Key Points
- ਕੋਵਿਡ-19 ਦੇ ਇਲਾਜ ਲਈ ਟੀ.ਜੀ.ਏ ਨੇ ਨਵੀਂ ਓਰਲ ਦਵਾਈ ਨੂੰ ਦਿੱਤੀ ਮਨਜ਼ੂਰੀ
- ਆਈਸੋਲੇਸ਼ਨ ਦੀ ਸਮਾਂ ਸੀਮਾ ਘਟਾਉਣ ਲਈ ਰਾਸ਼ਟਰੀ ਕੈਬਨਿਟ ਵੱਲੋਂ 31 ਅਗਸਤ ਨੂੰ ਹੋਵੇਗੀ ਚਰਚਾ
- ਫਾਈਜ਼ਰ ਵੱਲੋਂ ਬੀ.ਏ.4 ਅਤੇ ਬੀ.ਏ.5 ਉਪਰੂਪਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਬੂਸਟਰ ਡੋਜ਼ ਦੀ ਮਨਜ਼ੂਰੀ ਦੀ ਮੰਗ
ਮੰਗਲਵਾਰ ਨੂੰ ਆਸਟ੍ਰੇਲੀਆ ਵਿੱਚ ਘੱਟੋ-ਘੱਟ 95 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਿੰਨ੍ਹਾਂ ਵਿੱਚੋਂ 32 ਮੌਤਾਂ ਨਿਊ ਸਾਊਥ ਵੇਲਜ਼ ਤੋਂ, 26 ਕੁਈਨਜ਼ਲੈਂਡ ਤੋਂ ਅਤੇ 25 ਵਿਕਟੋਰੀਆ ਤੋਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਉਦਯੋਗ, ਵਿਗਿਆਨ, ਊਰਜਾ ਅਤੇ ਸਰੋਤ ਪੋਰਟਫੋਲੀਓ ਵਿਭਾਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦੀ ਗੁਪਤ ਨਿਯੁਕਤੀ ਦੇ ਜਾਇਜ਼ ਪਾਏ ਜਾਣ ਉੱਤੇ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਸ਼੍ਰੀ ਮੌਰੀਸਨ ਵਲੋਂ ਮਹਾਂਮਾਰੀ ਦੇ ਦੌਰਾਨ ਖੁਦ ਨੂੰ ਪੰਜ ਪੋਰਟਫੋਲੀਓ ਲਈ ਨਿਯੁਕਤ ਕਰਨ ਦਾ ਮਾਮਲਾ ਗੰਭੀਰ ਹੈ ਅਤੇ ਉਹ ਇਸਦੀ ਜਾਂਚ ਸਬੰਧੀ ਜਲਦ ਹੀ ਇੱਕ ਘੋਸ਼ਣਾ ਕਰਨਗੇ।
ਮਾਨਸਿਕ ਸਿਹਤ ਲਈ ਸਹਾਇਕ ਮੰਤਰੀ ਐਮਾ ਮੈਕਬ੍ਰਾਈਡ ਨੇ ਇੱਕ ਨਵੀਂ ਹੈਲਪਲਾਈਨ ‘ਹੈੱਡ ਟੂ ਹੈਲਥ’ ਲਾਂਚ ਕੀਤੀ ਹੈ।
ਜਿਸ ਰਾਹੀਂ ਮੁਫਤ ਸਲਾਹ, ਮੁਲਾਂਕਣ ਅਤੇ ਮਾਨਸਿਕ ਸਿਹਤ ਸੇਵਾਵਾਂ ਲਈ ਰੈਫਰਲ ਪ੍ਰਾਪਤ ਕਰਨ ਲਈ ਸਵੇਰੇ 8:30 ਵਜੇ ਤੋਂ ਸ਼ਾਮ 5 ਵਜੇ ਤੱਕ 1800 595 212 'ਤੇ ਕਾਲ ਕੀਤੀ ਜਾ ਸਕਦੀ ਹੈ।
ਫਾਈਜ਼ਰ ਨੇ ਓਮੀਕ੍ਰੋਨ ਦੇ ਬੀ.ਏ.4. ਅਤੇ ਬੀ.ਏ.5. ਉਪ ਰੂਪਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਬੂਸਟਰ ਖੁਰਾਕ ਲਈ ਯੂ.ਐਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੀ ਮਨਜ਼ੂਰੀ ਮੰਗੀ ਹੈ।
ਥੈਰਾਪਿਊਟਿਕ ਗੁਡਜ਼ ਦੇ ਪ੍ਰਸ਼ਾਸਨ ਵੱਲੋਂ ਕੋਵਿਡ-19 ਲਾਗ ਵਾਲੇ ਹਸਪਤਾਲਾਂ ਵਿੱਚ ਭਰਤੀ ਮੱਧਮ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ 'ਸਾਬੀਜ਼ਾਬੁਲਿਨ' ਨਾਮ ਦੀ ਮੂੰਹ ਰਾਹੀਂ ਲਈ ਜਾਣ ਵਾਲੀ ਦਵਾਈ ਨੂੰ ਮਨਜ਼ੂਰੀ ਦਿੱਤੀ ਹੈ।
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮੀਨਿਕ ਪੈਰੋਟੇਅ 31 ਅਗਸਤ ਨੂੰ ਰਾਸ਼ਟਰੀ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿੱਚ ਕੋਵਿਡ-19 ਨਾਲ ਪੀੜਤ ਲੋਕਾਂ ਲਈ ਕੁਆਰੰਟੀਨ ਦੀ ਮਿਆਦ ਸੱਤ ਤੋਂ ਪੰਜ ਦਿਨਾਂ ਤੱਕ ਘਟਾਉਣ ਦਾ ਮੁੱਦਾ ਫਿਰ ਤੋਂ ਉਠਾਉਣਗੇ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।