- ਵਿਕਟੋਰੀਆ ਨੇ ਐਨ ਐਸ ਡਬਲਯੂ ਨਾਲ ਸਰਹੱਦੀ ਪਾਬੰਦੀਆਂ ਨੂੰ ਕੀਤਾ ਸੌਖਾ।
- ਐਨ ਐਸ ਡਬਲਯੂ ਗੈਰ-ਜ਼ਰੂਰੀ ਚੋਣਵੀਆਂ ਸਰਜਰੀਆਂ ਦੁਬਾਰਾ ਸ਼ੁਰੂ ਕਰਨ ਲਈ ਤਿਆਰ।
- ਏ ਸੀ ਟੀ ਵਿੱਚ ਲਾਗ ਦੇ 24 ਨਵੇਂ ਸਥਾਨਕ ਮਾਮਲੇ ਦਰਜ।
ਵਿਕਟੋਰੀਆ
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,841 ਨਵੇਂ ਮਾਮਲੇ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ ਹਨ। ਤਾਜ਼ਾ ਮਾਮਲਿਆਂ ਸਣੇ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 22,598 ਹੋ ਗਈ ਹੈ। ਬਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਤੋਂ, ਵਿਕਟੋਰੀਆ ਦੀ ਯਾਤਰਾ ਕਰਨ ਵਾਲੇ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਨੂੰ ਪਹੁੰਚਣ ਤੇ ਇਕਾਂਤਵਾਸ ਵਿੱਚ ਰਹਿਣ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ।
ਗ੍ਰੇਟਰ ਸਿਡਨੀ ਖੇਤਰ ਦੇ ਯਾਤਰੀਆਂ, ਜਿਨ੍ਹਾਂ ਵਿੱਚ ਬਲੂ ਮਾਉਂਟੇਨਜ਼, ਸੈਂਟਰਲ ਕੋਸਟ, ਸ਼ੈਲਹਾਰਬਰਗ ਅਤੇ ਵੋਲੋਂਗੋਂਗ ਸ਼ਾਮਲ ਹਨ, ਨੂੰ ਅਜੇ ਵੀ ਵਿਕਟੋਰੀਆ ਵਿੱਚ ਦਾਖਲ ਹੋਣ ਲਈ ਇੱਕ ਆਰੇਂਜ ਜ਼ੋਨ ਪਰਮਿਟ ਦੀ ਜ਼ਰੂਰਤ ਹੋਵੇਗੀ।
ਜਿਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਨਹੀਂ ਲਗਾਇਆ ਗਿਆ, ਉਨ੍ਹਾਂ ਨੂੰ ਪਹੁੰਚਣ 'ਤੇ ਇਕਾਂਤਵਾਸ ਵਿੱਚ ਰਹਿਣਾ ਪਏਗਾ, 72 ਘੰਟਿਆਂ ਦੇ ਅੰਦਰ ਟੈਸਟ ਕਰਵਾਉਣਾ ਪਏਗਾ, ਅਤੇ ਜਦੋਂ ਤੱਕ ਉਨ੍ਹਾਂ ਨੂੰ ਨਕਾਰਾਤਮਕ ਨਤੀਜਾ ਪ੍ਰਾਪਤ ਨਹੀਂ ਹੁੰਦਾ, ਉਨ੍ਹਾਂ ਨੂੰ ਇਕਾਂਤਵਾਸ ਵਿੱਚ ਹੀ ਰਹਿਣਾ ਪਵੇਗਾ।
ਨਿਊ ਸਾਊਥ ਵੇਲਜ਼
ਨਿਊ ਸਾਊਥ ਵੇਲਜ਼ ਵਿੱਚ ਸਥਾਨਕ ਤੌਰ 'ਤੇ 283 ਨਵੇਂ ਮਾਮਲੇ ਅਤੇ 7 ਮੌਤਾਂ ਦਰਜ ਕੀਤੀਆਂ ਹਨ।
ਰਾਜ ਵਿੱਚ ਹਾਲ ਹੀ ਵਿੱਚ ਕੋਵਿਡ -19 ਦੇ ਪ੍ਰਕੋਪ ਦੀ ਉਚਾਈ ਦੇ ਦੌਰਾਨ ਦੋ ਮਹੀਨਿਆਂ ਦੇ ਵਿਰਾਮ ਤੋਂ ਬਾਅਦ ਅਗਲੇ ਹਫ਼ਤੇ ਗ੍ਰੇਟਰ ਸਿਡਨੀ ਵਿੱਚ ਗੈਰ-ਜ਼ਰੂਰੀ ਚੋਣਵੀਆਂ ਸਰਜਰੀਆਂ ਦੁਬਾਰਾ ਸ਼ੁਰੂ ਹੋ ਜਾਣਗੀਆਂ।
ਸੋਮਵਾਰ ਤੋਂ ਨੇਪੀਅਨ ਬਲੂ ਮਾਉਂਟੇਨਸ ਖੇਤਰ ਸਮੇਤ ਗ੍ਰੇਟਰ ਸਿਡਨੀ ਦੇ ਅੰਦਰ ਜਨਤਕ ਅਤੇ ਪ੍ਰਾਈਵੇਟ ਸਹੂਲਤਾਂ 'ਤੇ 75 ਪ੍ਰਤੀਸ਼ਤ ਸਮਰੱਥਾ' ਤੇ ਸਰਜਰੀਆਂ ਨੂੰ ਸੀਮਤ ਕੀਤਾ ਜਾਵੇਗਾ।
ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ
- ਏ ਸੀ ਟੀ ਨੇ ਕੈਨਬਰਾ ਵਿੱਚ ਅਪਾਹਜਤਾ ਸਹਾਇਤਾ ਕਰਮਚਾਰੀਆਂ ਅਤੇ ਘਰੇਲੂ ਅਤੇ ਕਮਿਊਨਿਟੀ ਬਿਰਧ ਦੇਖਭਾਲ ਕਰਮਚਾਰੀਆਂ ਲਈ ਲਾਜ਼ਮੀ ਟੀਕਾਕਰਣ ਦਾ ਐਲਾਨ ਕੀਤਾ ਹੈ।
- ਸੰਘੀ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਆਸਟ੍ਰੇਲੀਆ ਰਾਸ਼ਟਰ ਨੂੰ ਮੁੜ ਖੋਲ੍ਹਣ ਦੀ ਯੋਜਨਾ ਵਿੱਚ ਇੱਕ ਮਹੱਤਵਪੂਰਣ ਮੀਲ ਪੱਥਰ 'ਤੇ ਪਹੁੰਚ ਗਿਆ ਹੈ ਕਿਉਂਕਿ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 70 ਪ੍ਰਤੀਸ਼ਤ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ