਫੀਸਦ ਤੋਂ ਵੱਧ ਸੰਕਰਮਣ ਦੇਖੇ ਗਏ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।