- ਐਨ ਐਸ ਡਬਲਯੂ ਨੇ ਕਾਰੋਬਾਰਾਂ ਲਈ ਕੋਵਿਡ-19 ਰਿਕਵਰੀ ਪੈਕੇਜ ਦੀ ਕੀਤੀ ਘੋਸ਼ਣਾ।
- ਵਿਕਟੋਰੀਆ ਵੱਲੋਂ ਸਿਹਤ ਸੰਭਾਲ ਵਿੱਚ ਵੱਡੇ ਨਿਵੇਸ਼ ਦਾ ਐਲਾਨ।
- ਕਾਮਨਵੈਲਥ ਨੇ ਬੱਚਿਆਂ ਵਿੱਚ ਮਾਨਸਿਕ ਬਿਮਾਰੀ ਲਈ ਵਿਸ਼ਵ ਦੀ ਪਹਿਲੀ ਯੋਜਨਾ ਦਾ ਕੀਤਾ ਐਲਾਨ।
ਵਿਕਟੋਰੀਆ
ਵਿਕਟੋਰੀਆ ਨੇ ਸਥਾਨਕ ਤੌਰ 'ਤੇ 1,446 ਨਵੇਂ ਮਾਮਲੇ ਅਤੇ 8 ਮੌਤਾਂ ਦਰਜ ਕੀਤੀਆਂ ਹਨ। ਹਸਪਤਾਲ ਵਿੱਚ ਦਾਖਲ 675 ਲੋਕਾਂ ਵਿੱਚੋਂ, ਸਿਰਫ ਸੱਤ ਪ੍ਰਤੀਸ਼ਤ ਲੋਕਾਂ ਨੂੰ ਲੋੜ੍ਹੀਂਦੇ ਦੋ ਟੀਕੇ ਲਾਏ ਗਏ ਸਨ।
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਵਿਕਟੋਰੀਆ ਵਾਸੀਆਂ ਨੂੰ ਦੂਜੇ ਟੀਕੇ ਦੀ ਬੁਕਿੰਗ ਨੂੰ ਅੱਗੇ ਲਿਆਉਣ ਲਈ ਉਤਸ਼ਾਹਤ ਕੀਤਾ ਹੈ।
ਰਾਜ ਨੂੰ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਸਿਹਤ ਸੰਭਾਲ ਦੇ ਖੇਤਰ ਵਿੱਚ ਲੱਖਾਂ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ।
ਫਰੰਟਲਾਈਨ ਕੋਵਿਡ ਹਸਪਤਾਲ ਕਰਮਚਾਰੀਆਂ ਦੀ ਸਹਾਇਤਾ ਲਈ $255 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ ਅਤੇ $2.5 ਮਿਲੀਅਨ ਡਾਲਰ ਵਿਦੇਸ਼ਾਂ ਤੋਂ 1000 ਸਿਹਤ ਸੰਭਾਲ ਕਰਮਚਾਰੀਆਂ ਦੀ ਭਰਤੀ ਲਈ ਸਮਰਪਿਤ ਹੋਣਗੇ।
ਨਿਊ ਸਾਊਥ ਵੇਲਜ਼
ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 360 ਨਵੇਂ ਮਾਮਲੇ ਅਤੇ 5 ਮੌਤਾਂ ਦਰਜ ਕੀਤੀਆਂ ਹਨ।
ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਰਾਜ ਲਈ ਵਪਾਰਕ ਪੈਕੇਜ ਦੀ ਘੋਸ਼ਣਾ ਕੀਤੀ ਹੈ।
ਯੋਗ ਵਪਾਰੀ ਕੁਝ ਸੇਵਾਵਾਂ ਅਤੇ ਫੀਸਾਂ ਲਈ $2,000 ਦੀ ਛੋਟ ਦਾ ਦਾਅਵਾ ਕਰਨ ਦੇ ਯੋਗ ਹੋਣਗੇ। ਕ੍ਰਿਸਮਿਸ ਸੀਜ਼ਨ ਤੋਂ ਪਹਿਲਾਂ ਨਾਸ਼ਵਾਨ ਸਟਾਕਾਂ ਨਾਲ ਨਜਿੱਠਣ ਵਾਲੇ ਕਾਰੋਬਾਰਾਂ ਲਈ ਮਹੱਤਵਪੂਰਣ ਛੋਟਾਂ ਦੀ ਘੋਸ਼ਣਾ ਕੀਤੀ ਗਈ ਹੈ।
"ਅਸੀਂ ਚਾਹੁੰਦੇ ਹਾਂ ਕਿ ਕਾਰੋਬਾਰੀ ਮਾਲਕਾਂ ਨੂੰ ਪਤਾ ਹੋਵੇ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ," ਸ਼੍ਰੀ ਪੈਰੋਟੇਟ ਨੇ ਕਿਹਾ।
ਰਾਜ ਦੁਆਰਾ ਸੋਮਵਾਰ ਤੱਕ 80 ਪ੍ਰਤੀਸ਼ਤ ਟੀਕਾਕਰਣ ਦੇ ਟੀਚੇ ਨੂੰ ਪਾਰ ਕਰਨ ਦੀ ਉਮੀਦ ਹੈ, ਜੋ ਕਿ ਪਾਬੰਦੀਆਂ ਨੂੰ ਸੌਖਾ ਕਰਨ ਦੀ ਅਗਲੀ ਸੀਮਾ ਹੈ।
ਆਸਟ੍ਰੇਲੀਅਨ ਰਾਜਧਾਨੀ ਖੇਤਰ
ਏ ਸੀ ਟੀ ਵਿੱਚ ਸਥਾਨਕ ਤੌਰ 'ਤੇ 28 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 22 ਜਾਣੇ-ਪਛਾਣੇ ਮਾਮਲਿਆਂ ਨਾਲ ਜੁੜੇ ਹੋਏ ਹਨ।
ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ
- ਕੁਈਨਜ਼ਲੈਂਡ ਵਿੱਚ ਕੋਵਿਡ-19 ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ।
- ਹੁਣ ਤੱਕ 82.8% ਯੋਗ ਆਸਟ੍ਰੇਲੀਆਈ ਵਸਨੀਕਾਂ ਨੂੰ ਪਹਿਲਾ ਟੀਕਾ ਲੱਗ ਚੁੱਕਿਆ ਹੈ ਜਦਕਿ 63.4% ਵਿੱਚ ਦੋਨੋਂ ਟੀਕੇ ਲਾ ਦਿੱਤੇ ਗਏ ਹਨ।
- ਫ਼ੇਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਬਾਲਗਾਂ ਲਈ ਬੂਸਟਰ ਟੀਕੇ ਬਾਰੇ ਸਲਾਹ ਅਕਤੂਬਰ ਦੇ ਅੰਤ ਤੋਂ ਪਹਿਲਾਂ ਉਪਲਬਧ ਹੋ ਜਾਵੇਗੀ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ