ਕੋਵਿਡ-19 ਅੱਪਡੇਟ: ਆਸਟ੍ਰੇਲੀਆ ਵਿੱਚ ਓਮਿਕਰੋਨ ਦੇ ਮਾਮਲਿਆਂ 'ਚ ਵਾਧਾ

ਇਹ 7 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Yvette D'Ath Waziri wa Afya wa Queensland

Waziri wa Afya wa Queensland Yvette D'Ath, asema wanataka kila mtu awe na krismasi salama pamoja na wapendwa wao. Source: AAP Image/Darren England

  • ਕੈਨਬਰਾ ਵਿੱਚ ਇੱਕ ਸਕੂਲ ਨਾਲ ਜੁੜੇ 180 ਲੋਕਾਂ ਨੂੰ ਓਮਿਕਰੋਨ ਐਕਸਪੋਜਰ ਦੇ ਡਰ ਕਾਰਨ ਆਈਸੋਲੇਟ ਕੀਤਾ ਗਿਆ ਹੈ।
  • ਐਨ ਐਸ ਡਬਲਯੂ ਵਿੱਚ ਛੇ ਨਵੇਂ ਓਮਿਕਰੋਨ ਕੇਸ ਦਰਜ ਕੀਤੇ ਗਏ ਹਨ, ਜਿਸ ਨਾਲ ਇਸ ਲਾਗ ਦੀ ਕੁੱਲ ਗਿਣਤੀ 31 ਹੋ ਗਈ ਹੈ।
  • ਕੁਈਨਜ਼ਲੈਂਡ ਵਿੱਚ 17 ਦਸੰਬਰ ਤੋਂ, ਟੀਕਾ ਵਿਹੂਣੇ ਲੋਕਾਂ ਦੀ ਕਾਰੋਬਾਰ ਦੀਆਂ ਗੈਰ-ਜ਼ਰੂਰੀ ਥਾਵਾਂ (ਨਾਨ ਅਸੇਨਸ਼ਿਯਲ ਪਲੇਸਿਸ ਔਫ ਬਿਜ਼ਨੈੱਸ) ਤੇ ਜਾਣ ਉੱਤੇ ਰੋਕ ਲਗਾ ਦਿੱਤੀ ਜਾਵੇਗੀ।
  • ਕੁਈਨਜ਼ਲੈਂਡ ਦੇ ਸਿਹਤ ਮੰਤਰੀ ਨੇ ਸੂਚਿਤ ਕੀਤਾ ਕਿ ਗੋਲਡ ਕੋਸਟ ਵਿੱਚ ਇੱਕ ਸਕਾਰਾਤਮਕ ਕੇਸ ਇੱਕ ਏਜ ਕੇਅਰ ਸਹੂਲਤ ਨਾਲ ਜੁੜਿਆ ਹੋਇਆ ਹੈ, ਪਰ ਹੁਣ ਤੱਕ ਇਸ ਸਹੂਲਤ ਵਿੱਚ ਕਿਸੇ ਹੋਰ ਨੇ ਸਕਾਰਾਤਮਕ ਟੈਸਟ ਨਹੀਂ ਕੀਤਾ ਹੈ।
  • ਆਸਟ੍ਰੇਲੀਅਨ ਰੈੱਡ ਕਰਾਸ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਤਿੰਨ ਵਿੱਚੋਂ ਇੱਕ ਵਿਅਕਤੀ ਤਿਉਹਾਰਾਂ ਦੇ ਸੀਜ਼ਨ ਲਈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਘੱਟ ਉਤਸ਼ਾਹਿਤ ਹਨ , ਅਤੇ 61 ਪ੍ਰਤੀਸ਼ਤ ਲੋਕ, ਯਾਤਰਾ ਪਾਬੰਦੀਆਂ ਦੇ ਰਹਿੰਦੇ ਵਲਨਰੇਬਲ ਪਰਿਵਾਰਾਂ ਅਤੇ ਦੋਸਤਾਂ ਦੇ ਇਕੱਲੇ ਰਹਿਣ ਬਾਰੇ ਚਿੰਤਤ ਹਨ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,185 ਮਾਮਲੇ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 260 ਨਵੇਂ ਭਾਈਚਾਰਕ ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਏ ਸੀ ਟੀ ਨੇ 3 ਕੇਸ ਦਰਜ ਕੀਤੇ ਅਤੇ ਕੁਈਨਜ਼ਲੈਂਡ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ,


 ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 7 December 2021 3:07pm
Updated 12 August 2022 3:02pm
By SBS/ALC Content, Sumeet Kaur
Source: SBS


Share this with family and friends