- ਸਰਦੀਆਂ ਵਿੱਚ ਲਾਗ ਦੇ ਮਾਮਲਿਆਂ ਵਿੱਚ ਵਾਧੇ ਦੀ ਭਵਿੱਖਬਾਣੀ ਤੋਂ ਪਹਿਲਾਂ ਆਸਟ੍ਰੇਲੀਆ ਵਾਸੀ ਇਹ ਪਤਾ ਲਗਾ ਸਕਦੇ ਹਨ ਕਿ ਕੀ ਉਨ੍ਹਾਂ ਨੂੰ ਦੂਜਾ ਕੋਵਿਡ-19 ਬੂਸਟਰ ਟੀਕਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ।
- ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਮਹੀਨੇ ਦੇ ਅੰਤ ਤੱਕ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਚੌਥੀ ਖੁਰਾਕ ਦੀ ਸਿਫ਼ਾਰਸ਼ ਕੀਤੀ ਜਾਵੇਗੀ।
- ਸ੍ਰੀ ਹੰਟ ਨੇ ਇਹ ਵੀ ਕਿਹਾ ਕਿ ਕੰਸੈਸ਼ਨ ਕਾਰਡ ਧਾਰਕਾਂ ਲਈ ਮੁਫ਼ਤ ਰੈਪਿਡ ਐਂਟੀਜੇਨ ਟੈਸਟ ਪ੍ਰਦਾਨ ਕਰਨ ਵਾਲੀ ਸਕੀਮ ਨੂੰ ਇਸ ਸਾਲ ਜੁਲਾਈ ਦੇ ਅੰਤ ਤੱਕ ਵਧਾਇਆ ਜਾਵੇਗਾ।
- ਇਹ ਪ੍ਰੋਗਰਾਮ ਕਾਮਨਵੈਲਥ ਸੀਨੀਅਰਜ਼ ਹੈਲਥ ਕਾਰਡ, ਹੈਲਥ ਕੇਅਰ ਕਾਰਡ, ਲੋਅ ਇਨਕਮ ਹੈਲਥ ਕੇਅਰ ਕਾਰਡ, ਪੈਨਸ਼ਨਰ ਕੰਸੈਸ਼ਨ ਕਾਰਡ, ਅਤੇ ਡਿਪਾਰਟਮੈਂਟ ਆਫ ਵੈਟਰਨਜ਼ ਅਫੇਅਰਜ਼ ਗੋਲਡ, ਸਫੇਦ ਜਾਂ ਸੰਤਰੀ ਕਾਰਡ ਧਾਰਕਾਂ ਨੂੰ ਤਿੰਨ ਮਹੀਨਿਆਂ ਦੀ ਮਿਆਦ ਵਿੱਚ 10 ਮੁਫਤ ਰੈਪਿਡ ਐਂਟੀਜਨ ਟੈਸਟਾਂ ਤੱਕ ਪਹੁੰਚ ਬਣਾਉਣ ਦੀ ਆਗਿਆ ਦਿੰਦਾ ਹੈ।
- ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਾਰਡ ਨੇ ਕਿਹਾ ਕਿ ਨਵੇਂ ਓਮਾਈਕਰੋਨ ਸਬ-ਵੇਰੀਐਂਟ ਬੀਏ.2 (BA.2) ਦੇ ਕਾਰਨ ਛੇ ਹਫ਼ਤਿਆਂ ਵਿੱਚ ਮਾਮਲਿਆਂ ਦੀ ਗਿਣਤੀ "ਦੁੱਗਣੇ ਤੋਂ ਵੱਧ" ਹੋ ਸਕਦੀ ਹੈ, ਕਿਉਂਕਿ ਰਾਜ ਵਿੱਚ ਵੀਰਵਾਰ ਨੂੰ 16,288 ਮਾਮਲੇ ਦਰਜ ਕੀਤੇ ਗਏ, ਜੋ ਕਿ ਜਨਵਰੀ ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ।
- ਇੱਕ ਯੂ ਐਨ ਐਸ ਡਬਲਯੂ ਅਧਿਐਨ ਸੁਝਾਅ ਦਿੰਦਾ ਹੈ ਕਿ ਉਹ ਬੀਏ.2, ਜਿਸਨੂੰ ਨੈਕਸਟ ਸਟ੍ਰੇਨ ਕਾਲਡ 21L ਵੀ ਕਿਹਾ ਜਾਂਦਾ ਹੈ ਲਾਗ ਦਾ ਸਭ ਤੋਂ ਪ੍ਰਭਾਵੀ ਰੂਪ ਬਣ ਗਿਆ ਹੈ।
- ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਮਾਰੀਅਨ ਗੇਲ ਨੇ ਕਿਹਾ ਕਿ ਓਮਿਕਰੋਨ ਬੀਏ2 ਸਬ-ਵੇਰੀਐਂਟ ਲਈ ਤਕਨੀਕੀ ਸ਼ਬਦ "ਸਬਲਾਈਨੇਜ" ਹੈ ਅਤੇ "ਅਨੁਭਵ ਨੇ ਸਾਨੂੰ ਵਿਦੇਸ਼ਾਂ ਵਿੱਚ ਦਿਖਾਇਆ ਹੈ ਕਿ ਬੀਏ2 ਪ੍ਰਭਾਵਸ਼ਾਲੀ ਸਬਲਾਈਨੇਜ ਬਣਨ ਲਈ ਬੀਏ1 ਨੂੰ ਬਹੁਤ ਤੇਜ਼ੀ ਨਾਲ ਪਛਾੜ ਸਕਦਾ ਹੈ।"
- ਡੈਨਿਸ਼ ਰਿਸਰਚ ਇੰਸਟੀਚਿਊਟ ਸਟੇਟਨਜ਼ ਸੀਰਮ ਇੰਸਟੀਚਿਊਟ (SSI) ਦੇ ਅਨੁਸਾਰ ਡੈਨਮਾਰਕ, ਯੂਕੇ, ਨਾਰਵੇ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿੱਚ ਬੀਏ.2 ਦੇ ਮਾਮਲਿਆਂ ਵਿੱਚ ਵਿੱਚ ਵਾਧਾ ਹੋਇਆ ਹੈ।
- ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ, ਯੂਕੇ ਅਤੇ ਡੈਨਮਾਰਕ ਤੋਂ ਸੰਕਰਮਣ ਦੇ ਅੰਕੜੇ ਸੁਝਾਅ ਦਿੰਦੇ ਹਨ ਕਿ ਓਮਿਕਰੋਨ ਦੇ ਬੀਏ.1 ਅਤੇ ਬੀਏ.2 ਦੀ ਗੰਭੀਰਤਾ ਵਿੱਚ ਕੋਈ ਅੰਤਰ ਨਹੀਂ ਹੈ।
ਕੋਵਿਡ-19 ਅੰਕੜੇ:
- ਨਿਊ ਸਾਊਥ ਵੇਲਜ਼ ਵਿੱਚ 998 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ 39 ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ। ਕੋਵਿਡ-19 ਨਾਲ 7 ਮੌਤਾਂ ਅਤੇ 14,034 ਨਵੇਂ ਮਾਮਲੇ ਸਾਹਮਣੇ ਆਏ ਹਨ।
- ਵਿਕਟੋਰੀਆ ਵਿੱਚ, 185 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 27 ਆਈ ਸੀ ਯੂ ਵਿੱਚ ਹਨ ਅਤੇ 3 ਵੈਂਟੀਲੇਟਰਾਂ ਉੱਤੇ ਹਨ। ਇੱਥੇ 10 ਮੌਤਾਂ ਅਤੇ 6,811 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
- ਤਸਮਾਨੀਆ ਵਿੱਚ 1,129 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਗਏ ਹਨ। ਕੋਵਿਡ-19 ਨਾਲ 16 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 4 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਏ ਸੀ ਟੀ ਵਿੱਚ 31 ਲੋਕ ਹੁਣ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ। ਰਾਜ ਵਿੱਚ 791 ਨਵੇਂ ਮਾਮਲੇ ਅਤੇ 3 ਮੌਤਾਂ ਦੀ ਰਿਪੋਰਟ ਦਰਜ ਕੀਤੀ ਗਈ ਹੈ।
- ਕੁਈਨਜ਼ਲੈਂਡ ਵਿੱਚ, 4,327 ਨਵੇਂ ਕੋਵਿਡ -19 ਮਾਮਲੇ ਅਤੇ 8 ਮੌਤਾਂ ਦਰਜ ਹੋਈਆਂ ਹਨ। 250 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਦੋਂ ਕਿ 16 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਪੱਛਮੀ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 5,005 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ 92 ਲੋਕ ਇਸ ਵੇਲੇ ਹਸਪਤਾਲ ਵਿੱਚ ਦਾਖਲ ਹਨ ਅਤੇ 3 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਨੋਰਦਰਨ ਟੈਰੀਟਰੀ ਵਿੱਚ ਕੋਵਿਡ -19 ਦੇ 273 ਨਵੇਂ ਮਾਮਲੇ ਅਤੇ ਇੱਕ ਦੀ ਮੌਤ ਦਰਜ ਹੋਈ ਹੈ। 29 ਲੋਕ ਹੁਣ ਹਸਪਤਾਲ ਵਿੱਚ ਦਾਖਲ ਹਨ ਅਤੇ ਇੱਕ ਮਰੀਜ਼ ਆਈ ਸੀ ਯੂ ਵਿੱਚ ਹੈ।
- ਦੱਖਣੀ ਆਸਟ੍ਰੇਲੀਆ ਵਿੱਚ ਇਸ ਵੇਲੇ 88 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ ਅਤੇ ਉਨ੍ਹਾਂ ਵਿੱਚੋਂ 10 ਆਈ ਸੀ ਯੂ ਵਿੱਚ ਹਨ, ਜਦੋਂ ਕਿ 2 ਮਰੀਜ਼ਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਇੱਥੇ 2,503 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।