- ਆਸਟ੍ਰੇਲੀਆ ਨੇ ਮਹਾਂਮਾਰੀ ਦਾ ਸਭ ਤੋਂ ਘਾਤਕ ਦਿਨ ਰਿਕਾਰਡ ਕੀਤਾ ਹੈ, ਐਨ ਐਸ ਡਬਲਯੂ ਅਤੇ ਵਿਕਟੋਰੀਆ ਸਮੇਤ ਰਾਸ਼ਟਰੀ ਪੱਧਰ ਤੇ 42 ਨਵੀਆਂ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ।
- ਹੁਣ ਐਨ ਐਸ ਡਬਲਯੂ ਵਿੱਚ ਵਸਨੀਕਾਂ ਲਈ ਸਰਵਿਸ ਐਨ ਐਸ ਡਬਲਯੂ (ServiceNSW) ਐਪ ਰਾਹੀਂ ਸਕਾਰਾਤਮਕ ਰੈਪਿਡ ਐਂਟੀਜੇਨ ਟੈਸਟ (RAT) ਨਤੀਜਿਆਂ ਦੀ ਰਿਪੋਰਟ ਕਰਨਾ ਲਾਜ਼ਮੀ ਹੈ, ਅਤੇ ਸਕਾਰਾਤਮਕ ਰੀਡਿੰਗ ਰਜਿਸਟਰ ਕਰਨ ਵਿੱਚ ਅਸਫਲ ਰਹਿਣ 'ਤੇ $1,000 ਦਾ ਜੁਰਮਾਨਾ ਲਗਾਇਆ ਜਾਵੇਗਾ, ਜੋ ਕਿ 19 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ।
- ਐਨ ਐਸ ਡਬਲਯੂ ਵਿੱਚ ਐਲਾਨੀਆਂ ਗਈਆਂ 21 ਮੌਤਾਂ ਵਿੱਚੋਂ, ਸੱਤ ਇਤਿਹਾਸਕ ਸਨ ਅਤੇ ਇੱਕ 30 ਦੇ ਦਹਾਕੇ ਵਿੱਚ ਇੱਕ ਆਦਮੀ ਸੀ, ਅਤੇ ਰਾਜ ਵਿੱਚ 34,759 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ।
- ਮੁੱਖ ਸਿਹਤ ਅਧਿਕਾਰੀ ਕੇਰੀ ਚਾਂਟ ਦਾ ਕਹਿਣਾ ਹੈ ਕਿ ਐਨ ਐਸ ਡਬਲਯੂ ਦੇ ਲਗਭਗ 90 ਪ੍ਰਤੀਸ਼ਤ ਮਾਮਲੇ ਓਮਾਈਕਰੋਨ ਰੂਪ ਨਾਲ ਸੰਬੰਧਿਤ ਹਨ।
- ਵਿਕਟੋਰੀਆ ਵਿੱਚ 40,127 ਨਵੇਂ ਕੋਵਿਡ -19 ਮਾਮਲੇ ਅਤੇ 21 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
- ਵਿਕਟੋਰੀਆ ਦੇ ਹਸਪਤਾਲਾਂ ਵਿੱਚ ਵਾਇਰਸ ਵਾਲੇ ਲੋਕਾਂ ਦੀ ਗਿਣਤੀ 946 ਹੋ ਗਈ ਹੈ, ਜੋ ਕਿ ਪਿਛਲੇ ਦਿਨ ਨਾਲੋਂ 85 ਵੱਧ ਹੈ, 112 ਲੋਕ ਆਈ ਸੀ ਯੂ ਵਿੱਚ ਹਨ ਅਤੇ 31 ਨੂੰ ਵੈਂਟੀਲੇਟਰਾਂ ਤੇ ਰੱਖਿਆ ਗਿਆ ਹੈ।
- ਕੁਈਨਜ਼ਲੈਂਡ ਵਿੱਚ ਹਸਪਤਾਲ ਭਰਤੀਆਂ ਦੀ ਗਿਣਤੀ 525 ਹੋ ਗਈ ਹੈ, ਜਿਨ੍ਹਾਂ ਵਿੱਚੋਂ 30 ਲੋਕ ਆਈ ਸੀ ਯੂ ਵਿੱਚ ਹਨ ਅਤੇ ਅੱਠ ਰੋਗੀਆਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ।
- ਡਬਲਯੂ ਐਚ ਓ ਦੇ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸਲ ਟੀਕਿਆਂ ਦੀਆਂ ਬੂਸਟਰ ਖੁਰਾਕਾਂ ਨੂੰ ਦੁਹਰਾਉਣਾ ਉੱਭਰ ਰਹੇ ਰੂਪਾਂ ਦੇ ਵਿਰੁੱਧ ਇੱਕ ਵਿਹਾਰਕ ਰਣਨੀਤੀ ਨਹੀਂ ਹੈ ਅਤੇ ਲਾਗ ਦੇ ਫੈਲਾਅ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਵਾਲੇ ਨਵੇਂ ਟੀਕਿਆਂ ਦੀ ਮੰਗ ਕੀਤੀ ਹੈ।
- ਡਬਲਯੂਐਚਓ ਦੇ ਯੂਰਪ ਨਿਰਦੇਸ਼ਕ ਹੰਸ ਕਲੂਗੇ ਦਾ ਕਹਿਣਾ ਹੈ ਕਿ ਓਮਿਕਰੋਨ ਵੇਰੀਐਂਟ ਅਗਲੇ ਛੇ ਤੋਂ ਅੱਠ ਹਫ਼ਤਿਆਂ ਵਿੱਚ ਅੱਧੇ ਤੋਂ ਵੱਧ ਯੂਰਪੀਅਨ ਲੋਕਾਂ ਨੂੰ ਸੰਕਰਮਿਤ ਕਰਨ ਦੇ ਰਾਹ 'ਤੇ ਹੈ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।
ਕੋਵਿਡ-19 ਅੰਕੜੇ:
ਨਿਊ ਸਾਊਥ ਵੇਲਜ਼ ਵਿੱਚ 34,759 ਮਾਮਲੇ ਅਤੇ 21 ਮੌਤਾਂ ਦਰਜ ਕੀਤੀਆਂ ਗਈਆਂ।
ਵਿਕਟੋਰੀਆ ਵਿੱਚ 40,127 ਨਵੇਂ ਮਾਮਲੇ ਅਤੇ 21 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ 18,434 ਮਾਮਲੇ ਆਰ ਏ ਟੀ (RAT) ਟੈਸਟਾਂ ਤੋਂ ਦਰਜ ਕੀਤੇ ਗਏ ਹਨ।
ਕੁਈਨਜ਼ਲੈਂਡ ਵਿੱਚ 22,069 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 3,985 ਆਰ ਏ ਟੀ ਟੈਸਟਾਂ ਤੋਂ ਦਰਜ ਕੀਤੇ ਗਏ ਹਨ, ਜਦੋਂ ਕਿ ਤਸਮਾਨੀਆ ਵਿੱਚ 1,583 ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: