- ਪ੍ਰਧਾਨ ਮੰਤਰੀ ਵੱਲੋਂ ਪਾਬੰਦੀਆਂ ਵਿੱਚ ਹੋਰ ਢਿੱਲ ਦੇਣ ਤੋਂ ਬਾਅਦ ਅੰਤਰਰਾਸ਼ਟਰੀ ਯਾਤਰੀਆਂ ਲਈ ਜਲਦੀ ਹੀ ਪ੍ਰੀ-ਡਿਪਾਰਚਰ ਟੈਸਟਿੰਗ ਜ਼ਰੂਰਤਾਂ ਖਤਮ ਹੋ ਸਕਦੀਆਂ ਹਨ।
- ਵਰਤਮਾਨ ਵਿੱਚ ਯਾਤਰੀਆਂ ਨੂੰ ਆਸਟ੍ਰੇਲੀਆ ਲਈ ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ ਕੋਵਿਡ-19 ਟੈਸਟ ਦਾ ਇੱਕ ਨਕਾਰਾਤਮਕ ਨਤੀਜਾ ਦਿਖਾਉਣ ਦੀ ਲੋੜ ਹੁੰਦੀ ਹੈ ਬੇਸ਼ੱਕ ਉਨ੍ਹਾਂ ਨੇ ਪੂਰੀ ਤਰ੍ਹਾਂ ਟੀਕਾਕਰਨ ਕਿਓਂ ਨਾ ਹਾਸਿਲ ਕੀਤਾ ਹੋਵੇ।
- ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਗ੍ਰੇਗ ਹੰਟ ਇਸ ਮਾਮਲੇ 'ਤੇ ਜਲਦ ਹੀ ਕੋਈ ਐਲਾਨ ਕਰਨਗੇ।
- ਵਿਕਟੋਰੀਆ ਵਿੱਚ 11 ਨਵੀਆਂ ਕੋਵਿਡ-19 ਮੌਤਾਂ ਦਰਜ ਹੋਈਆਂ ਹਨ, ਜਦੋਂ ਕਿ ਨਿਊ ਸਾਊਥ ਵੇਲਜ਼ ਵਿੱਚ ਲਾਗ ਨਾਲ ਪੰਜ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
- ਕੁਈਨਜ਼ਲੈਂਡ ਵਿੱਚ ਕੋਵਿਡ-19 ਕਾਰਨ ਸੱਤ ਲੋਕਾਂ ਦੀ ਜਾਨ ਚਲੀ ਗਈ ਹੈ।
- ਵਿਕਟੋਰੀਆ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ 64 ਪ੍ਰਤੀਸ਼ਤ ਲੋਕ ਹੁਣ ਵੈਕਸੀਨ ਦੇ ਤਿੰਨ ਟੀਕੇ ਲਗਵਾ ਚੁੱਕੇ ਹਨ।
- ਚੀਨ ਨੇ ਇਸ ਹਫਤੇ 90 ਲੱਖ ਲੋਕਾਂ ਦੀ ਵੱਸੋਂ ਵਾਲੇ ਉਦਯੋਗਿਕ ਸ਼ਹਿਰ ਨੂੰ ਬੰਦ ਕਰ ਦਿੱਤਾ ਹੈ ਅਤੇ ਮੰਗਲਵਾਰ ਨੂੰ ਵਾਇਰਸ ਦੇ 4,000 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕੀਤੀ ਹੈ।
ਕੋਵਿਡ-19 ਅੰਕੜੇ:
- ਨਿਊ ਸਾਊਥ ਵੇਲਜ਼ ਨੇ 1,162 ਮਰੀਜ਼ਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 44 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਭਰਤੀ ਕੀਤਾ ਗਿਆ ਹੈ। ਰਾਜ ਵਿੱਚ ਕੋਵਿਡ-19 ਨਾਲ ਪੰਜ ਮੌਤਾਂ ਅਤੇ 24,115 ਨਵੇਂ ਮਾਮਲੇ ਸਾਹਮਣੇ ਆਏ ਹਨ।
- ਵਿਕਟੋਰੀਆ ਵਿੱਚ, 243 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨਾ ਵਿੱਚੋਂ 23 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਅਤੇ ਪੰਜ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਇੱਥੇ ਲਾਗ ਨਾਲ 11 ਮੌਤਾਂ ਅਤੇ 10,471 ਨਵੇਂ ਮਾਮਲੇ ਸਾਹਮਣੇ ਆਏ ਹਨ।
- ਕੁਈਨਜ਼ਲੈਂਡ ਵਿੱਚ, 10,476 ਨਵੇਂ ਕੋਵਿਡ -19 ਮਾਮਲੇ ਅਤੇ ਸੱਤ ਮੌਤਾਂ ਦਰਜ ਹੋਈਆਂ ਹਨ। 252 ਲੋਕ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਹਨ ਅਤੇ ਸੱਤ ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।