ਕੋਵਿਡ -19 ਅਪਡੇਟ: ਤਸਮਾਨੀਆ ਅਤੇ ਦੱਖਣੀ ਆਸਟ੍ਰੇਲੀਆ ਵਲੋਂ ਸਰਹੱਦੀ ਪਾਬੰਦੀਆਂ 'ਚ ਢਿੱਲ ਦੀ ਤਿਆਰੀ

ਇਹ 19 ਨਵੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Adelaide City

Adelaide may soon be bustling with visitors as travellers from LGAs with above 80 per cent can now travel to South Australia. Source: Getty Images

  • ਦੱਖਣੀ ਆਸਟ੍ਰੇਲੀਆ ਮੰਗਲਵਾਰ, 23 ਨਵੰਬਰ ਨੂੰ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ ਪਰ 90 ਪ੍ਰਤੀਸ਼ਤ ਤੋਂ ਘੱਟ ਟੀਕਾਕਰਨ ਦਰ ਵਾਲੇ ਸਥਾਨਕ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਹੋਸਪਾਇਸ ਕੇਅਰ ਅਤੇ ਐਡੀਲੇਡ ਐਸ਼ੇਜ਼ ਟੈਸਟ ਵਰਗੇ ਉੱਚ-ਜੋਖਮ ਵਾਲੇ ਸਥਾਨਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
  • ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਦੱਖਣੀ ਆਸਟ੍ਰੇਲੀਆ ਵਿੱਚ ਫ਼ੋਨ ਐਪ ਰਾਹੀਂ ਹਰ 14 ਦਿਨਾਂ ਵਿੱਚ ਲੱਛਣ-ਜਾਂਚ ਕਰਾਉਣ ਦੀ ਲੋੜ ਹੋਵੇਗੀ।
  • ਐਨ ਐਸ ਡਬਲਯੂ ਦੇ ਪ੍ਰੀਮੀਅਰ ਡੋਮਿਨਿਕ ਪੇਰੋਟੈਟ ਦਾ ਕਹਿਣਾ ਹੈ ਕਿ 15 ਦਸੰਬਰ ਤੱਕ ਰਾਜ ਵਿੱਚ ਲੱਗਭੱਗ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।
  • ਤਸਮਾਨੀਆ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਲੋਕਾਂ ਲਈ 6 ਦਸੰਬਰ ਤੋਂ ਸਮਾਗਮਾਂ, ਪੱਬਾਂ ਅਤੇ ਕਲੱਬਾਂ ਵਿੱਚ ਪਾਬੰਦੀਆਂ ਹਟਾ ਦੇਵੇਗਾ ਅਤੇ 15 ਦਸੰਬਰ ਨੂੰ ਹੌਟਸਪੌਟ ਵਾਲੇ ਖੇਤਰਾਂ ਦੇ ਬਾਰਡਰ ਵੀ ਖੋਲ ਦੇਵੇਗਾ।
  • ਤਸਮਾਨੀਆ ਨੇ ਕਿਸ਼ੋਰਾਂ ਨੂੰ ਆਈਫੋਨ ਅਤੇ ਆਈਪੈਡ ਦੀ ਪੇਸ਼ਕਸ਼ ਕਰਕੇ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ '5-ਦਿਨ ਟੀਕਾਕਰਨ ਬਲਿਟਜ਼' ਦੀ ਸ਼ੁਰੂਆਤ ਕੀਤੀ ਹੈ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1273 ਮਾਮਲੇ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 216 ਨਵੇਂ ਭਾਈਚਾਰਕ ਮਾਮਲੇ ਅਤੇ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਏ ਸੀ ਟੀ ਨੇ 17 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਹਨ।

ਐਨ ਟੀ ਨੇ 2 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਹਨ।


 ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 19 November 2021 2:39pm
Updated 12 August 2022 3:01pm
By SBS/ALC Content, Sumeet Kaur
Source: SBS


Share this with family and friends