- ਨਿਊ ਸਾਊਥ ਵੇਲਜ਼ ਵਿੱਚ ਨਰਸ-ਤੋਂ-ਮਰੀਜ਼ ਅਨੁਪਾਤ ਵਿੱਚ ਨਰਸਾਂ ਦੀ ਗਿਣਤੀ 'ਚ ਵਾਧਾ ਅਤੇ ਬਿਹਤਰ ਤਨਖਾਹ ਦੀ ਮੰਗ ਕਰਨ ਲਈ ਨਰਸਾਂ ਹੜਤਾਲ ਕਰ ਰਹੀਆਂ ਹਨ। ਇਹ ਉਦਯੋਗਿਕ ਕਾਰਵਾਈ ਸਵੇਰੇ 7 ਵਜੇ ਸ਼ੁਰੂ ਹੋਈ ਅਤੇ 24 ਘੰਟਿਆਂ ਤੱਕ ਜਾਰੀ ਰਹੇਗੀ।
- ਇਹ ਪ੍ਰਦਰਸ਼ਨ ਸਿਡਨੀ 'ਚ ਸੰਸਦ ਭਵਨ ਦੇ ਸਾਹਮਣੇ ਹੋ ਰਿਹਾ ਹੈ।
- ਐਨ ਐਸ ਡਬਲਿਊ ਦੇ ਸਿਹਤ ਮੰਤਰੀ ਨੇ ਉਦਯੋਗਿਕ ਸਬੰਧ ਕਮਿਸ਼ਨ ਦੁਆਰਾ ਇਸ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਹੜਤਾਲ ਦੀ ਕਾਰਵਾਈ ਨੂੰ ਅੱਗੇ ਵਧਾਉਣ ਦੇ ਯੂਨੀਅਨ ਦੇ ਫੈਸਲੇ ਨੂੰ "ਨਿਰਾਸ਼ਾਜਨਕ" ਕਿਹਾ।
- ਹੜਤਾਲਾਂ ਦੌਰਾਨ, ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਸੇਵਾਵਾਂ ਵਿੱਚ ਜੀਵਨ-ਰੱਖਿਅਕ ਸੇਵਾਵਾਂ ਨੂੰ ਬਰਕਰਾਰ ਰੱਖਿਆ ਜਾਵੇਗਾ।
- ਨੋਵਾਵੈਕਸ ਦੁਆਰਾ ਨਿਰਮਿਤ ਪ੍ਰੋਟੀਨ-ਆਧਾਰਿਤ ਟੀਕਾ ਹੁਣ ਜੀ ਪੀ ਕਲੀਨਿਕਾਂ, ਫਾਰਮੇਸੀਆਂ ਅਤੇ ਸਰਕਾਰੀ ਟੀਕਾਕਰਨ ਕੇਂਦਰਾਂ 'ਤੇ ਉਪਲਬਧ ਹੈ।
- ਵੈਕਸੀਨ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਪਹਿਲੀ ਅਤੇ ਦੂਜੀ ਖੁਰਾਕ ਲਈ ਮਨਜ਼ੂਰੀ ਦਿੱਤੀ ਗਈ ਹੈ। ਅਜੇ ਇਹ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਅਤੇ ਬੂਸਟਰ ਸ਼ਾਟ ਲਈ ਉਪਲਬਧ ਨਹੀਂ ਹੈ।
- ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੂੰ ਉਮੀਦ ਹੈ ਕਿ ਇਹ ਵੈਕਸੀਨ "ਉਨ੍ਹਾਂ ਲੋਕਾਂ ਨੂੰ ਇੱਕ "ਨਵੀਂ ਚੋਣ" ਦੇਵੇਗੀ ਜੋ ਹੋਰ ਟੀਕੇ ਲੈਣ ਵਿੱਚ ਅਸਮਰੱਥ ਹਨ।
- ਵੈੱਬਸਾਈਟ ਹੁਣ ਪੂਰੇ ਆਸਟ੍ਰੇਲੀਆ ਵਿੱਚ ਨੋਵਾਵੈਕਸ ਦੀ ਉਪਲਬਧਤਾ ਦੀ ਖੋਜ ਕਰਨ ਦਾ ਵਿਕਲਪ ਪੇਸ਼ ਕਰਦੀ ਹੈ।
- ਵਿਕਟੋਰੀਆ ਦੇ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਈ ਨੂੰ ਰਾਜ ਦੀ ਸੰਸਦ ਵਿੱਚ ਚਿਹਰੇ ਦਾ ਮਾਸਕ ਨਾ ਪਹਿਨਣ ਲਈ $100 ਦਾ ਜੁਰਮਾਨਾ ਲਗਾਇਆ ਗਿਆ ਹੈ। ਵਿਕਟੋਰੀਆ ਦੇ ਚਾਰ ਹੋਰ ਸੰਸਦ ਮੈਂਬਰਾਂ ਨੂੰ ਵੀ ਜੁਰਮਾਨਾ ਲਗਾਇਆ ਗਿਆ ਹੈ।
- ਵਿਕਟੋਰੀਆ ਵਿੱਚ ਹਸਪਤਾਲ ਵਿੱਚ ਦਾਖਲ ਕੋਵਿਡ-19 ਮਰੀਜ਼ਾਂ ਦੀ ਗਿਣਤੀ ਸਾਲ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਘੱਟ ਹੈ।
- ਡਿਪਟੀ ਪ੍ਰੀਮੀਅਰ ਅਤੇ ਸਿਹਤ ਮੰਤਰੀ ਜੇਰੇਮੀ ਰੌਕਲਿਫ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਰੱਖਿਆ ਫੋਰਸ ਕੋਵਿਡ-19 ਦੇ ਪ੍ਰਕੋਪ ਨਾਲ ਪ੍ਰਭਾਵਿਤ ਤਿੰਨ ਤਸਮਾਨੀਅਨ ਬਜ਼ੁਰਗ ਦੇਖਭਾਲ ਸਹੂਲਤਾਂ ਵਿੱਚ ਸਹਾਇਤਾ ਕਰੇਗੀ।
ਕੋਵਿਡ-19 ਅੰਕੜੇ:
- ਨਿਊ ਸਾਊਥ ਵੇਲਜ਼ ਵਿੱਚ 8,201 ਨਵੇਂ ਮਾਮਲੇ ਅਤੇ 16 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ 1,583 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 96 ਇੰਟੈਂਸਿਵ ਕੇਅਰ ਵਿੱਚ ਹਨ।
- ਵਿਕਟੋਰੀਆ ਵਿੱਚ ਕੋਵਿਡ ਨਾਲ 441 ਲੋਕ ਹਸਪਤਾਲ ਵਿੱਚ ਦਾਖਿਲ ਹਨ, ਜਿਨ੍ਹਾਂ ਵਿੱਚੋਂ 67 ਆਈ ਸੀ ਯੂ ਵਿੱਚ ਹਨ। ਇੱਥੇ 20 ਮੌਤਾਂ ਅਤੇ 8,162 ਨਵੇਂ ਸੰਕਰਮਣ ਦਰਜ ਕੀਤੇ ਗਏ ।
- ਕੁਈਨਜ਼ਲੈਂਡ ਦੇ ਹਸਪਤਾਲਾਂ ਵਿੱਚ 462 ਲੋਕ ਇਲਾਜ ਅਧੀਨ ਹਨ ਜਿਨ੍ਹਾਂ ਵਿੱਚ 35 ਇੰਟੈਂਸਿਵ ਕੇਅਰ ਵਿੱਚ ਅਤੇ 16 ਵੈਂਟੀਲੇਟਰ 'ਤੇ ਹਨ। ਇੱਥੇ 10 ਮੌਤਾਂ ਅਤੇ 5,286 ਨਵੇਂ ਕੇਸ ਦਰਜ ਕੀਤੇ ਗਏ ਸਨ।
- ਤਸਮਾਨੀਆ ਵਿੱਚ 10 ਲੋਕ ਹਸਪਤਾਲ ਵਿੱਚ ਦਾਖਿਲ ਹਨ, ਜਿਨ੍ਹਾਂ 'ਚੋਂ 1 ਮਰੀਜ਼ ਆਈ ਸੀ ਯੂ ਵਿੱਚ ਹੈ। ਇੱਥੇ 513 ਨਵੇਂ ਮਾਮਲੇ ਦਰਜ ਕੀਤੇ ਗਏ ਹਨ ।
- ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 1,138 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 219 ਲੋਕ ਹਸਪਤਾਲ ਵਿੱਚ, 18 ਇੰਟੈਂਸਿਵ ਕੇਅਰ ਵਿੱਚ ਅਤੇ 5 ਵੈਂਟੀਲੇਟਰ 'ਤੇ ਹਨ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ 'ਚ ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।