ਕੋਵਿਡ-19 ਅੱਪਡੇਟ: 20,794 ਨਵੇਂ ਕੇਸਾਂ ਦੇ ਨਾਲ ਨਿਊ ਸਾਊਥ ਵੇਲਜ਼ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ 'ਚ ਨਿਰੰਤਰ ਵਾਧਾ

ਇਹ 3 ਜਨਵਰੀ 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

sydney testing site

Health care workers administer COVID-19 PCR tests at the St Vincent’s Drive-through Clinic at Bondi Beach in Sydney, Friday, December 31, 2021. Source: Credit: AAP Image/Bianca De Marchi

  • ਕੋਵਿਡ-19 ਦੇ ਕਾਰਨ ਆਸਟ੍ਰੇਲੀਆ ਭਰ ਦੇ ਹਸਪਤਾਲਾਂ ਵਿੱਚ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਐਤਵਾਰ ਨੂੰ ਨਿਊ ਸਾਊਥ ਵੇਲਜ਼ ਦੇ ਹਸਪਤਾਲਾਂ ਵਿੱਚ 1,000 ਮਰੀਜ਼ ਦਾਖਲ ਹੋਏ, ਜਿਸ ਨਾਲ ਰਾਜ ਦੇ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ 1,204 ਤੱਕ ਪਹੁੰਚ ਗਈ ਹੈ।
  • ਨਿਊ ਸਾਊਥ ਵੇਲਜ਼ ਵਿੱਚ, ਆਈ ਸੀ ਯੂ ਵਿੱਚ ਕੋਰੋਨਵਾਇਰਸ ਦੇ ਮਰੀਜ਼ਾਂ ਦੀ ਗਿਣਤੀ 83 ਤੋਂ ਵੱਧ ਕੇ 95 ਹੋ ਗਈ ਹੈ। ਵਿਕਟੋਰੀਆ ਦੇ ਹਸਪਤਾਲਾਂ ਵਿੱਚ ਕੋਵਿਡ-19 ਲਈ 491 ਲੋਕ ਇਲਾਜ ਅਧੀਨ ਹਨ; 56 ਆਈ ਸੀ ਯੂ ਵਿੱਚ ਹਨ ਅਤੇ 24 ਵੈਂਟੀਲੇਟਰ ’ਤੇ ਹਨ।
  • ਹੈਲਥ ਸਰਵਿਸਿਜ਼ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਨਿਊ ਸਾਊਥ ਵੇਲਜ਼ ਦੇ ਹਸਪਤਾਲਾਂ ਵਿੱਚ ਥੱਕਿਆ ਹੋਇਆ ਸਟਾਫ "ਘੱਟ-ਨਿਵੇਸ਼" ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਿਹਾ ਹੈ, ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਹਸਪਤਾਲ ਪ੍ਰਣਾਲੀ ਦੋ ਤੋਂ ਤਿੰਨ ਮਹੀਨਿਆਂ ਵਿੱਚ ਇੱਕ ਨਾਜ਼ੁਕ ਪੜਾਅ 'ਤੇ ਪਹੁੰਚ ਜਾਵੇਗੀ।
  • ਖਜ਼ਾਨਚੀ ਜੋਸ਼ ਫਰਾਈਡਨਬਰਗ ਨੇ ਕਿਹਾ ਕਿ ਫੈਡਰਲ ਸਰਕਾਰ ਨੇ ਹੋਰ ਰੈਪਿਡ ਐਂਟੀਜੇਨ ਟੈਸਟਾਂ (ਆਰ ਏ ਟੀ) ਦੀ ਖਰੀਦ ਦਾ ਆਦੇਸ਼ ਦਿੱਤਾ ਹੈ ਅਤੇ 84 ਮਿਲੀਅਨ ਟੈਸਟਾਂ ਦੇ ਆਰਡਰ ਦੇਣ ਤੋਂ ਬਾਅਦ ਰਾਜਾਂ ਨੂੰ ਹੋਰ ਸਪਲਾਈ ਮਿਲਣ ਦੀ ਉਮੀਦ ਹੈ।
  • ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਕਹਿਣਾ ਹੈ ਕਿ ਰੈਪਿਡ ਐਂਟੀਜੇਨ ਟੈਸਟ ਉਹਨਾਂ ਲੋਕਾਂ ਲਈ ਮੁਫਤ ਹੋਣਗੇ ਜਿਹਨਾਂ ਨੂੰ ਨਜ਼ਦੀਕੀ ਸੰਪਰਕਾਂ ਵਜੋਂ ਘੋਸ਼ਿਤ ਕੀਤਾ ਜਾਵੇਗਾ। ਪਰ ਫੈਡਰਲ ਸਰਕਾਰ ਵਲੋਂ ਹਰ ਕਿਸੇ ਨੂੰ ਮੁਫਤ ਰੈਪਿਡ ਐਂਟੀਜੇਨ ਟੈਸਟ ਨਹੀਂ ਦਿੱਤੇ ਜਾਣਗੇ।
  • ਸੰਯੁਕਤ ਰਾਜ ਦੇ ਇੰਨਫੈਕਸ਼ੀਅਸ ਬਿਮਾਰੀਆਂ ਦੇ ਚੋਟੀ ਦੇ ਅਧਿਕਾਰੀ ਡਾ: ਐਂਥਨੀ ਫੌਸੀ ਦਾ ਕਹਿਣਾ ਹੈ ਕਿ ਜਦੋਂ ਕਿ ਦੇਸ਼ ਓਮਿਕਰੋਨ ਵੇਰੀਐਂਟ ਦੇ ਕਾਰਨ ਹੋਣ ਵਾਲੇ ਮਾਮਲਿਆਂ ਵਿੱਚ ਲਗਭਗ "ਲੰਬਕਾਰੀ ਵਾਧੇ" ਦਾ ਅਨੁਭਵ ਕਰ ਰਿਹਾ ਹੈ, ਇਨ੍ਹਾਂ ਲਾਗਾਂ ਵਿੱਚ ਵਾਧੇ ਦਾ ਸਿਖਰ, ਸਿਰਫ ਕੁਝ ਕੁ ਹਫ਼ਤੇ ਹੀ ਦੂਰ ਹੈ ।

ਕੋਵਿਡ-19 ਦੇ ਅੰਕੜੇ:

ਨਿਊ ਸਾਊਥ ਵੇਲਜ਼ ਵਿੱਚ 20,794 ਨਵੇਂ ਮਾਮਲੇ ਅਤੇ 4 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੱਦ ਕਿ ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 8,577 ਨਵੇਂ ਮਾਮਲੇ ਅਤੇ 3 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਕੁਈਨਸਲੈਂਡ ਵਿੱਚ 4,249 ਮਾਮਲੇ ਦਰਜ ਕੀਤੇ ਗਏ ਹਨ। ਇੱਕ 30 ਸਾਲਾਂ ਆਦਮੀ ਦੀ ਮੌਤ ਦਰਜ ਕੀਤੀ ਗਈ ਹੈ।

ਏ ਸੀ ਟੀ ਵਿੱਚ 514 ਨਵੇਂ ਮਾਮਲੇ ਅਤੇ ਤਸਮਾਨੀਆ ਵਿੱਚ 466 ਕੋਵਿਡ ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ,


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 3 January 2022 3:27pm
Updated 3 January 2022 3:31pm
By Sumeet Kaur


Share this with family and friends