- ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (TGA) ਨੇ ਅਸਥਾਈ ਤੌਰ 'ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਐਸਟ੍ਰਾਜੇਨੇਕਾ ਬੂਸਟਰ ਸ਼ਾਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
- ਟੀ ਜੀ ਏ ਨੇ ਜ਼ੋਰ ਦਿੱਤਾ ਹੈ ਕਿ ਫਾਈਜ਼ਰ ਅਤੇ ਮੋਡਰਨਾ ਤਰਜੀਹੀ ਬੂਸਟਰ ਵਿਕਲਪ ਬਣੇ ਰਹਿਣਗੇ, ਚਾਹੇ ਕਿਸੇ ਨੂੰ ਪਹਿਲਾਂ ਕੋਈ ਮਰਜ਼ੀ ਟੀਕੇ ਲੱਗੇ ਹੋਣ।
- ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ ਅਤੇ ਤਸਮਾਨੀਆ ਵਿੱਚ ਵੀਰਵਾਰ ਨੂੰ ਕੁੱਲ 49 ਮੌਤਾਂ ਦਰਜ ਹੋਈਆਂ ਹਨ।
- ਐਨ ਐਸ ਡਬਲਯੂ ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਕਿਹਾ ਕਿ ਜਿਹੜੇ ਲੋਕ ਗੰਭੀਰ ਰੂਪ ਵਿੱਚ ਬਿਮਾਰ ਹਨ, ਜ਼ਾਂ ਮਰ ਰਹੇ ਹਨ ਜ਼ਾਂ ਜਨਮ ਦੇ ਰਹੇ ਹਨ, ਦੇ ਅਜ਼ੀਜ਼ਾਂ ਨੂੰ ਹੁਣ ਹਸਪਤਾਲ ਮਿਲਣ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
- ਐਨ ਐਸ ਡਬਲਯੂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ 1,906 ਤੋਂ ਘਟ ਕੇ 1,795 ਹੋ ਗਈ ਹੈ, ਜਿਨ੍ਹਾਂ ਵਿੱਚੋਂ 121 ਆਈ ਸੀ ਯੂ ਵਿੱਚ ਹਨ।
- ਐਨ ਐਸ ਡਬਲਯੂ ਵਿੱਚ ਵਾਇਰਸ ਦੇ ਸੰਕਰਮਣ ਤੋਂ ਲੈਕੇ ਹੁਣ ਤੱਕ 1,600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
- ਬੁੱਧਵਾਰ ਨੂੰ ਰਾਜ ਦੁਆਰਾ ਸੰਚਾਲਿਤ ਹੱਬਾਂ ਵਿੱਚ 14,863 ਖੁਰਾਕਾਂ ਦੀ ਸਪੁਰਦਗੀ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੇ ਵਿਕਟੋਰੀਆ ਦੇ ਲਗਭਗ 48 ਪ੍ਰਤੀਸ਼ਤ ਲੋਕਾਂ ਨੂੰ ਬੂਸਟਰ ਸ਼ਾਟ ਪ੍ਰਾਪਤ ਹੋ ਚੁੱਕਾ ਹੈ।
- ਵੈਕਸੀਨ ਦੇ ਹੁਕਮਾਂ ਅਤੇ ਮਹਾਂਮਾਰੀ ਪਾਬੰਦੀਆਂ ਦੇ ਵਿਰੋਧ ਵਿੱਚ ਕੈਨੇਡਾ ਵਿੱਚ ਹੋਏ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਹੋ ਕੇ ਸੈਂਕੜੇ ਲੋਕਾਂ ਨੇ ਮੰਗਲਵਾਰ (8 ਫਰਵਰੀ) ਨੂੰ ਟਰੱਕਾਂ ਅਤੇ ਕੈਂਪਰ ਵੈਨਾਂ ਨਾਲ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਸੜਕਾਂ ਨੂੰ ਜਾਮ ਕਰ ਦਿੱਤਾ।
ਕੋਵਿਡ ਅੰਕੜੇ:
- ਐਨ ਐਸ ਡਬਲਯੂ ਨੇ 1,795 ਮਰੀਜ਼ ਹਸਪਤਾਲ ਵਿੱਚ ਦਾਖਲ ਹੋਣ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 121 ਆਈ ਸੀ ਯੂ ਵਿੱਚ ਦਾਖਲ ਹਨ। ਕੋਵਿਡ-19 ਨਾਲ 24 ਨਵੀਆਂ ਮੌਤਾਂ ਅਤੇ 10,130 ਨਵੇਂ ਮਾਮਲੇ ਸਾਹਮਣੇ ਆਏ ਹਨ।
- ਵਿਕਟੋਰੀਆ ਵਿੱਚ, 543 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 75 ਆਈ ਸੀ ਯੂ ਵਿੱਚ ਹਨ ਅਤੇ 23 ਮਰੀਜ਼ਾਂ ਨੂੰ ਵੈਂਟੀਲੇਟਰਾਂ 'ਤੇ ਰੱਖਿਆ ਗਿਆ ਹੈ। ਰਾਜ ਵਿੱਚ 16 ਮੌਤਾਂ ਅਤੇ 9,391 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
- ਕੁਈਨਜ਼ਲੈਂਡ ਵਿੱਚ, ਕੋਵਿਡ-19 ਦੇ 6,902 ਨਵੇਂ ਮਾਮਲੇ ਅਤੇ ਅੱਠ ਮੌਤਾਂ ਦਰਜ ਹੋਈਆਂ ਹਨ।
- ਤਸਮਾਨੀਆ ਵਿੱਚ ਇੱਕ ਵਾਧੂ ਕੋਰੋਨਵਾਇਰਸ ਮੌਤ ਦਰਜ ਕੀਤੀ ਗਈ ਹੈ, ਜਦੋਂ ਕਿ ਰਾਜ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 637 ਹੋ ਗਈ ਹੈ।
- ਏ ਸੀ ਟੀ ਵਿੱਚ ਕੋਈ ਵੀ ਨਵੀਂ ਮੌਤ ਦਾ ਖੁਲਾਸਾ ਨਹੀਂ ਹੋਇਆ, ਹਾਲਾਂਕਿ ਸਥਾਨਕ ਤੌਰ ਤੇ 500 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ 'ਚ ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।