- ਵਿਕਟੋਰੀਅਨ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਕੁਝ ਚੋਣਵੀਆਂ ਸਰਜਰੀਆਂ ਸੋਮਵਾਰ ਤੋਂ ਮੁੜ ਸ਼ੁਰੂ ਹੋ ਸਕਦੀਆਂ ਹਨ ਪਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਮੁੜ ਸ਼ੁਰੂ ਕਰਨ ਦੀ ਮਿਤੀ ਅਜੇ ਤੈਅ ਨਹੀਂ ਕੀਤੀ ਗਈ ਹੈ।
- ਵਿਕਟੋਰੀਆ ਨੇ 1.4 ਬਿਲੀਅਨ ਡਾਲਰ ਦੇ ਫੰਡਿੰਗ ਪੈਕੇਜ ਦੀ ਘੋਸ਼ਣਾ ਵੀ ਕੀਤੀ ਹੈ ਜੋ ਕਿ ਸਿਹਤ ਮੰਤਰੀ ਮਾਰਟਿਨ ਫੋਲੀ ਅਨੁਸਾਰ ਰਾਜ ਦੀ ਸਿਹਤ ਪ੍ਰਣਾਲੀ ਨੂੰ ਓਮਿਕਰੋਨ ਪ੍ਰਤੀ ਆਪਣੀ ਕਿਰਿਆਸ਼ੀਲ ਹੋਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਹੋਵੇਗਾ।
- ਐਨ ਐਸ ਡਬਲਯੂ ਨੇ 31 ਹੋਰ ਕੋਵਿਡ -19 ਮੌਤਾਂ ਦੀ ਰਿਪੋਰਟ ਕੀਤੀ ਹੈ ਜਦੋਂ ਕਿ ਵਿਕਟੋਰੀਆ ਵਿੱਚ 36 ਮੌਤਾਂ ਹੋਈਆਂ ਹਨ, ਦੋਵਾਂ ਰਾਜਾਂ ਵਿੱਚ ਹਸਪਤਾਲਾਂ ਭਰਤੀਆਂ ਲਗਾਤਾਰ ਘਟਦੀਆਂ ਜਾ ਰਹੀਆਂ ਹਨ।
- ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ 170,000 ਯੋਗ ਬਜ਼ੁਰਗ ਦੇਖਭਾਲ ਨਿਵਾਸੀਆਂ ਵਿੱਚੋਂ 45,000 ਨੂੰ ਅਜੇ ਵੀ ਤੀਜਾ ਕੋਵਿਡ-19 ਵੈਕਸੀਨ ਬੂਸਟਰ ਸ਼ਾਟ ਨਹੀਂ ਮਿਲਿਆ ਹੈ।
- ਸ੍ਰੀ ਹੰਟ ਨੇ ਬਜ਼ੁਰਗ ਦੇਖਭਾਲ ਨਿਵਾਸੀਆਂ ਵਿੱਚ ਝਿਜਕ ਨੂੰ ਕੋਵਿਡ-19 ਬੂਸਟਰ ਸ਼ਾਟ ਦੀਆਂ ਘੱਟ ਦਰਾਂ ਦਾ ਕਾਰਨ ਦੱਸਿਆ ਹੈ।
- ਸਿਹਤ ਪ੍ਰਣਾਲੀ 'ਤੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ ਨੋਰਦਰਨ ਟੈਰੀਟਰੀ ਦੇ ਹਸਪਤਾਲਾਂ ਵਿੱਚ ਚੋਣਵੀਆਂ ਅਤੇ ਦਿਨ ਦੀਆਂ ਸਰਜਰੀਆਂ ਪਾਸ ਕੀਤੀਆਂ ਜਾਣਗੀਆਂ।
- ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਜੌਹਨ ਜੈਰਾਰਡ ਨੇ ਕਿਹਾ ਕਿ ਰਾਜ ਬਜ਼ੁਰਗ ਲੋਕਾਂ ਵਿੱਚ ਮੌਤਾਂ ਦੀ "ਅਸਮਤ" ਸੰਖਿਆ ਦੇਖ ਰਿਹਾ ਹੈ ਜਿਨ੍ਹਾਂ ਨੂੰ ਬੂਸਟਰ ਸ਼ਾਟ ਨਹੀਂ ਮਿਲਿਆ ਹੈ।
ਕੋਵਿਡ-19 ਅੰਕੜੇ:
ਐਨ ਐਸ ਡਬਲਯੂ ਨੇ ਰਿਪੋਰਟ ਕੀਤੀ ਹੈ ਕਿ 2,494 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ 160 ਤੀਬਰ ਦੇਖਭਾਲ ਵਿੱਚ ਹਨ ਅਤੇ ਰਾਜ ਵਿੱਚ 31 ਨਵੀਆਂ ਮੌਤਾਂ ਦੇ ਨਾਲ ਕੋਵਿਡ-19 ਦੇ 10,698 ਮਾਮਲੇ ਦਰਜ ਕੀਤੇ ਗਏ ਹਨ ।
ਵਿਕਟੋਰੀਆ ਵਿੱਚ, 707 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 79 ਆਈਸੀਯੂ ਵਿੱਚ ਹਨ ਅਤੇ ਰਾਜ ਵਿੱਚ 36 ਮੌਤਾਂ ਦੇ ਨਾਲ ਕੋਵਿਡ-19 ਦੇ 11,240 ਨਵੇਂ ਮਾਮਲੇ ਦਰਜ ਹੋਏ ਹਨ।
ਕੁਈਨਜ਼ਲੈਂਡ ਵਿੱਚ 732 ਲੋਕ ਦੇ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ 50 ਤੀਬਰ ਦੇਖਭਾਲ ਵਿੱਚ ਹਨ। ਰਾਜ ਵਿੱਚ 13 ਮੌਤਾਂ ਅਤੇ 6,857 ਨਵੇਂ ਮਾਮਲੇ ਸਾਹਮਣੇ ਆਏ ਹਨ।
ਤਸਮਾਨੀਆ ਵਿੱਚ 570 ਮਾਮਲੇ ਸਾਹਮਣੇ ਆਏ ਹਨ ਅਤੇ ਲਾਗ ਕਾਰਨ 13 ਲੋਕ ਹਸਪਤਾਲ ਵਿੱਚ ਹਨ ਜਿਨਾ ਵਿਚੋਂ 2 ਆਈਸੀਯੂ ਵਿੱਚ ਹਨ।
ਏ ਸੀ ਟੀ ਨੇ ਇੱਕ ਮੌਤ ਅਤੇ 449 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 65 ਲੋਕ ਹਸਪਤਾਲ ਵਿੱਚ ਅਤੇ ਇੱਕ ਆਈਸੀਯੂ ਵਿੱਚ ਹੈ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ 'ਚ ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।